ਭਾਰਤਨੂੰ  ਕੋਰੋਨਾਨਾਲ ਨਜਿੱਠਣ ਲਈ ਫ਼ੌਜ ਦੀ ਮਦਦ ਸਮੇਤ ਸਾਰੇ ਸਰੋਤਾਂ ਨੂੰ ਲਗਾਦੇਣਾਚਾਹੀਦੈ ਡਾਫ਼ਾਊਚੀ 
Published : May 5, 2021, 12:45 am IST
Updated : May 5, 2021, 12:45 am IST
SHARE ARTICLE
image
image

ਭਾਰਤ ਨੂੰ  ਕੋਰੋਨਾ ਨਾਲ ਨਜਿੱਠਣ ਲਈ ਫ਼ੌਜ ਦੀ ਮਦਦ ਸਮੇਤ ਸਾਰੇ ਸਰੋਤਾਂ ਨੂੰ  ਲਗਾ ਦੇਣਾ ਚਾਹੀਦੈ : ਡਾ. ਫ਼ਾਊਚੀ 

ਵਾਸ਼ਿੰਗਟਨ, 4 ਮਈ : ਅਮਰੀਕਾ ਦੇ ਸਿਖ਼ਰ ਸਿਹਤ ਮਾਹਰ ਡਾ. ਐਂਥਨੀ ਫ਼ਾਊਚੀ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਭਾਰਤ ਵਿਚ ਹਾਲਾਤ ਨੂੰ  'ਬਹੁਤ ਨਿਰਾਸ਼ਾਜਨਕ' ਕਰਾਰ ਦਿਤਾ ਅਤੇ ਭਾਰਤ ਸਰਕਾਰ ਨੂੰ  ਅਸਥਾਈ ਫ਼ੀਲਡ ਹਸਪਤਾਲ ਤੁਰਤ ਬਣਾਉਣ ਲਈ ਫ਼ੌਜੀ ਬਲਾਂ ਸਮੇਤ ਸਾਰੇ ਸਰੋਤਾਂ ਦਾ ਇਸਤੇਮਾਲ ਕਰਨ ਦੀ ਸਲਾਹ ਦਿਤੀ | ਉਨ੍ਹਾਂ ਨੇ ਹੋਰ ਦੇਸ਼ਾਂ ਨੂੰ  ਵੀ ਅਪੀਲ ਕੀਤੀ ਕਿ ਉਹ ਭਾਰਤ ਦੀ ਮਦਦ ਲਈ ਸਿਰਫ਼ ਸਮੱਗਰੀ ਹੀ ਨਹੀਂ, ਸਗੋਂ ਕਰਮੀ ਵੀ ਮੁਹਈਆ ਕਰਾਉਣ | ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਫਾਊਚੀ ਨੇ 'ਪੀ.ਟੀ.ਆਈ.-ਭਾਸ਼ਾ' ਨੂੰ  ਦਿਤੇ ਵਿਸ਼ੇਸ਼ ਇੰਟਰਵਿਊ ਦੌਰਾਨ ਰਾਸ਼ਟਰ ਵਿਆਪੀ ਤਾਲਾਬੰਦੀ ਲਗਾਉਣ ਦੀ ਵੀ ਸਲਾਹ ਦਿਤੀ ਤਾਂ ਕਿ ਲਾਗ ਦੀ ਦਰ ਘੱਟ ਕੀਤੀ ਜਾ ਸਕੇ ਅਤੇ ਉਸ ਦੀ ਨਿਰੰਤਰਤਾ ਤੋੜੀ ਜਾ ਸਕੇ | ਡਾ. ਫ਼ਾਊਚੀ ਨੇ ਇਹ ਸਲਾਹ ਅਜਿਹੇ ਸਮੇਂ  ਦਿਤੀ 
ਹੈ, ਜਦੋਂ ਭਾਰਤ ਵਿਚ ਕੋਵਿਡ-19 ਦੇ ਮਾਮਲੇ 2 ਕਰੋੜ ਦੀ ਗਿਣਤੀ ਪਾਰ ਕਰ ਗਏ ਹਨ ਅਤੇ ਸਿਰਫ਼ 15 ਦਿਨਾਂ ਵਿਚ ਕੋਰੋਨਾ 50 ਲੱਖ ਤੋਂ ਜ਼ਿਆਦਾ ਮਾਮਲੇ ਆਏ ਹਨ | ਡਾ. ਫਾਊਚੀ ਨੇ ਕਿਹਾ, 'ਭਾਰਤ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਕਾਰਨ ਬਹੁਤ ਦਬਾਅ ਵਿਚ ਹੈ, ਅਜਿਹੇ ਵਿਚ ਬਾਕੀ ਦੇਸ਼ਾਂ ਨੂੰ  ਅਮਰੀਕਾ ਦੀ ਤਰ੍ਹਾਂ ਉਸ ਦੀ ਮਦਦ ਕਰਨੀ ਚਾਹੀਦੀ ਹੈ |' ਡਾ. ਫਾਊਚੀ ਨੇ ਵਿਆਪਕ ਪੱਧਰ 'ਤੇ ਟੀਕਾਕਰਨ ਮੁਹਿੰਮ ਚਲਾਉਣ ਦੀ ਵੀ ਸਲਾਹ ਦਿਤੀ | ਉਨ੍ਹਾਂ ਕਿਹਾ, 'ਇਸ ਸਾਫ਼ ਹੈ ਕਿ ਭਾਂਰਤ ਵਿਚ ਹਾਲਾਤ ਬੇਹੱਦ ਗੰਭੀਰ ਹਨ | ਇਸ ਨੂੰ  ਦੇਖਦੇ ਹੋਏ ਸਾਨੂੰ ਲਗਦਾ ਹੈ ਕਿ ਪੂਰੀ ਦੁਨੀਆਂ ਨੂੰ  ਹਰਸੰਭਵ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ |'
ਡਾ. ਫਾਊਚੀ ਨੇ ਕਿਹਾ, 'ਚੀਨ ਵਿਚ ਜਦੋਂ ਪਿਛਲੇ ਸਾਲ ਗੰਭੀਰ ਸਮੱਸਿਆ ਸੀ ਤਾਂ ਉਸ ਨੇ ਅਪਣੇ ਸਰੋਤਾਂ ਨੂੰ  ਬਹੁਤ ਤੇਜ਼ੀ ਨਾਲ ਨਵੇਂ ਹਸਪਤਾਲ ਬਣਾਉਣ ਵਿਚ ਲਗਾ ਦਿਤਾ ਸੀ ਤਾਂ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ  ਹਸਪਤਾਲ ਮੁਹਈਆ ਕਰਵਾ ਸਕਣ, ਜਿਨ੍ਹਾਂ ਨੂੰ  ਦਾਖ਼ਲ ਕੀਤੇ ਜਾਣ ਦੀ ਜ਼ਰੂਰਤ ਹੈ |' ਉਨ੍ਹਾਂ ਸੁਝਾਅ ਦਿਤਾ ਕਿ ਭਾਰਤ ਨੂੰ  ਅਪਣੀ ਫ਼ੌਜ ਦੀ ਮਦਦ ਨਾਲ ਉਸੇ ਤਰ੍ਹਾਂ ਫੀਲਡ ਹਸਪਤਾਲ ਬਣਾਉਣੇ ਚਾਹੀਦੇ ਹਨ, ਜਿਵੇਂ ਕਿ ਯੁੱਧ ਦੌਰਾਨ ਬਣਾਏ ਜਾਂਦੇ ਹਨ ਤਾਂ ਕਿ ਲੋਕਾਂ ਨੂੰ  ਹਸਪਤਾਲ ਵਿਚ ਬਿਸਤਰਾ ਮਿਲ ਸਕੇ, ਜੋ ਬੀਮਾਰ ਹਨ ਅਤੇ ਜਿਨ੍ਹਾਂ ਨੂੰ  ਦਾਖ਼ਲ ਕੀਤੇ ਜਾਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ, 'ਮੈਨੂੰ ਪਤਾ ਹੈ ਕਿ ਭਾਰਤ ਪਹਿਲਾਂ ਹੀ ਕਈ ਕਦਮ ਚੁੱਕ ਰਿਹਾ ਹੈimageimage ਤਾਂ ਮੈਂ ਤੁਹਾਨੂੰ ਅਜਿਹਾ ਕੁੱਝ ਨਹੀਂ ਦੱਸ ਰਿਹਾ ਜੋ ਤੁਸੀਂ ਪਹਿਲਾਂ ਤੋਂ ਨਹੀਂ ਕਰ ਰਹੇ | ਕੁੱਝ ਦਿਨ ਪਹਿਲਾਂ ਮੈਂ ਸੁਝਾਅ ਦਿਤਾ ਸੀ ਕਿ ਦੇਸ਼ ਵਿਚ ਤਾਲਾਬੰਦੀ ਲਾਗੂ ਕਰਨੀ ਚਾਹੀਦੀ ਹੈ ਅਤੇ ਭਾਰਤ ਦੇ ਕੁੱਝ ਹਿੱਸਿਆਂ ਵਿਚ ਤਾਲਾਬੰਦੀ ਲਾਗੂ ਕੀਤੀ ਗਈ ਹੈ |'    (ਏਜੰਸੀ)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement