
ਸਥਾਨਕ ਸ਼ਹਿਰ ਦੇ ਇੱਕ ਹੋਟਲ ਵਿਚ ਇੱਕ ਨਾਬਾਲਿਗ ਲੜਕੀ ਨੂੰ ਬੰਦੀ ਬਣਾ ਕੇ ਉਸਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ...
ਬਠਿੰਡਾ, ਸਥਾਨਕ ਸ਼ਹਿਰ ਦੇ ਇੱਕ ਹੋਟਲ ਵਿਚ ਇੱਕ ਨਾਬਾਲਿਗ ਲੜਕੀ ਨੂੰ ਬੰਦੀ ਬਣਾ ਕੇ ਉਸਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਲਗਾਤਾਰ ਹੋਟਲ ਦੇ ਕਮਰੇ ਵਿਚ ਬੰਦੀ ਰਹਿਣ ਤੋਂ ਬਾਅਦ ਕਥਿਤ ਦੋਸ਼ੀ ਦੀ ਚੁੰਗਲ ਤੋਂ ਮਸਾ ਬਚ ਕੇ ਆਈ। ਇਸ ਘਟਨਾ ਦੀ ਜਾਣਕਾਰੀ ਉਸਨੇ ਅਪਣੇ ਪ੍ਰਵਾਰ ਨੂੰ ਦਿੱਤੀ ਜਿਸਤੋਂ ਬਾਅਦ ਕੋਤਵਾਲੀ ਪੁਲਿਸ ਨੇ ਕਥਿਤ ਦੋਸ਼ੀ ਨੌਜਵਾਨ ਜੱਸੀ ਵਿਰੁਧ ਧਾਂਰਾ 376, 342,506 ਆਈ.ਪੀ.ਸੀ ਤੋਂ ਇਲਾਵਾ ਅੰਡਰ 4 ਪਾਸਕੋ ਐਕਟ-12 ਤਹਿਤ ਕੇਸ ਦਰਜ਼ ਕਰ ਲਿਆ ਹੈ।
ਘਟਨਾ ਤੋਂ ਬਾਅਦ ਕਥਿਤ ਦੋਸ਼ੀ ਫ਼ਰਾਰ ਦਸਿਆ ਜਾ ਰਿਹਾ। ਸੂਚਨਾ ਮੁਤਾਬਕ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਇੱਕ ਨਾਬਾਲਿਗ ਲੜਕੀ ਤਲਵੰਡੀ ਸਾਬੋ ਰੋਡ 'ਤੇ ਸਥਿਤ ਪਿੰਡ ਜੀਵਨ ਸਿੰਘ ਵਾਲਾ ਵਿਖੇ ਇੱਕ ਧਾਗਾ ਫੈਕਟਰੀ ਵਿਚ ਕੰਮ ਕਰਦੀ ਸੀ। ਜਿੱਥੇ ਉਸਨੇ ਨਾਲ ਜੱਸੀ ਵਾਸੀ ਜੀਵਨ ਸਿੰਘ ਵਾਲਾ ਵੀ ਕੰਮ ਕਰਦਾ ਸੀ।
ਇਸ ਦੌਰਾਨ ਕਰੀਬ ਇੱਕ ਮਹੀਨਾ ਪਹਿਲਾਂ ਲੜਕੀ ਧਾਗਾ ਫੈਕਟਰੀ ਵਿਚੋਂ ਕੰਮ ਛੱਡ ਕੇ ਵਾਪਸ ਸ਼੍ਰੀ ਮੁਕਤਸਰ ਸਾਹਿਬ ਚਲੀ ਗਈ, ਜਿੱਥੇ ਉਸਨੇ ਇੱਕ ਹੋਰ ਪ੍ਰਾਈਵੇਟ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਦੇ ਦੋਸ਼ਾਂ ਮੁਤਾਬਕ ਦੋ ਦਿਨ ਪਹਿਲਾਂ ਕਥਿਤ ਦੋਸ਼ੀ ਜੱਸੀ ਉਸਦੇ ਕੋਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਚਲਾ ਗਿਆ ਤੇ ਉਸਨੂੰ ਬਠਿੰਡਾ ਵਿਚ ਕਿਤੇ ਚੰਗਾ ਕੰਮ ਦਿਵਾਉਣ ਦਾ ਭਰੋਸਾ ਦੇ ਕੇ ਨਾਲ ਲੈ ਆਇਆ।
ਇਸ ਦੌਰਾਨ ਰਾਤ ਨੇ ਉਸਨੂੰ ਇੱਕ ਹੋਟਲ ਵਿਚ ਰੱਖਿਆ। ਜਿੱਥੇ ਉਸਦੇ ਨਾਲ ਬਲਾਤਕਾਰ ਕੀਤਾ ਤੇ ਸਵੇਰੇ ਉਸਨੂੰ ਭਜਾ ਦਿਤਾ ਗਿਆ। ਮਾਮਲੇ ਦੀ ਜਾਂਚ ਕਰ ਰਹੀ ਥਾਣੇਦਾਰ ਸੁਖਵੀਰ ਕੌਰ ਨੇ ਕੇਸ ਦਰਜ਼ ਹੋਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।