Punjab News : ਮਾਛੀਵਾੜਾ ਸਾਹਿਬ 'ਚ ਤੇਜ਼ ਤੂਫ਼ਾਨ ਕਾਰਨ ਮਜ਼ੂਦਰ ਮੌਤ, ਮੋਟਰਸਾਈਕਲ ਹੋਇਆ ਚੋਰੀ 

By : BALJINDERK

Published : Jun 6, 2024, 5:06 pm IST
Updated : Jun 6, 2024, 5:08 pm IST
SHARE ARTICLE
ਮ੍ਰਿਤਕ ਦੀ ਫ਼ਾਈਲ ਫੋਟੋ
ਮ੍ਰਿਤਕ ਦੀ ਫ਼ਾਈਲ ਫੋਟੋ

Punjab News : ਆਵਾਜਾਈ ਰਹੀ ਪ੍ਰਭਾਵਿਤ, ਕਈ ਬਿਜਲੀ ਦੇ ਖੰਭੇ ਪੁੱਟ ਸੁੱਟੇ 

Punjab News : ਮਾਛੀਵਾੜਾ ਸਾਹਿਬ ’ਚ ਬੀਤੀ ਦਿਨੀਂ ਸ਼ਾਮ ਨੂੰ ਚੱਲੇ ਤੇਜ਼ ਝੱਖੜ ’ਚ ਇੱਕ ਗਰੀਬ ਮਜ਼ਦੂਰ ਵਿਕਾਸ (41) ਦੀ ਜਾਨ ਚਲੇ ਗਈ ਹੈ। ਇਲਾਕੇ 'ਚ ਆਏ ਤੂਫ਼ਾਨ ਨੇ ਬਿਜਲੀ ਦੇ ਕਈ ਖੰਭੇ ਅਤੇ ਦਰੱਖਤ ਵੀ ਪੁੱਟ ਦਿੱਤੇ। ਇਸ ਕਾਰਨ ਪ੍ਰਮੁੱਖ ਸੜਕਾਂ ਦੀ ਆਵਾਜਾਈ ਅਤੇ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ।  
ਜਾਣਕਾਰੀ ਅਨੁਸਾਰ ਵਿਕਾਸ ਪੱਲੇਦਾਰੀ ਦਾ ਕੰਮ ਕਰਦਾ ਸੀ ਅਤੇ ਆਪਣੇ ਭਰਾ ਅਸ਼ੋਕ ਨਾਲ ਮੋਟਰਸਾਈਕਲ ਰਾਹੀਂ ਖੰਨਾ ਤੋਂ ਮਾਛੀਵਾੜਾ ਵੱਲ ਆ ਰਿਹਾ ਸੀ। ਸ਼ਾਮ ਨੂੰ ਅਚਾਨਕ ਆਏ ਤੇਜ਼ ਤੂਫ਼ਾਨ ’ਚ ਪਿੰਡ ਬਾਲਿਓਂ ਨੇੜੇ ਇੱਕ ਭਾਰੀ ਦਰੱਖਤ ਉਨ੍ਹਾਂ ਦੇ ਮੋਟਰਸਾਈਕਲ ’ਤੇ ਡਿੱਗ ਗਿਆ। ਇਸ ਹਾਦਸੇ 'ਚ ਵਿਕਾਸ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। 
ਘਟਨਾ ਦੀ ਸੂਚਨਾ ਪਰਿਵਾਰ ਵਲੋਂ ਪੁਲਿਸ ਨੂੰ ਦਿੱਤੀ ਗਈ ਹੈ। ਇਸ ਤੂਫ਼ਾਨ ਨੇ ਮਾਛੀਵਾੜਾ ਸ਼ਹਿਰ 'ਚ ਕਈ ਬਿਜਲੀ ਦੇ ਖੰਭੇ ਅਤੇ ਦਰੱਖਤ ਪੁੱਟ ਸੁੱਟੇ ਹਨ, ਜਿਸ ਕਾਰਨ ਸਾਰੀ ਰਾਤ ਆਵਾਜਾਈ ਪ੍ਰਭਾਵਿਤ ਰਹੀ। 
ਇਸੇ ਤਰ੍ਹਾਂ ਸਥਾਨਕ ਦੁਸਹਿਰਾ ਮੈਦਾਨ ਨੇੜੇ ਇੱਕ ਗਰੀਬ ਸਬਜ਼ੀ ਵੇਚਣ ਵਾਲੇ ਦੇ ਟੈਂਪੂ ’ਤੇ ਤੇਜ਼ ਤੂਫ਼ਾਨ ਕਾਰਨ ਬਿਜਲੀ ਦਾ ਖੰਭਾ ਆ ਡਿੱਗਿਆ, ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਹਾਦਸੇ ’ਚ ਉਸਦਾ ਟੈਂਪੂ ਤੇ ਨਾਲ ਹੀ ਖੜ੍ਹੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਤੋਂ ਇਲਾਵਾ ਮਾਛੀਵਾੜਾ ਪੁਲਿਸ ਦੀ ਗਸ਼ਤ ਕਰਨ ਵਾਲੀ ਗੱਡੀ ’ਤੇ ਵੀ ਤੂਫ਼ਾਨ ਕਾਰਨ ਦਰੱਖ਼ਤ ਦੀਆਂ ਕੁੱਝ ਟਾਹਣੀਆਂ ਆ ਡਿੱਗੀਆਂ। ਤੇਜ਼ ਤੂਫ਼ਾਨ ਨੇ ਸ਼ਹਿਰ ’ਚ ਕਈ ਬਿਜਲੀ ਖੰਭੇ ਤੇ ਟਰਾਂਸਫਾਰਮ ਸੁੱਟ ਦਿੱਤੇ, ਜਿਸ ਕਾਰਨ ਮਾਛੀਵਾੜਾ ਇਲਾਕੇ ’ਚ ਕਈ ਥਾਵਾਂ ’ਤੇ 16 ਘੰਟਿਆਂ ਤੋਂ ‘ਬਲੈਕ ਆਊਟ’ਵਾਲੀ ਸਥਿਤੀ ਬਣੀ ਹੋਈ ਹੈ ਅਤੇ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੈ। ਬੇਸ਼ੱਕ ਬਿਜਲੀ ਵਿਭਾਗ ਦੇ ਕਰਮਚਾਰੀ ਸਪਲਾਈ ਠੀਕ ਕਰਨ ’ਚ ਲੱਗੇ ਗਏ ਅਤੇ ਕੁੱਝ ਇਲਾਕਿਆਂ ’ਚ ਬਿਜਲੀ ਆ ਵੀ ਗਈ ਹੈ ਪਰ ਤੂਫ਼ਾਨ ਨੇ ਵਿਭਾਗ ਦਾ ਕਾਫ਼ੀ ਆਰਥਿਕ ਨੁਕਸਾਨ ਕੀਤਾ।
 ਇਸ ਤੇਜ਼ ਤੂਫ਼ਾਨ ’ਚ ਹਲਾਕ ਹੋਏ ਮਜ਼ਦੂਰ ਵਿਕਾਸ ਦਾ ਜਦੋਂ ਪਰਿਵਾਰਕ ਮੈਂਬਰ ਮੋਟਰਸਾਈਕਲ ਚੁੱਕਣ ਗਏ ਤਾਂ ਉੱਥੋਂ ਮੋਟਰਸਾਈਕਲ ਗਾਇਬ ਸੀ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਵੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਕਿ ਘਟਨਾ ਸਥਾਨ ਤੋਂ ਮੋਟਰਸਾਈਕਲ ਨਹੀਂ ਮਿਲਿਆ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। 

(For more news apart from Machhiwara Sahib due to strong storm Laborer dies, motorcycle stolen News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement