BSF ਦੇ ਜਵਾਨ ਨੂੰ ਪਾਕਿ ਨੂੰ ਗੁਪਤ ਜਾਣਕਾਰੀ ਭੇਜਣ ਦੇ ਜ਼ੁਰਮ 'ਚ ਕੀਤਾ ਗ੍ਰਿਫ਼ਤਾਰ
Published : Nov 4, 2018, 1:08 pm IST
Updated : Nov 4, 2018, 4:27 pm IST
SHARE ARTICLE
BSF jawan arrested on charges of giving secret information to...
BSF jawan arrested on charges of giving secret information to...

ਮਮਦੋਟ ਪੁਲਿਸ ਨੇ ਭਾਰਤ ਦੀ ਸੀਕਰੇਟ ਇਨਫਰਮੇਸ਼ਨ ਪਾਕਿਸਤਾਨ ਨੂੰ ਪਹੁੰਚਾਉਣ ਦੇ ਜ਼ੁਰਮ ਵਿਚ ਬੀ.ਐਸ.ਐਫ. ਦੇ...

ਫਿਰੋਜ਼ਪੁਰ (ਪੀਟੀਆਈ) : ਮਮਦੋਟ ਪੁਲਿਸ ਨੇ ਭਾਰਤ ਦੀ ਸੀਕਰੇਟ ਇਨਫਰਮੇਸ਼ਨ ਪਾਕਿਸਤਾਨ ਨੂੰ ਪਹੁੰਚਾਉਣ ਦੇ ਜ਼ੁਰਮ ਵਿਚ ਬੀ.ਐਸ.ਐਫ. ਦੇ ਇਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

BSFBSFਬੀ.ਐਸ.ਐਫ. 29 ਬਟਾਲੀਅਨ ਦੇ ਡਿਪਟੀ ਕਮਾਂਡੈਂਟ ਮਮਦੋਟ ਦੁਆਰਾ ਦਿਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਫਿਰੋਜ਼ਪੁਰ ਦੇ ਥਾਣਾ ਮਮਦੋਟ ਦੀ ਪੁਲਿਸ ਨੇ ਬੀ.ਐਸ.ਐਫ. ਦੇ ਜਵਾਨ ਸ਼ੇਖ ਰਿਆਜ ਊ ਦੀਨ ਉਰਫ਼ ਰਿਆਜ ਨਿਵਾਸੀ ਰੇਨ ਪੁਰਾ ਜ਼ਿਲ੍ਹਾ ਲਾਤੂਰ ਮਹਾਂਰਾਸ਼ਟਰ ਦੇ ਖਿਲਾਫ਼ ਪਾਕਿਸਤਾਨ ਨੂੰ ਭਾਰਤ ਦੀ ਸੀਕਰੇਟ ਇਨਫਰਮੇਸ਼ਨ ਭੇਜਣ ਦੇ ਦੋਸ਼ ਵਿਚ ਆਫਿਸ਼ੀਅਲ ਸੀਕਰੇਟ ਐਕਟ 1923 ਅਤੇ ਨੈਸ਼ਨਲ ਸਿਕਓਰਿਟੀ ਐਕਟ 1980 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਉਕਤ ਜਾਣਕਾਰੀ ਦਿੰਦੇ ਹੋਏ ਇਨਸਪੈਕਟਰ ਰੰਜੀਤ ਸਿੰਘ ਨੇ ਦੱਸਿਆ ਕਿ ਬੀ.ਐਸ.ਐਫ. ਦੇ ਜਵਾਨ ਕੋਲੋਂ 2 ਮੋਬਾਇਲ ਫ਼ੋਨ ਅਤੇ 7 ਮੋਬਾਇਲ ਸਿਮ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਪੁੱਛਗਿਛ ਕੀਤੀ ਜਾ ਰਹੀ ਹੈl ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਸ਼ਿਕਾਇਤ ਕਰਤਾ ਡਿਪਟੀ ਕਮਾਂਡੈਂਟ ਨੇ ਦੋਸ਼ ਲਗਾਇਆ ਸੀ ਕਿ ਸ਼ੇਖ ਰਿਆਜ ਊ ਦੀਨ ਬੀ.ਐਸ.ਐਫ. ਵਿਚ ਸਿਪਾਹੀ ਹੈ ਅਤੇ ਆਪਰੇਟਰ ਦੀ ਡਿਊਟੀ ਨਿਭਾ ਰਿਹਾ ਹੈ।

BSFBSF ​ਸ਼ਿਕਾਇਤ ਦੇ ਅਨੁਸਾਰ ਸ਼ੇਖ ਰਿਆਜੁਦੀਨ ਨੇ ਮਮਦੋਟ ਫਿਰੋਜ਼ਪੁਰ ਸੀਕਰੇਟ ਅਤੇ ਕਲਾਸੀਫਾਇਡ ਬੀਐਸਐਫ ਆਰਗਨਾਇਜ਼ੇਸ਼ਨ ਸਬੰਧੀ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਸੀਕਰੇਟ ਸੂਚਨਾਵਾਂ ਅਤੇ ਸਰਹੱਦ ਦੀ ਫੇਂਸਿੰਗ ਤਾਰ, ਸੜਕਾਂ ਦੀ ਫੁਟੇਜ, ਯੂਨਿਟ ਦੇ ਅਧਿਕਾਰੀਆਂ ਦੇ ਕਾਂਟੈਕਟ ਨੰਬਰ ਸੋਸ਼ਲ ਮੀਡੀਆ, ਫੇਸਬੁਕ ਅਤੇ ਮੈਸੈਂਜਰ ਦੁਆਰਾ ਮੋਬਾਇਲ ਫ਼ੋਨ ਨਾਲ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵ ਦੇ ਮਿਰਜੇ ਫੈਸਲ ਨੂੰ ਪਾਕਿਸਤਾਨ ਵਿਚ ਭੇਜਦਾ ਰਿਹਾ ਹੈ।

ਇਸ ਸੰਗੀਨ ਜ਼ੁਰਮ ਨੂੰ ਵੇਖਦੇ ਹੋਏ ਮਮਦੋਟ ਪੁਲਿਸ ਨੇ ਨਾਮਜ਼ਦ ਦੋਸ਼ੀ ਦੇ ਖਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ  ਉਸ ਦੀ ਅਦਾਲਤ ਤੋਂ ਪੁਲਿਸ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਸ਼ਮੀਰ  ਵਿਚ ਅਤਿਵਾਦੀਆਂ ਨੂੰ ਘੁਸਪੈਠ ਕਰਾਉਣ ਦੀ ਅਸਫਲ ਕੋਸ਼ਿਸ਼ ਦੇ ਨਾਲ ਹੀ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈ.ਐਸ.ਆਈ ਅਤਿਵਾਦੀਆਂ ਨੂੰ ਸਮੁੰਦਰੀ ਹਮਲੇ ਦੀ ਟ੍ਰੇਨਿੰਗ ਵੀ ਦੇ ਰਹੀ ਹੈ। ਅਧਿਕਾਰੀਆਂ ਨੂੰ ਮਿਲੀ ਸਪੈਸਿਫਿਕ ਇਨਪੁਟ ਦੇ ਮੁਤਾਬਕ ਪਾਕਿਸਤਾਨ ਦੀ ਆਈ.ਐਸ.ਆਈ ਅਤਿਵਾਦੀਆਂ ਅਤੇ ਪਾਕਿਸਤਾਨੀ ਘੁਸਪੈਠੀਆਂ ਨੂੰ ਸਵਿਮਿੰਗ ਅਤੇ ਡੀਪ ਡਾਇਵਿੰਗ ਦੀ ਟ੍ਰੇਨਿੰਗ ਦੇ ਰਹੀ ਹੈ ਅਤੇ ਨਾਲ ਹੀ ਕਸ਼ਮੀਰ ਵਿਚ ਅਤਿਵਾਦੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਦੇਂ ਹੋਏ ਆਈ.ਈ.ਡੀ ਬਲਾਸਟ ਕਰ ਸਕਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement