
ਪੁਲਿਸ ਜਾਂਚ ਜਾਰੀ
ਚੰਡੀਗੜ੍ਹ: ਇੱਥੋਂ ਦੇ ਸੈਕਟਰ-26 ’ਚ ਸਥਿਤ ਪੁਲਿਸ ਲਾਈਨ ’ਚ ਵੀਰਵਾਰ ਨੂੰ ਇਕ ਕਾਂਸਟੇਬਲ ਵਲੋਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਦੇਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ, ਕਾਂਸਟੇਬਲ ਦਾ ਨਾਂਅ ਰਮੇਸ਼ ਕੁਮਾਰ ਹੈ ਤੇ ਉਹ ਮਨੀਮਾਜਰਾ ਵਿਚ ਰਹਿੰਦਾ ਹੈ। ਰਮੇਸ਼ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ।
Police Constable Jumps from 3rd floor
ਫ਼ਿਲਹਾਲ ਰਮੇਸ਼ ਵਲੋਂ ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਕਿ ਆਖ਼ਰ ਅਜਿਹੀ ਕਿਹੜੀ ਗੱਲ ਸੀ ਕਿ ਰਮੇਸ਼ ਕੁਮਾਰ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿਤੀ।