Punjab News: ਰੂਸ ਵਿਚ ਫਸੇ ਦੋ ਪੰਜਾਬੀ ਨੌਜਵਾਨ; 11 ਲੱਖ ਰੁਪਏ ’ਚ ਟੂਰਿਸਟ ਵੀਜ਼ਾ ’ਤੇ ਗਏ ਸਨ ਵਿਦੇਸ਼
Published : Mar 6, 2024, 1:55 pm IST
Updated : Mar 6, 2024, 1:56 pm IST
SHARE ARTICLE
Two Punjabi youths stuck in Russia
Two Punjabi youths stuck in Russia

ਧੱਕੇ ਨਾਲ ਸਥਾਨਕ ਫ਼ੌਜ ਵਿਚ ਭਰਤੀ ਕਰਨ ਦੇ ਇਲਜ਼ਾਮ; ਸਾਹਮਣੇ ਆਈ ਵੀਡੀਉ

Punjab News: ਟੂਰਿਸਟ ਵੀਜ਼ਾ ਉਤੇ ਰੂਸ ਗਏ ਪੰਜਾਬੀ ਨੌਜਵਾਨਾਂ ਨੂੰ ਏਜੰਟ ਨੇ ਧੋਖੇ ਨਾਲ ਬੇਲਾਰੂਸ ਭੇਜ ਦਿਤਾ ਹੈ। ਉਥੇ ਫੜੇ ਜਾਣ 'ਤੇ ਉਨ੍ਹਾਂ ਨੂੰ ਰੂਸੀ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ ਗਿਆ। ਇਲਜ਼ਾਮ ਹਨ ਕਿ ਰੂਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਫੌਜ ਵਿਚ ਭਰਤੀ ਕੀਤਾ ਅਤੇ ਹੁਣ ਉਨ੍ਹਾਂ ਨੂੰ ਯੂਕਰੇਨ ਵਿਰੁਧ ਚੱਲ ਰਹੀ ਜੰਗ ਵਿਚ ਹਿੱਸਾ ਲੈਣ ਲਈ ਕਿਹਾ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਦੀਨਾਨਗਰ ਦੇ ਸਰਹੱਦੀ ਖੇਤਰ ਦੇ ਪਿੰਡ ਅਵਾਂਖਾ ਦੇ ਰਵਨੀਤ ਸਿੰਘ ਨੇ ਅਪਣੇ ਪਰਵਾਰ ਦਾ ਭਵਿੱਖ ਸੁਰੱਖਿਅਤ ਕਰਨ ਲਈ ਇਕ ਏਜੰਟ ਨੂੰ 11 ਲੱਖ ਰੁਪਏ ਦਿਤੇ ਅਤੇ ਟੂਰਿਸਟ ਵੀਜ਼ੇ 'ਤੇ ਰੂਸ ਚਲਾ ਗਿਆ। ਜਦੋਂ ਉਹ ਉਥੇ ਸੈਰ ਕਰਨ ਗਿਆ ਤਾਂ ਉਸ ਨੂੰ ਫੜ ਲਿਆ ਗਿਆ। ਇਸ ਦੇ ਨਾਲ ਹੀ ਦੀਨਾਨਗਰ ਅਧੀਨ ਪੈਂਦੇ ਪਿੰਡ ਜੰਡੇ ਦਾ ਵਿਕਰਮ ਵੀ ਫਸਿਆ ਹੋਇਆ ਹੈ।

ਦਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਰੂਸੀ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ ਹੈ। ਰੂਸੀ ਸਿਪਾਹੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਫੌਜ ਵਿਚ ਭਰਤੀ ਕਰ ਲਿਆ। ਹੁਣ ਰੂਸ ਵਿਚ ਫਸੇ ਪਿੰਡ ਅਵਾਂਖਾ ਦੇ ਨੌਜਵਾਨ ਰਵਨੀਤ ਸਿੰਘ ਅਤੇ ਦੀਨਾਨਗਰ ਅਧੀਨ ਪੈਂਦੇ ਪਿੰਡ ਜੰਡੇ ਦੇ ਵਿਕਰਮ ਦੇ ਮਾਪਿਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ।

ਰਵਨੀਤ ਸਿੰਘ ਦੀ ਮਾਂ ਅਤੇ ਭੈਣ ਨੇ ਦਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਉਨ੍ਹਾਂ ਨੇ ਅਪਣੇ ਬੇਟੇ ਨੂੰ 11 ਲੱਖ ਰੁਪਏ ਦਾ ਕਰਜ਼ਾ ਲੈ ਕੇ ਟੂਰਿਸਟ ਵੀਜ਼ੇ 'ਤੇ ਵਿਦੇਸ਼ ਭੇਜਿਆ ਸੀ ਅਤੇ ਏਜੰਟ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਕਿਸੇ ਚੰਗੇ ਦੇਸ਼ 'ਚ ਕੰਮ ਕਰਨ ਲਈ ਭੇਜੇਗਾ ਪਰ ਉਨ੍ਹਾਂ ਨੂੰ ਹੁਣ ਬੇਟੇ ਦਾ ਫੋਨ ਆਇਆ ਕਿ ਉਸ ਨੂੰ ਫੜ ਲਿਆ ਗਿਆ ਹੈ ਅਤੇ ਜ਼ਬਰਦਸਤੀ ਰੂਸੀ ਫੌਜ 'ਚ ਭਰਤੀ ਕਰ ਲਿਆ ਗਿਆ ਹੈ ਅਤੇ ਉਸ ਨਾਲ ਲਿਖਤੀ ਸਮਝੌਤਾ ਵੀ ਹੋਇਆ ਸੀ ਜਿਸ ਦੀ ਭਾਸ਼ਾ ਉਹ ਨਹੀਂ ਸਮਝਦੇ। ਉਨ੍ਹਾਂ ਤੋਂ ਪਹਿਲਾਂ ਫੜੇ ਗਏ ਨੌਜਵਾਨਾਂ ਨੂੰ ਯੂਕਰੇਨ ਯੁੱਧ ਵਿਚ ਭੇਜ ਦਿਤਾ ਹੈ ਅਤੇ ਹੁਣ ਉਨ੍ਹਾਂ ਨੂੰ ਵੀ ਯੂਕਰੇਨ ਯੁੱਧ ਵਿਚ ਭੇਜਣ ਦੀ ਤਿਆਰੀ ਚੱਲ ਰਹੀ ਹੈ। ਪੀੜਤ ਪਰਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਲਿਆਉਣ 'ਚ ਮਦਦ ਕਰੇ।

 

ਇਸ ਵਿਚਾਲੇ ਟਵਿੱਟਰ 'ਤੇ ਇਕ ਵੀਡੀਉ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਗਗਨਦੀਪ ਸਿੰਘ ਨਾਂਅ ਦਾ ਨੌਜਵਾਨ ਅਪਣਾ ਦਰਦ ਬਿਆਨ ਕਰ ਰਿਹਾ ਹੈ। ਉਸ ਦੇ ਅਨੁਸਾਰ, ਉਹ ਅਪਣੇ ਸਾਥੀਆਂ ਨਾਲ 27 ਦਸੰਬਰ ਨੂੰ ਨਵਾਂ ਸਾਲ ਮਨਾਉਣ ਲਈ ਰੂਸ ਲਈ ਰਵਾਨਾ ਹੋਇਆ ਸੀ। ਉਸ ਨੇ ਰੂਸ ਦਾ 90 ਦਿਨਾਂ ਦਾ ਵੀਜ਼ਾ ਲਿਆ ਸੀ। ਉਥੇ ਇਕ ਏਜੰਟ ਨੇ ਉਨ੍ਹਾਂ ਨੂੰ ਬੇਲਾਰੂਸ ਲਿਜਾਣ ਦੀ ਪੇਸ਼ਕਸ਼ ਕੀਤੀ। ਉਹ ਸਾਰੇ ਬਿਨਾਂ ਵੀਜ਼ਾ ਦੇ ਬੇਲਾਰੂਸ ਗਏ ਸਨ। ਉਥੇ ਉਨ੍ਹਾਂ ਨੂੰ ਪੁਲਿਸ ਨੇ ਫੜ ਲਿਆ ਅਤੇ ਰੂਸੀ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ। ਰੂਸੀ ਅਧਿਕਾਰੀਆਂ ਨੇ ਉਸ ਤੋਂ ਕੁੱਝ ਦਸਤਾਵੇਜ਼ਾਂ 'ਤੇ ਦਸਤਖਤ ਕਰਵਾਏ ਅਤੇ ਹੁਣ ਉਸ ਨੂੰ ਯੂਕਰੇਨ ਵਿਰੁਧ ਜੰਗ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਪੀੜਤ ਪਰਵਾਰਾਂ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ। ਪਰਵਾਰ ਦਾ ਕਹਿਣਾ ਹੈ ਕਿ ਬੇਲਾਰੂਸ ਵਿਚ ਉਨ੍ਹਾਂ ਨੂੰ ਦਸਤਖਤ ਕਰਨ ਲਈ ਜੋ ਦਸਤਾਵੇਜ਼ ਬਣਾਏ ਗਏ ਸਨ ਉਹ ਰੂਸੀ ਭਾਸ਼ਾ ਵਿਚ ਸਨ। ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਜਾਂ ਤਾਂ 10 ਸਾਲ ਦੀ ਕੈਦ ਸਵੀਕਾਰ ਕਰਨੀ ਚਾਹੀਦੀ ਹੈ ਜਾਂ ਰੂਸੀ ਫੌਜ ਵਿਚ ਸ਼ਾਮਲ ਹੋਣਾ ਪਵੇਗਾ। ਉਨ੍ਹਾਂ ਨੂੰ 15 ਦਿਨਾਂ ਦੀ ਫੌਜੀ ਸਿਖਲਾਈ ਵੀ ਦਿਤੀ ਗਈ ਹੈ।

(For more Punjabi news apart from Punjab News: Two Punjabi youths stuck in Russia , stay tuned to Rozana Spokesman)

 

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement