
ਨੌਜਵਾਨਾਂ ਨੇ 10 ਜੁਲਾਈ ਨੂੰ ਭੰਗੜੇ ਦੀ ਪੇਸ਼ਕਾਰੀ ਲਈ ਓਮਾਨ ਜਾਣਾ ਸੀ।
ਚੰਡੀਗੜ੍ਹ: ਬੀਤੇ ਦਿਨ ਤੜਕੇ ਕਰੀਬ 2 ਵਜੇ ਚੰਡੀਗੜ੍ਹ ਦੇ ਸੈਕਟਰ 16-17 ਨੂੰ ਵੰਡਦੀ ਸੜਕ ‘ਤੇ ਰੋਜ਼ ਗਾਰਡਨ ਨੇੜੇ ਇਕ ਬਿਜਲੀ ਦੇ ਖੰਭੇ ਵਿਚ ਟਕਰਾਉਣ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨ ਭੰਗੜਾ ਕਲਾਕਾਰਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਰੂਪ ਵਿਜ ਜ਼ਖ਼ਮੀ ਹੈ। ਖ਼ੁੱਡਾ ਅਲੀ ਸ਼ੇਰ, ਚੰਡੀਗੜ੍ਹ ਦੇ ਇਹਨਾਂ ਦੋ ਨੋਜਵਾਨਾਂ ਦੇ ਨਾਂਅ ਤਰਨਵੀਰ ਸਿੰਘ (19) ਅਤੇ ਅਮਰਿੰਦਰ ਸਿੰਘ (26) ਹਨ। ਜ਼ਖ਼ਮੀ ਨੌਜਵਾਨ ਦਾ ਨਾਂਅ ਮਨਪ੍ਰੀਤ ਸਿੰਘ (20) ਹੈ।
Accident
ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ 8 ਵਜੇ ਘਰੋਂ ਭੰਗੜੇ ਦੀ ਤਿਆਰੀ ਕਰਨ ਲਈ ਨਿਕਲੇ ਸਨ ਅਤੇ ਇਹ 22 ਸੈਕਟਰ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 2.58 ਵਜੇ ਵਾਪਰਿਆ। ਹਾਦਸਾ ਵਾਪਰਨ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਇਕ ਜ਼ਖਮੀ ਹਸਪਤਾਲ ਵਿਚ ਜ਼ੇਰੇ-ਇਲਾਜ ਹੈ।
Bhangra Artists Died
ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ। ਇਹ ਨੌਜਵਾਨ ਭੰਗੜੇ ਦੇ ਨਾਮੀ ਕਲਾਕਾਰ ਸਨ। ਇਹ ਨੌਜਵਾਨ ਕਈ ਫਿਲਮਾਂ ਵਿਚ ਵੀ ਭੰਗੜਾ ਪਾ ਚੁੱਕੇ ਹਨ। ਇਹਨਾਂ ਨੌਜਵਾਨਾਂ ਨੇ 10 ਜੁਲਾਈ ਨੂੰ ਭੰਗੜੇ ਦੀ ਪੇਸ਼ਕਾਰੀ ਲਈ ਓਮਾਨ ਜਾਣਾ ਸੀ।