ਸੁਨੇਹੇ ਭੇਜਣ ਲਈ ਟੈਲੀਗ੍ਰਾਮ ਮੈਸੇਂਜਰ ਦੀ ਵਰਤੋਂ ਕਰ ਰਹੇ ਨੇ ਅਤਿਵਾਦੀ
Published : May 5, 2019, 10:48 am IST
Updated : May 5, 2019, 10:48 am IST
SHARE ARTICLE
Terrorists Using Telegram Messenger to Send Messages
Terrorists Using Telegram Messenger to Send Messages

ਟੈਲੀਗ੍ਰਾਮ ਰਾਂਹੀ ਭੇਜਿਆ ਸੁਨੇਹਾ ਅਤਿਵਾਦੀਆਂ ਤੱਕ ਪਹੁੰਚਣ ਤੋਂ ਆਪਣੇ ਆਪ ਡਿਲੀਟ ਹੋ ਜਾਂਦੈ

ਅੰਮ੍ਰਿਤਸਰ- ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰ ਅਤੇ ਅਤਿਵਾਦੀ ਭਾਰਤ ਸਮੇਤ ਹੋਰਨਾਂ ਦੇਸ਼ਾਂ ਦੇ ਵਿਰੁੱਧ ਕਾਰਵਾਈਆਂ ਨੂੰ ਅੰਜ਼ਾਮ ਦੇਣ ਤੇ ਗੁਪਤ ਸੁਨੇਹੇ ਭੇਜਣ, ਨਸ਼ਾ ਤੇ ਹੋਰ ਕਈ ਅਜਿਹੀਆਂ ਵਸਤੂਆਂ ਦੀ ਤਸਕਰੀ ਲਈ ਸਾਰੀ ਜਾਣਕਾਰੀ ਟੈਲੀਗ੍ਰਾਮ ਮੈਸੇਂਜਰ ਦੇ ਜਰੀਏ ਸਾਂਝੀ ਕਰ ਰਹੇ ਹਨ। ਇਸ ਟੈਲੀਗ੍ਰਾਮ ਦੇ ਰਾਂਹੀ ਸਾਮਾਨ ਦੀ ਡਿਲਵਰੀ ਕਿਸ ਜਗ੍ਹਾ ਤੇ ਹੋਵੇਗੀ, ਸਾਮਾਨ ਲੈਣ ਅਤੇ ਦੇਣ ਦੀ ਜਿੰਮੇਵਾਰੀ ਕਿਸ ਦੀ ਹੋਵੇਗੀ ਭੇਜੇ ਗਏ ਸਾਮਾਨ ਦੀ ਰਾਸ਼ੀ ਦਾ ਭੁਗਤਾਨ ਕਿਸ ਨੂੰ ਅਤੇ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

Terrorists Using Telegram Messenger to Send MessagesTerrorists Using Telegram Messenger to Send Messages

ਸਾਮਾਨ ਪਹੁੰਚਾਉਣ ਵਾਲੇ ਤਸਕਰ ਅਤੇ ਅਤਿਵਾਦੀ ਕੋਈ ਵੀ ਜਾਣਕਾਰੀ ਆਪਣੇ ਸਾਥੀਆਂ ਤੱਕ ਪਹੁੰਚਾਉਣ ਵਿਚ ਆਸਾਨੀ ਨਾਲ ਕਾਮਯਾਬ ਹੋ ਰਹੇ ਹਨ। ਇਸ ਟੈਲਾਗ੍ਰਾਮ ਦੀ ਇਕ ਖਾਸ ਗੱਲ ਇਹ ਹੈ ਕਿ ਟੈਲੀਗ੍ਰਾਮ ਰਾਂਹੀ ਭੇਜਿਆ ਸੁਨੇਹਾ ਅਤਿਵਾਦੀਆਂ ਤੱਕ ਪਹੁੰਚਣ ਤੋਂ ਆਪਣੇ ਆਪ ਡਿਲੀਟ ਹੋ ਜਾਂਦਾ ਹੈ। ਭੇਜੇ ਗਏ ਮੈਸੇਜ ਦਾ ਕੋਈ ਬੈਕ-ਅੱਪ ਨਾ ਹੋਣ ਕਰਕੇ ਇਸ ਮੈਸੇਜ ਦੀ ਜਾਣਕਾਰੀ ਪ੍ਰਾਪਤ ਕਰਨਾ ਏਜੰਸੀਆਂ ਲਈ ਬਹੁਤ ਮੁਸ਼ਕਿਲ ਹੋ ਗਿਆ ਹੈ।

Terrorists Using Telegram Messenger to Send MessagesTerrorists Using Telegram Messenger to Send Messages

ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਟੈਲੀਗ੍ਰਾਮ ਤੋਂ ਇਲਾਵਾ ਟੈਲੀਗ੍ਰਾਮ ਮੈਸੇਂਜਰ ਐਪ ਇਕ ਕਲਾਊਂਡ-ਬੇਸਡ ਇੰਸਟੈਂਟ ਮੈਸੇਜਿੰਗ ਸਰਵਿਸ ਹੈ ਜੋ ਚੈਟਿੰਗ ਕਰਨ ਤੇ ਸੁਪਰ ਫਾਸਟ ਹੋਣ ਦੇ ਨਾਲ ਨਾਲ ਆਸਾਨ ਅਤੇ ਸੁਰੱਖਿਅਤ ਵੀ ਹੈ। ਇਸ ਵਿਚ ਉਪਭੋਗੀ ਦੇ ਸੁਨੇਹਿਆਂ ਨੂੰ ਨਿੱਜੀ ਰੱਖਿਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਜੋ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿਚ ਆ ਕੇ ਆਪਣੇ ਨਾਂਅ ਤੇ ਲਿਆ ਮੋਬਾਇਲ ਸਿਮ ਆਸਾਨੀ ਨਾਲ ਖ਼ਤਰਨਾਕ ਲੋਕਾਂ ਵਿਚ ਵੇਚ ਦਿੰਦੇ ਹਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement