
ਕਸ਼ਮੀਰ ਦਾ ਖ਼ਤਰਨਾਕ ਅਤਿਵਾਦੀ ਜਾਕਿਰ ਮੂਸਾ ਪੰਜਾਬ ਵਿਚ ਹੈ। ਬਠਿੰਡਾ ਵਿਚ ਜਾਕਿਰ ਮੂਸਾ ਦੇ ਹੋਣ ਕੁਝ ਚਿੰਨ੍ਹ ਸਾਹਮਣੇ ਆਏ ਹਨ...
ਬਠਿੰਡਾ (ਭਾਸ਼ਾ) : ਕਸ਼ਮੀਰ ਦਾ ਖ਼ਤਰਨਾਕ ਅਤਿਵਾਦੀ ਜਾਕਿਰ ਮੂਸਾ ਪੰਜਾਬ ਵਿਚ ਹੈ। ਬਠਿੰਡਾ ਵਿਚ ਜ਼ਾਕਿਰ ਮੂਸਾ ਦੇ ਹੋਣ ਕੁਝ ਚਿੰਨ੍ਹ ਸਾਹਮਣੇ ਆਏ ਹਨ। ਪੁਲਿਸ ਨੇ ਮਿਲੇ ਇਨਪੁਟ ਤੋਂ ਬਠਿੰਡਾ ‘ਚ ਹਾਈ ਅਲਰਟ ਜਾਰੀ ਕਰ ਦਿਤਾ ਹੈ। ਉਥੇ ਦੱਸਿਆ ਜਾ ਰਿਹਾ ਹੈ ਕਿ ਜਾਕਿਰ ਮੂਸਾ ਸਿੱਖ ਆਦਮੀ ਦੇ ਭੇਸ ਵਿਚ ਪੂਰੇ ਪੰਜਾਬ ‘ਚ ਘੁੰਮ ਰਿਹਾ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ ਇਕ ਤਸਵੀਰ ਜ਼ਾਕਿਰ ਮੂਸਾ ਦੀ ਸਾਹਮਣੇ ਆਈ ਹੈ। ਇਸ ਤਸਵੀਰ ਵਿਚ ਜ਼ਾਕਿਰ ਮੂਸਾ ਨੇ ਪੱਗ ਬੰਨ੍ਹੀ ਹੋਈ ਹੈ। ਪੰਜਾਬ ਵਿਚ ਰਹਿੰਦੇ ਹੋਏ ਜਾਕਿਰ ਮੂਸਾ ਬਹਿਰੂਪੀਆ ਬਣਕੇ ਘੁੰਮ ਰਿਹਾ ਹੈ।
ਭੇਸ ਬਦਲ ਕੇ ਸਿੱਖ ਨੌਜਵਾਨ ਦੇ ਰੂਪ ਵਿਚ ਜਾਕਿਰ ਮੂਸਾ ਦੇ ਛਿਪੇ ਹੋਣ ਦੀ ਪੂਰੀ ਜਾਣਕਾਰੀ ਤੋਂ ਬਾਅਦ ਫਿਰੋਜਪੁਰ ਅਤੇ ਬਠਿੰਡਾ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਾਕਿਰ ਮੂਸਾ ਅਲਕਾਇਦਾ ਦਾ ਕਮਾਂਡਰ ਹੈ, ਕਈਂ ਦਿਨਾਂ ਤੋਂ ਹੀ ਉਸ ਦੇ ਲਗਾਤਾਰ ਮੂਵ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਪੰਜਾਬ ਅਤੇ ਫਿਰ ਰਾਜਸਥਾਨ ‘ਚ ਜ਼ਾਕਿਰ ਮੂਸਾ ਦੇ ਹੋਣ ਦੀਆਂ ਖ਼ਬਰਾਂ ਆਈਆਂ ਸੀ। ਇਸ ਤੋਂ ਪਹਿਲਾਂ ਵੀ ਇਨਪੁਟ ਸੀ ਕਿ ਮੂਸਾ ਲਗਪਗ 7 ਸਾਥੀਆਂ ਦੇ ਨਾਲ ਪੰਜਾਬ ਵਿਚ ਦਾਖਲ ਹੋਇਆ ਹੈ।
ਕੁਝ ਦਿਨ ਪਹਿਲਾਂ ਵੀ ਜਾਕਿਰ ਮੂਸਾ ਅਪਣੇ ਸਾਥੀਆਂ ਦੇ ਨਾਲ ਅੰਮ੍ਰਿਤਸਰ ਵਿਚ ਦੇਖਿਆ ਗਿਆ ਸੀ। ਇਹ ਕਾਰਨ ਹੈ ਕਿ ਪੁਲਿਸ ਪੰਜਾਬ ਵਿਚ ਕਈਂ ਡ੍ਰਮ ਸਮਗਲਰਾਂ ਦੇ ਘਰਾਂ ਵਿਚ ਛਾਪੇ ਮਾਰ ਰਹੀ ਹੈ ਜਿਸ ਬਾਰੇ ਆਦੇਸ਼ ਹਨ ਕਿ ਉਹਨਾਂ ਦੇ ਅਤਿਵਾਦੀਆਂ ਦੇ ਨਾਲ ਸੰਬੰਧ ਹੋ ਸਕਦੇ ਹਨ। ਨਾਲ ਹੀ ਸਰਹੱਦ ਪਾਰ ਤੋਂ ਹਥਿਆਰ ਅਤੇ ਨਸ਼ੀਲੀਆਂ ਚੀਜ਼ਾਂ ਦੀ ਗੈਰ ਕਾਨੂੰਨੀ ਸਮਗਲਿੰਗ ਵੀ ਸ਼ਾਮਲ ਹੋ ਸਕਦੀ ਹੈ।