
ਫੂਡ ਸੇਫ਼ਟੀ ਟੀਮ ਕਪੂਰਥਲਾ ਨੇ ਅੱਜ ਇਕ ਵੱਡੀ ਸਫਲਤਾ ਹਾਂਸਲ ਕਰਦਿਆਂ ਬੋਨਲੈਸ ਚਿਕਨ ਦੀ ਜਾਅਲੀ ਪੈਕਿੰਗ ਦਾ ਪਰਦਾਫਾਸ਼...
ਚੰਡੀਗੜ੍ਹ : ਫੂਡ ਸੇਫ਼ਟੀ ਟੀਮ ਕਪੂਰਥਲਾ ਨੇ ਅੱਜ ਇਕ ਵੱਡੀ ਸਫਲਤਾ ਹਾਂਸਲ ਕਰਦਿਆਂ ਬੋਨਲੈਸ ਚਿਕਨ ਦੀ ਜਾਅਲੀ ਪੈਕਿੰਗ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਕਮਿਸ਼ਨਰ ਪੰਜਾਬ ਸ੍ਰੀ ਕੇ.ਐਸ.ਪੰਨੂੰ ਨੇ ਦੱਸਿਆ ਕਿ ਅੱਜ ਸਵੇਰੇ ਡੇਅਰੀ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀਆਂ ਅਤੇ ਫੂਡ ਸੇਫ਼ਟੀ ਟੀਮ ਕਪੂਰਥਲਾ ਵੱਲੋਂ ਲਗਾਏ ਗਏ ਇਕ ਨਾਕੇ ਦੌਰਾਨ ਵਹੀਕਲ ਨੰਬਰ ਪੀ.ਬੀ.02-ਸੀ.ਆਰ. 3834 ਨੂੰ ਜਾਂਚ ਲਈ ਰੋਕਿਆ। ਇਹ ਵਹੀਕਲ ਪਰਫੈਕਟ ਪੋਲਟਰੀ ਪ੍ਰੋਕਟਸ ਲਿ. ਅਜਨਾਲਾ ਰੋਡ ਅੰਮ੍ਰਿਤਸਰ ਤੋਂ ਫਰੋਜਨ ਪੋਲਟਰੀ ਪ੍ਰੋਡਕਟ “ਚਿਕਨ ਬ੍ਰੈਸਟ ਬੋਨਲੈਸ“ ਲੈ ਕੇ ਜਾ ਰਹਾ ਸੀ
Food Safety Teamਜਿਸ ਨੂੰ ਢਿੱਲਵਾਂ ਨਜਦੀਕ ਰੋਕਿਆ ਗਿਆ। ਇਹ 2 ਕਿਲੋਗ੍ਰਾਮ ਚਿਕਨ ਪੋਲੀਥੀਨ ਵਿੱਚ ਪੈਕ ਕੀਤਾ ਹੋਇਆ ਸੀ। ਜਿਸ ਦੀ ਕੁਲ ਵਜਨ 1740 ਕਿਲੋਗ੍ਰਾਮ ਸੀ ਅਤੇ ਇਸ ਦੀ ਪੈਕਿੰਗ ਅਤੇ ਮੈਨੂਫੈਕਚਿਰਿੰਗ ਮੀਟ ਮਾਸਟਰਜ਼, ਬਾਬਾ ਦੀਪ ਸਿੰਘ ਨਗਰ, ਪਿੰਡ ਦੁਗਰੀ ਲੁਧਿਆਣਾ ਦੇ ਨਾਮ ਦੇ ਠੱਪੇ ਲਗਾ ਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਗੇਲਰੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਪੈਕਡ ਫਰੋਜਨ ਮੀਟ ਦਾ ਬਿੱਲ ਵਿੱਚ ਖ੍ਰੀਦਦਾਰ ਵੀ ਮੀਟ ਮਾਸਟਰਜ਼, ਬਾਬਾ ਦੀਪ ਸਿੰਘ ਨਗਰ, ਪਿੰਡ ਦੁਗਰੀ ਲੁਧਿਆਣਾ ਨੂੰ ਹੀ ਦਰਸਾਇਆ ਗਿਆ ਹੈ।
ਇਸ ਨੇ ਜਾਂਚ ਟੀਮ ਨੂੰ ਇਹ ਜਾਂਚਣ ਲਈ ਪ੍ਰੇਰਿਤ ਕੀਤਾ ਕਿ ਬਿੱਲ ਉਤੇ ਵੇਚਣ ਵਾਲੇ ਦੀ ਥਾਂ ਖ੍ਰੀਦਦਾਰ ਦਾ ਨਾਮ ਕਿਵੇ ਹੈ। ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ ਇਸ ਵਿੱਚ ਕੁਝ ਘਪਲਾ ਹੈ ਜਿਸ ਰਾਹੀ ਉਪਭੋਗਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਸ਼੍ਰੀ ਪੰਨੂੰ ਨੇ ਕਿਹਾ ਕਿ ਇਸ ਘਟਨਾ ਨੇ ਇਕ ਗੱਲ ਤਾਂ ਸਾਫ ਕਰ ਦਿੱਤੀ ਹੈ ਕਿ ਘੀ ਅਤੇ ਤੇਲ ਦੀ ਫਰਜੀ ਬਰੈਡਿੰਗ ਤੋਂ ਇਲਾਵਾ ਮੀਟ ਦੀ ਵੀ ਫਰਜੀ ਬਰੈਡਿੰਗ ਹੋ ਰਹੈ ਜੋ ਕਿ ਹੋਰ ਜਾਂਚ ਦੀ ਮੰਗ ਕਰਦੀ ਹੈ।