
ਉਂਨਾਵ ਦੇ ਬਾਂਗਰਮਊ ਦੇ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਤੋਂ ਬਾਅਦ ਹੁਣ ਇੱਕ ਹੋਰ ਬੀਜੇਪੀ ਵਿਧਾਇਕ 'ਤੇ ਬਲਾਤਕਾਰ ਦਾ ਦੋਸ਼ ਲੱਗਿਆ ਹੈ।
ਲਖਨਊ, ਉਂਨਾਵ ਦੇ ਬਾਂਗਰਮਊ ਦੇ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਤੋਂ ਬਾਅਦ ਹੁਣ ਇੱਕ ਹੋਰ ਬੀਜੇਪੀ ਵਿਧਾਇਕ 'ਤੇ ਬਲਾਤਕਾਰ ਦਾ ਦੋਸ਼ ਲੱਗਿਆ ਹੈ। ਬਦਾਯੂੰ ਤੋਂ ਵਿਧਾਇਕ ਤੇਜ ਸਾਗਰ ਉੱਤੇ 22 ਸਾਲਾ ਲੜਕੀ ਨਾਲ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਲੜਕੀ ਦੇ ਮੁਤਾਬਕ, 2012 - 2014 ਦੇ ਸਮੇਂ ਜਦੋਂ ਉਹ ਨਬਾਲਗ਼ ਸੀ, ਉਸ ਸਮੇਂ ਵਿਧਾਇਕ ਨੇ ਵਿਆਹ ਦਾ ਝਾਂਸਾ ਦੇ ਕੇ 2 ਸਾਲ ਤੱਕ ਉਸਦਾ ਯੌਨ ਸ਼ੋਸ਼ਣ ਕੀਤਾ।
Rape Victimਦੱਸਿਆ ਜਾ ਰਿਹਾ ਹੈ ਕਿ ਪੀੜਿਤਾ ਦੀ ਮਾਂ ਦੋਸ਼ੀ ਵਿਧਾਇਕ ਦੇ ਬਰੇਲੀ ਵਾਲੇ ਘਰ ਵਿਚ ਕੰਮ ਕਰਦੀ ਸੀ, ਪੀੜਿਤਾ ਵੀ ਮਾਂ ਦੇ ਨਾਲ ਵਿਧਾਇਕ ਦੇ ਘਰ ਆਉਂਦੀ-ਜਾਂਦੀ ਸੀ। ਖਾਸ ਗੱਲ ਇਹ ਹੈ ਕਿ ਪੀੜਿਤਾ ਨੇ ਇਹ ਦੋਸ਼ ਉਦੋਂ ਲਗਾਏ ਹਨ ਜਦੋਂ ਅਗਲੇ ਮਹੀਨੇ 17 ਤਾਰੀਖ਼ ਨੂੰ ਵਿਧਾਇਕ ਦਾ ਵਿਆਹ ਹੈ। ਵਿਧਾਇਕ ਦੇ ਕ਼ਰੀਬੀ ਸੂਤਰਾਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਪੁਲਿਸ ਨੇ ਲੜਕੀ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਲਿਆ ਹੈ।
Sexual Assaultਉਥੇ ਹੀ, ਬਦਾਯੂੰ ਤੋਂ ਬੀਜੇਪੀ ਵਿਧਾਇਕ ਉੱਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਪੀੜਿਤਾ ਨੇ ਕਿਹਾ ਹੈ ਕਿ ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗੀ ਨਾਲ ਹੀ ਉਸਨੇ ਦੱਸਿਆ ਕਿ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀ ਹਨ। ਲੜਕੀ ਦਾ ਕਹਿਣਾ ਹੈ ਕਿ ਮੈਨੂੰ ਸਮਾਜ ਵਿਚ ਵੀ ਹਾਸੇ ਦਾ ਵਿਸ਼ਾ ਬਣਾਇਆ ਜਾ ਰਿਹਾ ਹੈ। ਦਸ ਦਈਏ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।