ਪੰਜਾਬਣਾਂ ਨੇ ਗਿੱਧਾ ਪਾ ਕੇ ਤੀਆਂ ਦੇ ਮੇਲੇ ‘ਚ ਬੰਨ੍ਹਿਆ ਰੰਗ
Published : Aug 6, 2019, 2:07 pm IST
Updated : Aug 6, 2019, 2:07 pm IST
SHARE ARTICLE
Punjabi Gilrs
Punjabi Gilrs

ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ...

ਮੁਕਤਸਰ ਸਾਹਿਬ: ਤੀਆਂ ਦਾ ਤਿਉਹਾਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅਤੇ ਪਿੰਡਾਂ 'ਚ ਬੜੀ ਧੂਮ-ਧਾਮ ਨਾਲ ਅਤੇ ਨੱਚ-ਟੱਪ ਨੇ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਇਹ ਤਿਉਹਾਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਲਮਗੜ੍ਹ 'ਚ ਵੀ ਮਨਾਇਆ ਗਿਆ, ਜਿਥੇ ਮੁਟਿਆਰਾਂ ਅਤੇ ਉਮਰਦਰਾਜ਼ ਮਹਿਲਾਵਾਂ ਨੇ ਵੱਧ ਚੜ੍ਹ ਕੇ ਇਸ ਮੇਲੇ 'ਚ ਹਿੱਸਾ ਲਿਆ ਅਤੇ ਮੇਲੇ ਦਾ ਅਨੰਦ ਮਾਣਿਆ। ਪਿੰਡ ਬਲਮਗੜ੍ਹ ਦੀ ਸਰਪੰਚ ਗੁਰਮੀਤ ਕੌਰ ਜਟਾਣਾ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਪੁਰਾਣੇ ਪੰਜਾਬ ਤੇ ਸੱਭਿਆਚਾਰ ਨਾਲ ਜੋੜਨਾ ਹੈ।

Punjabi Dance Punjabi Dance

ਇਸ ਮੌਕੇ ਬੱਚਿਆਂ ਨੇ ਜਿਥੇ ਗਿੱਧਾ ਪਾ ਕੇ ਖੂਬ ਆਨੰਦ ਮਾਣਿਆ ਉਥੇ ਹੀ ਉਨ੍ਹਾਂ ਨੂੰ ਚਰਖਾ, ਮਦਾਣੀ ਤੇ ਪੁਰਾਣੇ ਜ਼ਮਾਨੇ 'ਚ ਸਵਾਣੀਆਂ ਵਲੋਂ ਵਰਤੀਆਂ ਜਾਂਦੇ ਭਾਂਡੇ ਵੀ ਦਿਖਾਏ ਗਏ। ਪਿੰਡ ਵਾਸੀਆਂ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੀ ਜ਼ਿਲਾ ਸਪੋਰਟਸ ਅਫਸਰ ਅਨਿੰਦਰਕੌਰ ਕੌਰ ਨੇ ਪਿੰਡ ਦੀ ਸਰਪੰਚ ਗੁਰਮੀਤ ਕੌਰ ਜਟਾਣਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਮੋਗਾ ਦੇ ਪਿੰਡ 'ਚ ਵੀ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਛੋਟੀਆਂ ਬੱਚੀਆਂ ਨੇ ਆਪਣੀ ਪੇਸ਼ਕਾਰੀ ਨਾਲ ਸਮਾਗਮ 'ਚ ਮੌਜੂਦ ਲੋਕਾਂ ਦਾ ਮਨ ਮੋਹ ਲਿਆ।

Punjabi Girls Punjabi Girls

ਦੂਜੇ ਪਾਸੇ ਜਲਾਲਾਬਾਦ ਦੇ ਸਕੂਲ 'ਚ ਵੀ ਬੱਚਿਆਂ ਨੇ ਗਿੱਧਾ ਪਾ ਕੇ ਤਿਆ ਦੇ ਤਿਉਹਾਰ ਨੂੰ ਮਨਾਇਆ। ਸਕੂਲ ਦੀਆਂ ਛੋਟੀਆਂ-ਛੋਟੀਆਂ ਕੁੜੀਆਂ ਨੇ ਗਿੱਧੇ 'ਚ ਅਜਿਹੀ ਧਮਾਲ ਪਾਈ ਕਿ ਮੰਨੋ ਭੂਚਾਲ ਆ ਗਿਆ। ਪੰਜਾਬੀ ਪਹਿਰਾਵੇ 'ਚ ਸਜੀਆਂ ਕੁੜੀਆਂ ਬੇਹੱਦ ਖੂਬਸੂਰਤ ਲੱਗ ਰਹੀਆਂ ਸੀ। ਦੱਸ ਦੇਈਏ ਕਿ ਤੀਆਂ ਮਨਾਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੇ ਪਿੰਡਾਂ 'ਚ ਮੇਲੇ ਤੇ ਕਈ ਤਰ੍ਹਾਂ ਦੇ ਸਮਾਗਮ ਮਨਾਏ ਜਾਂਦੇ ਹਨ ਪਰ ਅਜੋਕੇ ਸਮੇਂ 'ਚ ਇਹ ਤਿਉਹਾਰ ਅਲੋਪ ਹੁੰਦਾ ਜਾ ਰਿਹਾ। ਇਹ ਤਿਉਹਾਰ ਸੱਥਾ ਤੇ ਖੁੱਲ੍ਹੇ ਥਾਵਾਂ 'ਚੋਂ ਸਿਮਟ ਕੇ ਮਹਿਜ਼ ਸਕੂਲਾਂ-ਕਾਲਜਾਂ ਤੱਕ ਹੀ ਸੀਮਿਤ ਰਹਿ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement