
ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੁੰਦੇ ਹੀ ਰੋਹਤਾਂਗ, ਮਨਾਲੀ ਅਤੇ ਲਾਹੌਲ-ਸਪੀਤੀ ਸਮੇਤ ਹਿਮਾਚਲ ਦੇ ਉੱਚਾਈ ਵਾਲੇ...
ਚੰਡੀਗੜ੍ਹ : ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੁੰਦੇ ਹੀ ਰੋਹਤਾਂਗ, ਮਨਾਲੀ ਅਤੇ ਲਾਹੌਲ-ਸਪੀਤੀ ਸਮੇਤ ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਸ਼ੁੱਕਰਵਾਰ ਸ਼ਾਮ ਨੂੰ ਬਰਫ਼ਬਾਰੀ ਸ਼ੁਰੂ ਹੋ ਗਈ। ਮੌਸਮ ਵਿਭਾਗ ਨੇ ਅਗਲੇ 48 ਘੰਟੇ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਟੂਰਿਸਟਸ ਨੂੰ ਖ਼ਤਰੇ ਵਾਲੀਆਂ ਥਾਵਾਂ ਉਤੇ ਨਾ ਜਾਣ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ। 8 ਜਨਵਰੀ ਤੱਕ ਮੌਸਮ ਖ਼ਰਾਬ ਰਹੇਗਾ। ਬਰਫ਼ਬਾਰੀ ਦਾ ਅਸਰ ਚੰਡੀਗੜ੍ਹ ਵਿਚ ਵੀ ਪਿਆ।
Snowfall ਸ਼ਾਮ ਨੂੰ ਅਚਾਨਕ ਬੱਦਲ ਬਣ ਗਏ ਅਤੇ ਸ਼ੀਤ ਲਹਿਰ ਚੱਲਣ ਕਰ ਕੇ ਠੰਡ ਵੱਧ ਗਈ। ਸ਼ਨਿਚਰਵਾਰ ਅਤੇ ਐਤਵਾਰ ਨੂੰ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ ਤਾਪਮਾਨ ਹੇਠਾਂ ਡਿੱਗੇਗਾ ਅਤੇ ਸੰਘਣੀ ਧੁੰਦ ਬਣ ਸਕਦੀ ਹੈ। ਪ੍ਰਦੇਸ਼ ਵਿਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੀਂਹ ਦੇ ਲੱਛਣ ਹਨ। ਇਨ੍ਹਾਂ ਦੋ ਦਿਨਾਂ ਵਿਚ ਦਿਨ ਦਾ ਪਾਰਾ ਘਟੇਗਾ, ਜਦੋਂ ਕਿ ਰਾਤ ਦਾ ਵਧੇਗਾ। 7 ਜਨਵਰੀ ਤੋਂ ਫਿਰ ਕੋਹਰਾ ਅਤੇ ਧੁੰਦ ਪੈਣ ਦੇ ਲੱਛਣ ਹਨ। ਕੋਹਰੇ ਦੇ ਕਾਰਨ ਦਿੱਲੀ ਤੋਂ ਸ਼ੁੱਕਰਵਾਰ ਨੂੰ 80 ਟਰੇਨਾਂ ਰੱਦ ਕਰਨੀਆਂ ਪਈਆਂ।
Rain's hopes11 ਟਰੇਨਾਂ ਦੇਰੀ ਨਾਲ ਚੱਲੀਆਂ। ਜ਼ਿਆਦਾਤਰ ਟ੍ਰੇਨਾਂ 2-3 ਘੰਟਿਆਂ ਦੀ ਦੇਰੀ ਨਾਲ ਚੱਲੀਆਂ। ਇਹਨਾਂ ਵਿਚ ਮੁੰਬਈ-ਅੰਮ੍ਰਿਤਸਰ ਐਕਸਪ੍ਰੈੱਸ, ਪੁਰੀ- ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈੱਸ, ਹਾਵੜਾ- ਨਵੀਂ ਦਿੱਲੀ ਪੂਰਵਾ ਐਕਸਪ੍ਰੈੱਸ ਅਤੇ ਮਾਲਦਾ- ਦਿੱਲੀ ਫਰੱਕਾ ਐਕਸਪ੍ਰੈੱਸ ਸ਼ਾਮਿਲ ਹਨ। ਜ਼ਿਆਦਾਤਰ ਟ੍ਰੇਨ 2-3 ਘੰਟੇ ਦੀ ਦੇਰੀ ਨਾਲ ਚੱਲੀਆਂ। ਫਿਰੋਜ਼ਪੁਰ ਮੰਡਲ ਵਿਚ ਧੁੰਧ ਦੇ ਕਾਰਨ 3 ਟਰੇਨਾਂ ਲੇਟ ਹੋਈਆਂ ਅਤੇ 3 ਨੂੰ ਕੈਂਸਲ ਕਰਨਾ ਪਿਆ। ਮੀਂਹ ਅਤੇ ਬਰਫ਼ਬਾਰੀ ਦੇ ਕਾਰਨ ਸ਼੍ਰੀਨਗਰ-ਜੰਮੂ ਹਾਈਵੇ ਬੰਦ ਹੋ ਗਿਆ। ਸ਼ੁੱਕਰਵਾਰ ਨੂੰ ਸਾਰੀਆਂ ਫਲਾਈਟਸ ਰੱਦ ਕਰ ਦਿਤੀਆਂ ਗਈਆਂ।