
ਬਾਰਡਰ ਸਿਕਓਰਿਟੀ ਫੋਰਸ (ਬੀਏਸਏਫ) ਨੇ ਬੀਓਪੀ ਰਾਮਕੋਟ ਤੋਂ ਇਕ ਪਾਕਿ ਨਾਗਰਿਕ ਨੂੰ ਹਥਿਆਰਾਂ ਦੇ ਨਾਲ ਗ੍ਰਿਫ਼ਤਾਰ...
ਅੰਮ੍ਰਿਤਸਰ (ਪੀਟੀਆਈ) : ਬਾਰਡਰ ਸਿਕਓਰਿਟੀ ਫੋਰਸ (ਬੀਏਸਏਫ) ਨੇ ਬੀਓਪੀ ਰਾਮਕੋਟ ਤੋਂ ਇਕ ਪਾਕਿ ਨਾਗਰਿਕ ਨੂੰ ਹਥਿਆਰਾਂ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਯੂਐਸ ਮੇਡ ਇਕ 5.56 ਐਮ 4 ਕਾਰਬਾਇਨ, 28 ਜ਼ਿੰਦਾ ਕਾਰਤੂਸ, 2 ਮੈਗਜ਼ੀਨ, 3 ਮੋਬਾਇਲ, ਇਕ ਬੈਟਰੀ, ਇਕ ਲਾਇਟਰ ਵੀ ਬਰਾਮਦ ਕੀਤਾ ਗਿਆ ਹੈ।
BSFਬੀਐਸਐਫ ਖਾਸਾ ਸੈਕਟਰ ਹੈਡਕੁਆਰਟਰ ਦੇ ਡੀਆਈਜੀ ਜੇਐਸ ਓਬਰਾਏ ਨੇ ਦੱਸਿਆ ਕਿ ਬੀਓਪੀ ਰਾਮਕੋਟ ਤੋਂ ਕਮਾਂਡੈਂਟ ਸੁਦੀਪ ਦੀ ਦੇਖ-ਰੇਖ ‘ਚ ਕੀਤੀ ਜਾ ਰਹੀ ਗਸ਼ਤ ਦੇ ਦੌਰਾਨ ਜਵਾਨਾਂ ਨੇ ਸਵੇਰੇ 3:30 ਵਜੇ ਇਕ ਵਿਅਕਤੀ ਨੂੰ ਫੈਂਸਿੰਗ ਪਾਰ ਝੋਨੇ ਦੀ ਫ਼ਸਲ ਵਿਚ ਲੁਕੇ ਹੋਏ ਵੇਖਿਆ। ਉਸ ਨੂੰ ਤੁਰਤ ਸਰੇਂਡਰ ਕਰਨ ਲਈ ਕਿਹਾ ਗਿਆ ਪਰ ਉਸ ਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਉਹ ਫਾਇਰ ਕਰਦਾ ਉਸ ਨੂੰ ਦਬੋਚ ਲਿਆ ਗਿਆ।
ਜਾਂਚ ਵਿਚ ਪਾਕਿ ਨਾਗਰਿਕ ਦੀ ਪਹਿਚਾਣ ਲਾਹੌਰ ਦੇ ਰਹਿਣ ਵਾਲੇ ਰਸੂਲ ਦੇ ਰੂਪ ਵਿਚ ਹੋਈ ਹੈ ਅਤੇ ਉਸ ਤੋਂ ਪੁੱਛਗਿਛ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਸੀ। ਡੀਆਇਜੀ ਜੇਐਸ ਓਬਰਾਏ ਨੇ ਦੱਸਿਆ ਕਿ ਬੀਓਪੀ ਰਾਨੀਆਂ ਕੋਲੋਂ 3 ਪੈਕੇਟ ਹੈਰੋਇਨ ਦੇ ਵੀ ਬਰਾਮਦ ਕੀਤੇ ਹਨ। ਸੀਮਾ ‘ਤੇ ਵਧਾਈ ਗਈ ਗਸ਼ਤ ਦੇ ਦੌਰਾਨ ਕਮਾਂਡੈਂਟ ਅਤੇ ਡਿਪਟੀ ਕਮਾਂਡੈਂਟਸ ਨੂੰ ਵੀ ਉਨ੍ਹਾਂ ਦੇ ਏਰੀਏ ਵਿਚ ਗਸ਼ਤ ਕਰਨ ਨੂੰ ਕਿਹਾ ਗਿਆ ਹੈ।
Weapons & Mobiles Phones recoveredਇਕ ਪੁਖਤਾ ਸੂਚਨਾ ਦੇ ਆਧਾਰ ‘ਤੇ ਬੀਐਸਐਫ ਦੁਆਰਾ ਭਾਲ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਰਾਨੀਆਂ ਏਰਿਏ ਵਿਚ ਪਾਕਿ ਤਸਕਰਾਂ ਦੀਆਂ ਸ਼ੱਕੀ ਗਤੀਵਿਧੀਆਂ ਵੇਖੀਆਂ ਗਈਆਂ। ਚੁਣੌਤੀ ਦੇਣ ‘ਤੇ ਪਾਕਿ ਤਸਕਰਾਂ ਨੇ ਚੁਣੌਤੀ ਨੂੰ ਅਣਸੁਣਿਆ ਕਰ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਬੀਐਸਐਫ ਨੇ ਸੈਲਫ਼ ਡਿਫੈਂਸ ਵਿਚ ਫਾਇਰ ਕੀਤੇ। ਜਿਸ ਤੋਂ ਬਾਅਦ ਪਾਕਿ ਤਸਕਰ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਭੱਜ ਗਏ। ਇਸ ਤੋਂ ਬਾਅਦ ਇਲਾਕੇ ਵਿਚ ਕੀਤੀ ਗਈ ਤਲਾਸ਼ੀ ਦੇ ਦੌਰਾਨ ਇਕ-ਇਕ ਕਿੱਲੋ ਹੈਰੋਇਨ ਦੇ 3 ਪੈਕੇਟ ਬਰਾਮਦ ਕੀਤੇ ਗਏ।