
ਸਿਮਰਨ ਕੌਰ ਅਤੇ ਉਸ ਦੇ ਪਤੀ ਰਾਜਪ੍ਰੀਤ ਸਿੰਘ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਸਨ ਅਤੇ ਉਹਨਾਂ ਦੇ ਦੋ ਬੱਚੇ ਵੀ ਹਨ
ਤਰਨਤਾਰਨ- ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਾ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਹੱਤਿਆ ਕਰਨ ਵਾਲੀ ਔਰਤ ਦੀ ਪਛਾਣ ਸਿਮਰਨ ਦੇ ਨਾਮ ਤੋਂ ਹੋਈ ਹੈ ਅਤੇ ਉਹ ਦੋ ਬੱਚਿਆਂ ਦੀ ਮਾਂ ਹੈ। ਐਤਵਾਰ ਰਾਤ ਨੂੰ ਮਹਿਲਾ ਨੇ ਪਹਿਲਾਂ ਆਪਣੇ ਪਤੀ ਦੇ ਖਾਣੇ ਵਿਚ ਜ਼ਹਿਰ ਮਿਲਾ ਦਿੱਤਾ ਅਤੇ ਫਿਰ ਇਸ ਡਰ ਤੋਂ ਕਿ ਜੇ ਉਹ ਨਾ ਮਰਿਆ ਤਾਂ ਆਪਣੇ ਪਤੀ ਦਾ ਗਲਾ ਘੁੱਟ ਦਿੱਤਾ। ਮਹਿਲਾ ਨੇ ਆਪਣੇ ਹੱਥਾਂ ਨਾਲ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Murder Case
ਸਿਮਰਨ ਕੌਰ ਨੇ ਆਪਣੇ ਬੱਚਿਆਂ ਨੂੰ ਆਪਣੇ ਪਤੀ ਦੇ ਘਰ ਹੀ ਛੱਡ ਦਿੱਤਾ ਅਤੇ ਆਪ ਆਪਣੇ ਪ੍ਰੇਮੀ ਨਾਲ ਰਹਿਣ ਚਲੀ ਗਈ। ਸਿਮਰਨ ਕੌਰ ਅਤੇ ਉਸ ਦੇ ਪਤੀ ਰਾਜਪ੍ਰੀਤ ਸਿੰਘ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਸਨ ਅਤੇ ਉਹਨਾਂ ਦੇ ਦੋ ਬੱਚੇ ਵੀ ਹਨ। ਕੁੱਝ ਸਮੇਂ ਬਾਅਦ ਸਿਮਰਨ ਨੇ ਲਵਪ੍ਰੀਤ ਨਾਂ ਦੇ ਵਿਅਕਤੀ ਨਾਲ ਨਾਜ਼ਾਇਜ਼ ਸੰਬੰਧ ਬਣਾ ਲਏ। ਸਿਮਰਨ ਦੇ ਪਰਵਾਰ ਨੇ ਉਸ ਦੇ ਰਿਸ਼ਤੇ ਨੂੰ ਅਤੇ ਉਸ ਦੇ ਦੋ ਬੱਚਿਆਂ ਦੇ ਭਵਿੱਖ ਬਾਰੇ ਸਿਮਰਨ ਨੂੰ ਯਾਦ ਕਰਾਉਂਦੇ ਹੋਏ ਬਹੁਤ ਸਮਝਾਇਆ ਪਰ ਸਭ ਬੇਕਾਰ ਗਿਆ।
Murder Case
ਕਥਿਤ ਘਟਨਾ ਦਾ ਪਤਾ ਉਸ ਸਮੇਂ ਲੱਗਿਆਂ ਜਦੋਂ ਸਿਮਰਨ ਦੇ ਬੱਚਿਆਂ ਨੇ ਆਪਣੇ ਦਾਦੇ ਨੂੰ ਦੱਸਿਆ ਕਿ ਉਹਨਾਂ ਦੀ ਮਾਂ ਨੇ ਰਾਜਪ੍ਰੀਤ ਸਿੰਘ ਨੂੰ ਰੱਸੀ ਨਾਲ ਬੰਨਿਆ ਸੀ। ਸਿਮਰਨ ਦੇ ਬੱਚਿਆਂ ਨੇ ਵੀ ਆਪਣੀ ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਜਦ ਪੁਲਿਸ ਸਿਮਰਨ ਦੇ ਘਰ ਪਹੁੰਚੀ ਤਾਂ ਰਾਜਪ੍ਰੀਤ ਨੂੰ ਗੰਭੀਰ ਹਾਲਤ ਵਿਚ ਪਾਇਆ ਗਿਆ ਉਸ ਦੇ ਮੁੰਹ ਵਿਚੋਂ ਝੱਗ ਅਤੇ ਗਲ ਵਿਚ ਰੱਸੀ ਸੀ ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਨੇ ਆਖ਼ਰੀ ਸਾਹ ਲਿਆ। ਰਾਜਪ੍ਰੀਤ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਸਿਮਰਨ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।