
ਸਟੇਜ ਉਤੇ ਹੀ ਅਕਾਲੀ ਆਗੂ ਹੋਏ ਆਹਮੋ ਸਾਹਮਣੇ
ਤਰਨਤਾਰਨ: ਪੰਜਾਬ ਵਿਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਸਰਗਰਮ ਹੈ। ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਆਪਸ ਵਿਚ ਹੀ ਉਲਝ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਤਰਨਤਾਰਨ ਦੇ ਕਸਬਾ ਫ਼ਤਿਆਬਾਦ ਦੇ ਇਕ ਪੈਲੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਦੀ ਮੌਜੂਦਗੀ ਵਿਚ
Jagir Kaur
ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਮਨਜੀਤ ਸਿੰਘ ਮੰਨਾ ਅਤੇ ਅਕਾਲੀ ਦਲ ਦੇ ਐਸਸੀ ਬੀਸੀ ਵਿੰਗ ਮਾਝਾ ਦੇ ਜ਼ੋਨ ਪ੍ਰਧਾਨ ਪ੍ਰਗਟ ਸਿੰਘ ਆਪਸ ਵਿਚ ਹੀ ਝਗੜ ਪਏ ਅਤੇ ਸਟੇਜ ਉਤੇ ਹੀ ਇਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ। ਇੱਥੇ ਮੌਜੂਦ ਹੋਰ ਅਕਾਲੀ ਆਗੂਆਂ ਨੇ ਵਿਚ ਪੈ ਕੇ ਬੜੀ ਮੁਸ਼ਕਿਲ ਨਾਲ ਝਗੜਾ ਵੱਧਣ ਤੋਂ ਰੋਕਿਆ।