
ਸਾਊਦੀ ਅਰਬ ਵਿਚ ਭਾਰਤ ਦੇ ਲੱਗਾਂ ਲੋਕ ਨੌਕਰੀ ਕਰਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਭਾਰੀ ਗਿਣਤੀ ਵਿਚ ਭਾਰਤੀ ਪ੍ਰਭਾਵਿਤ ਹੋਣਗੇ।
ਦੁਬਈ: ਸਾਊਦੀ ਅਰਬ ਨੇ ਹੋਸਪਿਟੈਲਿਟੀ ਖੇਤਰ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ਦੇਣ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਸਾਊਦੀ ਅਰਬ ਸਰਕਾਰ ਨੇ ਇਸ ਸਾਲ ਦੇ ਅਖੀਰ ਤੱਕ ਇਸ ਫੈਸਲੇ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ। ਸਾਊਦੀ ਅਰਬ ਵਿਚ ਭਾਰਤ ਦੇ ਲੱਗਾਂ ਲੋਕ ਨੌਕਰੀ ਕਰਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਭਾਰੀ ਗਿਣਤੀ ਵਿਚ ਭਾਰਤੀ ਪ੍ਰਭਾਵਿਤ ਹੋਣਗੇ।
Saudi Arabia to ban Indians, other foreigners from hospitality jobs
ਇਕ ਰਿਪੋਰਟ ਮੁਤਾਬਕ ਸਾਊਦੀ ਕਿਰਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਇਹ ਗੱਲ ਕਹੀ ਸੀ, ਜਿਸ ਅਨੁਸਾਰ ਇਹ ਫੈਸਲਾ ਰਿਜ਼ੋਰਟਸ, ਥ੍ਰੀ ਸਟਾਰ ਅਤੇ ਫਾਈਵ ਸਟਾਰ ਹੋਟਲਾਂ ਅਤੇ ਹੋਟਲ ਅਪਾਰਟਮੈਂਟਾਂ ‘ਤੇ ਵੀ ਲਾਗੂ ਹੋਵੇਗਾ। ਇੱਥੇ ਰਿਸੈਪਸ਼ਨ ਤੋਂ ਲੈ ਕੇ ਮੈਨੇਜਮੇਂਟ ਤੱਕ ਦੀਆਂ ਨੌਕਰੀਆਂ ਵਿਚ ਸਾਊਦੀ ਅਰਬ ਦੇ ਨਾਗਰਿਕਾਂ ਨੂੰ ਹੀ ਪਹਿਲੀ ਦਿੱਤੀ ਜਾਵੇਗੀ। ਹਾਲਾਂਕਿ ਡਰਾਇਵਰ, ਸਕਿਉਰਿਟੀ ਗਾਰਡ ਅਤੇ ਕੁਲੀ ਦੇ ਤੌਰ ‘ਤੇ ਵਿਦੇਸ਼ੀ ਲੋਕਾਂ ਨੂੰ ਨੌਕਰੀਆਂ ਦੇ ਮੌਕੇ ਮਿਲਦੇ ਰਹਿਣਗੇ।
Saudi Arabia
ਇਸ ਤੋਂ ਇਲਾਵਾ ਰੈਸਟੋਰੇਂਟ ਹੋਸਟ ਅਤੇ ਹੈਲਥ ਕਲੱਬ ਸੁਪਰਵਾਈਜ਼ਰ ਵਰਗੀਆਂ ਨੌਕਰੀਆਂ ਵੀ ਸਾਊਦੀ ਅਰਬ ਮੂਲ ਦੇ ਲੋਕਾਂ ਲਈ ਰਾਖਵੀਆਂ ਕਰ ਦਿੱਤੀਆਂ ਜਾਣਗੀਆਂ। ਕੱਚੇ ਤੇਲ ਦੀ ਸਪਲਾਈ ਨਾਲ ਘਟ ਰਹੀ ਕਮਾਈ ਦੇ ਚਲਦਿਆਂ ਅਜਿਹਾ ਕਦਮ ਚੁੱਕਿਆ ਗਿਆ ਹੈ। ਸਾਊਦੀ ਅਰਬ ਲੋਕਾਂ ਨੂੰ ਨੌਕਰੀਆਂ ਦੇਣ ਲਈ ਟੂਰਿਜ਼ਮ ਇੰਡਸਟਰੀ ਨੂੰ ਇਕ ਵਿਕਲਪ ਦੇ ਤੌਰ ‘ਤੇ ਦੇਖ ਰਿਹਾ ਹੈ।
Jobs
ਪਿਛਲੇ ਸਾਲ ਸਾਊਦੀ ਅਰਬ ਵਿਚ ਬੇਰੁਜ਼ਗਾਰੀ ਦਾ ਪੱਧਰ 13 ਫੀਸਦੀ ਤੱਕ ਪਹੁੰਚ ਗਿਆ ਸੀ, ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪੱਧਰ ਸੀ। ਸਾਊਦੀ ਅਰਬ ਦੇ ਇਸ ਕਦਮ ਨੂੰ ਨੌਕਰੀਆਂ ਦੇ ਸਾਊਦੀਕਰਨ ਦੀ ਕੋਸ਼ਿਸ਼ ਕਿਹਾ ਜਾ ਰਿਹਾ ਹੈ। ਹਾਲਾਂਕਿ ਸਾਊਦੀ ਦਾ ਹੋਸਪਿਟੈਲੀਟੀ ਖੇਤਰ ਵੀ ਪ੍ਰਾਈਵੇਟ ਇੰਡਸਟਰੀ ਦਾ ਹਿੱਸਾ ਹੀ ਹੈ। ਅਜਿਹੇ ਵਿਚ ਵਿਦੇਸ਼ੀ ਨਾਗਰਿਕ ਇਸ ਵਿਚ ਵੱਡੀ ਗਿਣਤੀ ਵਿਚ ਵੱਡੇ ਅਹੁਦਿਆਂ ‘ਤੇ ਕਾਬਜ਼ ਹਨ। ਇਹਨਾਂ ਲੋਕਾਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।