ਪੰਜਾਬ ਸਰਕਾਰ ਵਲੋਂ ਅੰਤਰਰਾਸ਼ਟਰੀ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਸਮਝੌਤਾ ਸਹੀਬੱਧ
Published : Feb 6, 2019, 8:29 pm IST
Updated : Feb 6, 2019, 8:29 pm IST
SHARE ARTICLE
Punjab inks MoU for setting up international skill development centre
Punjab inks MoU for setting up international skill development centre

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਂਡ੍ਰੀਊ ਆਇਰ ਦੀ ਹਾਜ਼ਰੀ ਵਿਚ ਕੀਤਾ ਗਿਆ ਐਮਓਯੂ ਸਹੀਬੱਧ

ਚੰਡੀਗੜ੍ਹ : ਨਿਰਮਾਣ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਅੱਜ ਪੰਜਾਬ ਵੱਲੋਂ ਆਪਣੀ ਕਿਸਮ ਦਾ ਪਹਿਲਾ ਐਮਓਯੂ(ਸਮਝੌਤਾ) ਸਹੀਬੱਧ ਕੀਤਾ ਗਿਆ। ਇਹ ਸਮਝੌਤਾ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ , ਬਠਿੰਡਾ(ਐਮ.ਆਰ.ਐਸ.ਪੀ.ਟੀ.ਯੂ) ਅਤੇ ਏਸਿਜ਼ ਸਕਿੱਲ ਸੈਂਟਰ ਯੂਕੇ (ਏਐਸਸੀ) ਵਿਚਕਾਰ ਸ਼੍ਰੀ ਚਰਨਜੀਤ ਸਿੰਘ ਚੰਨੀ, ਤਕਨੀਕੀ ਸਿੱਖਿਆ ਤੇ ਰੋਜ਼ਗਾਰ ਉਤਪਤੀ ਮੰਤਰੀ, ਪੰਜਾਬ ਅਤੇ ਸ੍ਰੀ ਐਂਡ੍ਰੀਊ ਆਇਰ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਚੰਡੀਗੜ੍ਹ ਦੀ ਹਾਜ਼ਰੀ ਵਿਚ ਸਹੀਬੱਧ ਕੀਤਾ ਗਿਆ। 

aCharanjit Singh Channi & Mr. Andrew Ayre

ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ਨਿਰਮਾਣ ਦੇ ਖੇਤਰ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਹੁਨਰ ਪ੍ਰਦਾਨ ਕਰਾਉਣ ਲਈ ਹੀ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਰੋਜ਼ਗਾਰ ਹਾਸਲ ਕਰਨਾ ਆਸਾਨ ਹੋ ਸਕੇ। ਸ਼ੁਰੂਆਤੀ ਸਿਖਲਾਈ ਵਿੱਚ ਕੰਕਰੀਟ ਸਪੈਸ਼ਲਿਸਟ, ਕਾਰਪੇਂਟਰ ਅਤੇ ਬਰਿੱਕ ਲੇਅਰ ਸ਼ਾਮਲ ਹਨ ਅਤੇ ਇਹ ਸਿਖਲਾਈ 3-6 ਮਹੀਨੀ ਦੀ ਹੋਵੇਗੀ। ਇਸ ਸਿਖਲਾਈ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਪਿੱਛੋਂ ਯੂਕੇ ਜਾ ਕੇ ਕੰਮ ਦਾ ਮੌਕਾ ਵੀ ਮਿਲੇਗਾ।

ਪਹਿਲੇ ਪੜਾਅ ਦੌਰਾਨ ਐਮ.ਆਰ.ਐਸ.ਪੀ.ਟੀ.ਯ ਆਪਣੇ ਮੁੱਖ ਕੈਂਪਸ ਵਿੱਚ ਬਠਿੰਡਾ ਵਿਖੇ ਅੰਤਰਰਾਸ਼ਟਰੀ ਹੁਨਰ ਵਿਕਾਸ ਕੇਂਦਰ ਸਥਾਪਤ ਕਰੇਗਾ ਜਿੱਥੇ ਏਐਸਸੀ ਵੱਲੋਂ ਸੂਬੇ ਦੀ ਸਹਾਇਤਾ ਨਾਲ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪ੍ਰਵਾਣਿਤ ਸਿਖਲਾਈ ਅਤੇ ਸਰਟੀਫਿਕੇਟ ਮੁਹੱਈਆ ਕਰਵਾਏ ਜਾ ਸਕਣ। ਇਸ ਮੌਕੇ ਸ੍ਰੀ ਐਂਡ੍ਰੀਊ ਨੇ ਕਿਹਾ ਕਿ ਇਸ ਸਮਝੌਤੇ ਲਈ ਮੈਂ ਬਹੁਤ ਖੁਸ਼ ਹਾਂ।

ਉਨ੍ਹਾਂ ਕਿਹਾ ਕਿ 2017 ਵਿੱਚ ਦੋਵਾਂ ਸਰਕਾਰਾਂ ਵਿਚਕਾਰ ਹੋਏ ਸਮਝੌਤੇ ਨੂੰ ਦਰਸਾਉਂਦਾ ਇਹ ਪਹਿਲਾ ਸਫਲ ਨਤੀਜਾ ਹੈ ਅਤੇ ਪੰਜਾਬੀ ਨੌਜਵਾਨਾਂ ਦੇ ਹੁਨਰ ਨੂੰ ਸੁਧਾਰਨ ਲਈ ਇਕ ਮਹੱਤਵਪੂਰਨ ਉਪਰਾਲਾ ਹੈ। ਏਸਿਜ਼ ਹੁਨਰ ਕੇਂਦਰ ਬਾਰੇ ਹੋਰ ਜਾਣਾਕਰੀ ਦਿੰਦਿਆਂ ਸ੍ਰੀ ਡੈਨੀ ਸਾਂਘਾ, ਮੁੱਖ ਕਾਰਜਕਾਰੀ ਅਫਸਰ, ਏਸਿਜ਼ ਹੁਨਰ ਕੇਂਦਰ ਨੇ ਕਿਹਾ ਕਿ ਏਸਿਜ਼ ਵਿਚ ਕਈ ਸਿਖਲਾਈ ਪ੍ਰੋਗਰਾਮ ਜਿਵੇਂ ਨਿਰਮਾਣ, ਸਿਹਤ ਤੇ ਸੁਰੱਖਿਆ, ਲੀਡਰਸ਼ਿਪ,

ਐਨਾਲਿਟੀਕਲ ਤੇ ਕਮਿਉਨੀਕੇਸ਼ਨ ਸਕਿੱਲਜ਼ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਨੂੰ ਯੂਕੇ ਵਿੱਚ ਵਰਤੇ ਜਾਂਦੇ ਔਜਾਰਾਂ ਤੇ ਸਮੱਘਰੀ ਵਰਤਕੇ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਹੋਰ ਪਤਵੰਤਿਆਂ ਦੇ ਨਾਲ ਡਾ. ਸੰਦੀਪ ਸਿੰਘ ਕੌੜਾ, ਸਲਾਹਕਾਰ, ਹੁਨਰ ਵਿਕਾਸ ਮਿਸ਼ਨ, ਸ੍ਰੀ ਪ੍ਰਵੀਨ ਥਿੰਦ, ਡਾਇਰੈਕਟਰ, ਤਕਨੀਕੀ ਸਿੱÎਖਿਆ, ਡਾ. ਮੋਹਨ ਪਾਲ ਸਿੰਘ ਈਸ਼ਰ, ਵਾਈਸ ਚਾਂਸਲਰ, ਐਮ.ਆਰ.ਐਸ.ਪੀ.ਟੀ.ਯ, ਬਠਿੰਡਾ ਵੀ ਸ਼ਾਮਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement