
ਵੀਡੀਓ ਬਣਾ ਕੇ ਮੋਟਰ ‘ਤੇ ਕੀਤਾ ਅਜਿਹਾ ਕਾਂਡ
ਸੰਗਰੂਰ: ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣਾ ਦਰਦ ਬਿਆਨ ਕਰ ਰਿਹਾ ਇਹ ਪ੍ਰੇਮੀ ਜੋੜਾ ਸੰਗਰੂਰ ਜ਼ਿਲ੍ਹੇ ਦੇ ਕਸਬਾ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਦਾ ਹੈ। ਇਹ ਪ੍ਰੇਮੀ ਜੋੜਾ ਇੱਕ ਹੀ ਪਿੰਡ ਦਾ ਰਹਿਣ ਵਾਲਾ ਹੈ ਜਿਨ੍ਹਾਂ ਨੇ ਖੇਤ ‘ਚ ਜਾ ਕੇ ਰਾਈਫਲ ਨਾਲ ਗੋਲੀ ਮਾਰ ਕੇ ਮੌਤ ਨੂੰ ਗਲੇ ਲਗਾ ਲਿਆ। ਪ੍ਰੇਮੀ ਜੋੜੇ ਨੇ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਣਾ ਕੇ ਪੋਸਟ ਕੀਤੀ ਹੈ,
Sangrur
ਜਿਸ ਵਿਚ ਮ੍ਰਿਤਕ ਲੜਕਾ ਕਹਿ ਰਿਹਾ ਹੈ ਕਿ ਕੁੱਝ ਪਰੇਸ਼ਾਨੀ ਕਰ ਕੇ ਖ਼ੁਦਕੁਸ਼ੀ ਕਰ ਰਿਹਾ ਹਾਂ। ਫਿਲਹਾਲ ਪ੍ਰੇਮੀ ਜੋੜੇ ਨੇ ਵੀਡੀਓ ਵਿਚ ਮੌਤ ਦਾ ਕਾਰਨ ਕੁਝ ਪਰੇਸ਼ਾਨੀਆਂ ਦੱਸੀਆਂ ਹਨ ਜਿਸ ਕਰ ਕੇ ਇਸ ਜੋੜੇ ਨੇ ਕੁਝ ਪਰੇਸ਼ਾਨੀ ਕਰ ਕੇ ਜੀਵਨ ਲੀਲਾ ਸਮਾਪਤ ਕੀਤੀ ਹੈ ਜਾਂ ਇਸ ਦੀ ਅਸਲ ਸਚਾਈ ਕੁੱਝ ਹੋਰ ਹੈ ਇਹ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ ਹੋ ਪਾਏਗਾ।
Sangrur
ਪ੍ਰੇਮੀ ਜੋੜੇ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਉ ਵੀ ਨੈਟ ਤੇ ਅਪਲੋਡ ਕੀਤੀ ਜਿਸ ਵਿਚ ਉਹ ਦੋਵੇਂ ਖੁਸ਼ ਨਜ਼ਰ ਆ ਰਹੇ ਸਨ। ਬੰਟੀ ਨੇ ਵੀਡੀਉ ਵਿਚ ਕਿਹਾ ਕਿ ਉਹ ਦੋਵੇਂ ਅਪਣੀ ਮਰਜ਼ੀ ਨਾਲ ਖੁਦਕੁਸ਼ੀ ਕਰ ਰਹੇ ਹਨ। ਇਸ ਕਰ ਕੇ ਪੁਲਿਸ ਕਿਸੇ ਵੀ ਵਿਅਕਤੀ ਜਾਂ ਉਹਨਾਂ ਦੇ ਪਰਵਾਰ ਨੂੰ ਤੰਗ ਪਰੇਸ਼ਾਨ ਨਾ ਕਰੇ। ਉਥੇ ਹੀ ਡੀਐਸਪੀ ਦਿੜ੍ਹਬਾ ਵੀਲੀਅਮ ਜੇਜੀ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।