ਚਰਨਜੀਤ ਸਿੰਘ ਚੰਨੀ ਦੀ ਚੁਨੌਤੀ, “ਅਖ਼ਬਾਰਾਂ ਵਿਚ ਨਸ਼ਰ ਕੀਤੇ ਜਾਣ ਮੇਰੀ ਜਾਇਦਾਦ ਦੇ ਵੇਰਵੇ”
Published : Jul 5, 2023, 4:18 pm IST
Updated : Jul 5, 2023, 4:18 pm IST
SHARE ARTICLE
Former Punjab CM Charanjit Singh Channi
Former Punjab CM Charanjit Singh Channi

ਕਿਹਾ, ਜੇਕਰ ਇਸ ਤੋਂ ਇਲਾਵਾ ਮੇਰੀ ਜਾਇਦਾਦ ਨਿਕਲੀ ਤਾਂ ਤੁਰਤ ਹਲਫ਼ਨਾਮਾ ਦੇ ਕੇ ਸਰਕਾਰ ਦੇ ਨਾਂਅ ਕਰ ਦੇਵਾਂਗਾ

 

ਜੇਕਰ ਅਸੀਂ ਕੁੱਝ ਲੁੱਟਿਆ ਹੈ ਤਾਂ ਸਾਨੂੰ ਅੰਦਰ ਕਰੋ, ਬਦਨਾਮ ਕਰਨ ਦੀ ਰਾਜਨੀਤੀ ਦਾ ਕੋਈ ਹੱਲ ਨਹੀਂ
ਗੋਲੀ ਹੀ ਮਰਵਾ ਲਓ ਜੇ ਮਰਵਾਉਣੀ ਹੈ ਤਾਂ ਹੀ ਤੁਹਾਡਾ ਬਚਾਅ ਹੋ ਸਕਦਾ ਹੈ: ਚੰਨੀ  

ਚੰਡੀਗੜ੍ਹ (ਕਮਲਜੀਤ ਕੌਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਵਿਜੀਲੈਂਸ ਸਾਹਮਣੇ ਤੀਜੀ ਵਾਰ ਪੇਸ਼ ਹੋਏ। 3 ਘੰਟੇ ਤਕ ਚੱਲੀ ਪੁਛਗਿਛ ਮਗਰੋਂ ਵਿਜੀਲੈਂਸ ਕਾਰਵਾਈ ਬਾਰੇ ਚੰਨੀ ਨੇ ਕਿਹਾ, “ਸਰਕਾਰ ਮੈਨੂੰ ਹਰ ਹਾਲਤ ਵਿਚ ਅੰਦਰ ਕਰਨਾ ਚਾਹੁੰਦੀ ਹੈ, ਕਰੀਬ ਡੇਢ ਸਾਲ ਤੋਂ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਦੇ ਵਿਆਹ ਦਾ ਖਰਚਾ ਅਤੇ ਕਦੇ ਰੋਟੀ ਦਾ ਖਰਚਾ ਅਤੇ ਹੁਣ ਜ਼ਮੀਨ ਦਾ ਹਿਸਾਬ ਦੇਖ ਰਹੇ ਹਨ”।

ਇਹ ਵੀ ਪੜ੍ਹੋ: ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਡੋਰ-ਸਟੈੱਪ ਸਰਵਿਸ ਡਲਿਵਰੀ ਸ਼ੁਰੂ ਕਰਨ ਦੀ ਯੋਜਨਾ

ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੇ ਵੋਟਾਂ ਤੋਂ ਪਹਿਲਾਂ ਮੇਰੇ ਵਿਰੁਧ ਝੂਠਾ ਪ੍ਰਚਾਰ ਕੀਤਾ ਸਿ ਕਿ ਮੇਰੇ ਕੋਲ 169 ਕਰੋੜ ਦੀ ਜਾਇਦਾਦ ਹੈ। ਮੈਂ ਮੁੱਖ ਮੰਤਰੀ ਨੂੰ ਚੁਨੌਤੀ ਦਿੰਦਾ ਹਾਂ ਕਿ ਮੇਰੀ ਇਸ ਜਾਇਦਾਦ ਦਾ ਵੇਰਵਾ ਅਖ਼ਬਾਰਾਂ ਵਿਚ ਨਸ਼ਰ ਕਰੋ। ਮੈਂ ਅਪਣੀ ਜਾਇਦਾਦ ਦਾ ਪੂਰਾ ਵੇਰਵਾ ਵਿਜੀਲੈਂਸ ਨੂੰ ਸੌਂਪ ਦਿਤੀ ਹੈ, ਤੁਸੀਂ ਇਸ ਨੂੰ ਅਖ਼ਬਾਰਾਂ ਵਿਚ ਨਸ਼ਰ ਕਰੋ ਤਾਂ ਕਿ ਲੋਕਾਂ ਨੂੰ ਸੱਚਾਈ ਪਤਾ ਲੱਗ ਸਕੇ।

ਇਹ ਵੀ ਪੜ੍ਹੋ: ਵਿਰੋਧੀ ਜਾਂ ਤਾਂ ਮੇਰੇ 'ਤੇ ਨਿਜੀ ਹਮਲੇ ਕਰਦੇ ਹਨ ਜਾਂ ਫਿਰ ਪੱਤਰਕਾਰਾਂ ਦੇ ਗਲ ਪੈਂਦੇ ਹਨ : ਮੁੱਖ ਮੰਤਰੀ ਭਗਵੰਤ ਮਾਨ 

ਚੰਨੀ ਨੇ ਅੱਗੇ ਕਿਹਾ, “ਮੈਂ ਹਰ ਵਾਰ ਅਪਣੀ ਜ਼ਮੀਨ ਵੇਚ ਕੇ ਚੋਣ ਲੜੀ, ਹੁਣ ਤਕ ਮੈਂ ਅਪਣੀ ਸਾਰੀ ਜਾਇਦਾਦ ਵੇਚ ਚੁਕਿਆਂ ਹਾਂ। ਮੇਰੇ ਕੋਲ ਸਿਰਫ਼ ਅਪਣੇ ਦੋ ਘਰ, ਦੋ ਦਫ਼ਤਰ, ਇਕ ਦੁਕਾਨ ਹੈ, ਜਿਸ ਬਾਰੇ ਵੇਰਵੇ ਜਮ੍ਹਾਂ ਕਰਵਾ ਆਇਆ ਹਾਂ। ਜੇਕਰ ਇਸ ਤੋਂ ਇਲਾਵਾ ਮੇਰੀ ਕੋਈ ਜਾਇਦਾਦ ਨਿਕਲੀ ਤਾਂ ਮੈਂ ਤੁਰਤ ਹਲਫਨਾਮਾ ਦੇ ਕੇ ਸਰਕਾਰ ਦੇ ਨਾਂਅ ਕਰ ਦੇਵਾਂਗਾ”।  ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਜੇਕਰ ਅਸੀਂ ਕੁੱਝ ਲੁੱਟਿਆ ਹੈ ਤਾਂ ਸਾਨੂੰ ਅੰਦਰ ਕਰੋ, ਬਦਨਾਮ ਕਰਨ ਦੀ ਰਾਜਨੀਤੀ ਦਾ ਕੋਈ ਹੱਲ ਨਹੀਂ। ਇਹ ਕੰਮ ਕੈਪਟਨ ਨੇ ਵੀ ਕਰ ਕੇ ਦੇਖ ਲਿਆ ਅਤੇ ਬਾਦਲਾਂ ਨੇ ਵੀ। ਤੁਸੀਂ ਗੋਲੀ ਹੀ ਮਰਵਾ ਲਓ ਜੇ ਮਰਵਾਉਣੀ ਹੈ ਤਾਂ ਹੀ ਤੁਹਾਡਾ ਬਚਾਅ ਹੋ ਸਕਦਾ ਹੈ”।

ਇਹ ਵੀ ਪੜ੍ਹੋ: ਸਿਲਵਰ ਸਕ੍ਰੀਨ ਦੀਆਂ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਡਿਪਰੈਸ਼ਨ ’ਚ ਆ ਕੇ ਤਿੰਨ ਸਾਲਾਂ ’ਚ ਹਾਰੀ ਆਪਣੀ ਜ਼ਿੰਦਗੀ  

ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਸਵਾਲ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਮੋਗਾ ਵਿਚ ਮੁੱਖ ਮੰਤਰੀ ਇਕ ਟੋਲ ਪਲਾਜ਼ਾ ਬੰਦ ਕਰਵਾਉਣ ਗਏ ਹਨ, ਉਥੇ ਕਿੰਨੇ ਪੁਲਿਸ ਕਰਮਚਾਰੀ ਗਏ ਹੋਣਗੇ ਤੇ ਇਕ ਹੈਲੀਕਾਪਟਰ ਵੀ ਗਿਆ ਹੈ। ਪੰਜਾਬ ਦਾ ਕਿੰਨਾ ਖਰਚਾ ਹੋ ਰਿਹਾ ਹੈ, ਜਿਹੜੇ ਟੋਲ ਪਲਾਜ਼ੇ ਦੀ ਮਿਆਦ ਹੀ ਖ਼ਤਮ ਹੋ ਗਈ, ਉਹ ਬਾਅਦ ਵਿਚ ਕਿਵੇਂ ਚੱਲੇਗਾ। ਉਸ ਨੂੰ ਬੰਦ ਕਰਨ ਦਾ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ? ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਪੁਛਿਆ ਕਿ ਹੈਲੀਕਾਪਟਰ ਬਾਰੇ ਆਰ.ਟੀ.ਆਈ. ਜ਼ਰੀਏ ਜਾਣਕਾਰੀ ਦੇਣ ਲਈ ਵਿਚ ਇਤਰਾਜ਼ ਕੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਰੰਧਾਵਾ ਕੋਲੋਂ ਸਿਰਫ਼ 55 ਲੱਖ ਰੁਪਏ ਦੀ ਰਿਕਵਰੀ ਕਰਨੀ ਹੈ ਪਰ ਜਹਾਜ਼ਾਂ ਦੇ ਖਰਚੇ ਦਾ ਹਿਸਾਬ ਕੌਣ ਦੇਵੇਗਾ?

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਪ੍ਰਮੁੱਖ ਰੀਅਲ ਅਸਟੇਟ ਕੰਪਨੀ ਦੇ ਅਹਿਮ ਅਹੁਦੇ ’ਤੇ ਪਹੁੰਚਿਆ ਪੰਜਾਬੀ

ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਹੋਰ ਸੂਬਿਆਂ ਵਿਚ ਜਾਂਦੇ ਹਨ ਤਾਂ ਉਹ ਪੰਜਾਬ ਦੇ ਹੈਲੀਕਾਪਟਰ ਰਾਹੀਂ ਨਹੀਂ ਜਾਂਦੇ। ਉਹ ਕਿਰਾਏ ’ਤੇ ਇਕ ਚਾਰਟਡ  ਜਹਾਜ਼ ਲੈ ਕੇ ਜਾਂਦੇ ਹਨ, ਜਿਸ ਦਾ ਰੋਜ਼ਾਨਾ 10 ਤੋਂ 25 ਲੱਖ ਰੁਪਏ ਕਿਰਾਇਆ ਹੁੰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬੀਆਂ ਦੇ ਖਜ਼ਾਨੇ ਵਿਚੋਂ ਰੋਜ਼ਾਨਾ ਕੋਈ ਕਰੀਬ 25 ਲੱਖ ਰੁਪਏ ਚੋਰੀ ਕਰਕੇ, ਉਸ ਰਾਹੀਂ ਘੁੰਮਣ ਜਾਵੇਗਾ ਤਾਂ ਉਸ ਉਤੇ ਵੀ ਪਰਚਾ ਹੋਣਾ ਚਾਹੀਦਾ ਹੈ।  ਕੰਮ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਹੁੰਦਾ ਹੈ ਪਰ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਪੰਜਾਬ ਦੇ ਖ਼ਜ਼ਾਨੇ ਦਾ 2 ਤੋਂ 5 ਕਰੋੜ ਰੁਪਇਆ ਹਰ ਮਹੀਨੇ ਜਹਾਜ਼ਾਂ ਉਤੇ ਖਰਚਿਆ ਜਾ ਰਿਹਾ ਹੈ, ਮੁੱਖ ਮੰਤਰੀ ਇਸ ਦਾ ਵੀ ਹਿਸਾਬ ਦੇਣ। ਚਰਨਜੀਤ ਸਿੰਘ ਚੰਨੀ ਨੇ ਸਵਾਲ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਫੜੇ ਗਏ ਗੈਂਗਸਟਰਾਂ ਨੂੰ ਪੰਜਾਬ ਵਿਚ ਵੀ.ਆਈ.ਪੀ ਟ੍ਰੀਟਮੈਂਟ ਕਿਉਂ ਦਿਤਾ ਜਾ ਰਿਹਾ ਹੈ? ਗੈਂਗਸਟਰ ਜੇਲਾਂ ਵਿਚੋਂ ਇੰਟਰਵਿਊ ਦੇ ਰਹੇ ਹਨ, ਇਸ ਦਾ ਜ਼ਿੰਮੇਵਾਰ ਕੌਣ ਹੈ?

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਸਹੁਰਿਆਂ ਦੀ ਸਤਾਈ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਗੁਰਬਾਣੀ ਪ੍ਰਸਾਰਣ ਦੇ ਮਾਮਲੇ ’ਤੇ ਬੋਲੇ ਚਰਨਜੀਤ ਸਿੰਘ ਚੰਨੀ

ਗੁਰਬਾਣੀ ਪ੍ਰਸਾਰਣ ਦੇ ਮਾਮਲੇ ’ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੈਸ਼ਨ ਅਗਸਤ ਵਿਚ ਹੋਣਾ ਸੀ ਪਰ ਸਰਕਾਰ ਨੇ ਵਾਹ-ਵਾਹੀ ਖੱਟਣ ਲਈ ਪਹਿਲਾਂ ਸੈਸ਼ਨ ਸੱਦਿਆ। ਇਨ੍ਹਾਂ ਨੂੰ ਡਰ ਸੀ ਕਿ ਜੇਕਰ ਪੀ.ਟੀ.ਸੀ. ਨੇ ਅਪਣੇ ਆਪ ਗੁਰਬਾਣੀ ਪ੍ਰਸਾਰਣ ਛੱਡ ਦਿਤਾ ਤਾਂ ਇਨ੍ਹਾਂ ਦੀ ਵਾਹ-ਵਾਹੀ ਕੌਣ ਕਰੇਗਾ? ਇਨ੍ਹਾਂ ਨੇ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ ਕਿਉਂਕਿ ਸਿੱਖ ਕੌਮ ਨੇ ਲੜਾਈਆਂ ਲੜ ਕੇ ਸੰਧੀ ਕੀਤੀ ਸੀ ਕਿ ਸਿੱਖ ਮਾਮਲਿਆਂ ਵਿਚ ਦਖਲਅੰਦਾਜ਼ੀ ਤੋਂ ਪਹਿਲਾਂ ਕੌਮ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਅੱਜ ਤਕ ਕਿਸੇ ਨੇ ਇਹ ਸਮਝੌਤਾ ਨਹੀਂ ਤੋੜਿਆ ਸੀ ਪਰ ਇਕ ਸਿੱਖ ਪ੍ਰਵਾਰ ਦੇ ਮੁੰਡੇ ਨੇ ਹੀ ਮੁੱਖ ਮੰਤਰੀ ਬਣ ਕੇ ਇਸ ਸਮਝੌਤੇ ਨੂੰ ਪੈਰਾਂ ਵਿਚ ਰੋਲ ਦਿਤਾ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਜ਼ਮਾਨਤ ’ਚ ਦਖਲ ਦੇਣ ਤੋਂ ਕੀਤਾ ਇਨਕਾਰ 

ਦੇਸ਼ ਭਰ ਵਿਚ ਦਲਿਤਾਂ ਨੂੰ ਨੀਵਾਂ ਦਿਖਾਉਣਾ ਚਾਹੁੰਦੀ ਹੈ ਭਾਜਪਾ: ਸਾਬਕਾ ਮੁੱਖ ਮੰਤਰੀ

ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਏ ਜਾਣ ’ਤੇ ਚੰਨੀ ਨੇ ਕਿਹਾ, “ਭਾਜਪਾ ਨੇ ਫ਼ੈਸਲਾ ਕਰ ਲਿਆ ਹੈ ਕਿ ਦੇਸ਼ ਭਰ ਵਿਚ ਦਲਿਤਾਂ ਨੂੰ ਨੀਵਾਂ ਦਿਖਾਉਣਾ ਹੈ ਕਿਉਂਕਿ ਜਾਖੜ ਨੇ ਕਿਹਾ ਸੀ ਕਿ ‘ਕਾਂਗਰਸ ਨੇ ਪੈਰਾਂ ਵਿਚ ਬਿਠਾਉਣ ਵਾਲੇ ਲੋਕਾਂ ਨੂੰ ਸਿਰ ਉਤੇ ਬਿਠਾ ਲਿਆ ਹੈ’। ਇਹੀ ਕਾਰਨ ਸੀ ਕਿ ਕਾਂਗਰਸ ਨੇ ਉਨ੍ਹਾਂ ਨੂੰ ਦਲਿਤਾਂ ਵਿਰੁਧ ਬੋਲਣ ਲਈ ਨੋਟਿਸ ਜਾਰੀ ਕੀਤਾ ਸੀ। ਭਾਜਪਾ ਆਉਣ ਵਾਲੇ ਸਮੇਂ ਵਿਚ ਦਲਿਤ ਵਿਰੋਧੀ ਕਾਰਵਾਈਆਂ ਕਰੇਗੀ”।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement