
ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬੀਜੇਪੀ ਭਾਜਪਾ ਦੇ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਉਲ ਸੰਨੀ ਦਿਉਲ...
ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬੀਜੇਪੀ ਭਾਜਪਾ ਦੇ ਉਮੀਦਵਾਰ ਸਨੀ ਦਿਉਲ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਖਰਚ ਦੀ ਆਖਰੀ ਰਿਪੋਰਟ ਪੰਜਾਬ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਰਿਪੋਰਟ ਵਿਚ ਸੰਨੀ ਦਿਉਲ ਨੇ ਚੋਣ ਪ੍ਰਚਾਰ ਕਰਨ ਵਿਚ 78 ਲੱਖ 51 ਹਜਾਰ 592.45 ਰੁਪਏ ਖਰਚ ਕੀਤੇ ਗਏ ਹਨ।
Sunny Deol And Sunil Jakhar
ਸੁਨੀਲ ਜਾਖੜ ਨੇ ਖਰਚ ਕੀਤੇ ਸਨ 61 ਲੱਖ 36 ਹਜਾਰ 58 ਰੁਪਏ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਚੋਣ ਪ੍ਰਚਾਰ ਵਿਚ ਉਮੀਦਵਾਰ ਦੇ ਲਈ 70 ਲੱਖ ਰੁਪਏ ਤੱਕ ਦੀ ਹੱਦ ਨਿਰਧਾਰਤ ਕੀਤੀ ਸੀ। ਸੰਨੀ ਦਿਓਲ ਵੱਲੋਂ ਨਿਰਧਾਰਤ ਹੱਦ ਤੋਂ ਜ਼ਿਆਦਾ ਖਰਚ ਕਰਨ ਨਾਲ ਉਨ੍ਹਾਂ ‘ਤੇ ਚੋਣ ਕਮਿਸ਼ਨ ਦੀ ਤਲਵਾਰ ਲਟਕ ਰਹੀ ਹੈ।
45 ਦਿਨਾਂ ‘ਚ ਸੌਂਪਣੀ ਹੁੰਦੀ ਹੈ। ਰਿਪੋਰਟ
Sunny Deol
ਦੱਸ ਦਈਏ ਕਿ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਭੇਜੇ ਗਏ ਖਰਚ ਦੇ ਵਿਵਰਨ ਨੂੰ 45 ਦਿਨਾਂ ਦੇ ਅੰਦਰ ਭਾਰਤੀ ਚੋਣ ਕਮਿਸ਼ਨ ਨੂੰ ਭੇਜਣਾ ਜਰੂਰੀ ਹੈ। ਰਿਪੋਰਟ ਮਿਲਣ 'ਤੇ 45 ਦਿਨਾਂ ਦੇ ਅੰਦਰ ਕਮਿਸ਼ਨ ਅਪਣਾ ਫ਼ੈਸਲਾ ਸੁਣਾਉਂਦਾ ਹੈ।