Shahpurkandi Dam: ਸ਼ਾਹਪੁਰਕੰਡੀ ਡੈਮ ਤਿਆਰ, ਸਮਰੱਥਾ ਦੀ ਪਰਖ ਜਾਰੀ
Published : Mar 7, 2025, 10:58 am IST
Updated : Mar 7, 2025, 10:58 am IST
SHARE ARTICLE
Shahpurkandi Dam ready, capacity testing underway
Shahpurkandi Dam ready, capacity testing underway

ਇਹ ਡੈਮ ਪੰਜਾਬ ਨੂੰ 206 ਮੈਗਾਵਾਟ ਬਿਜਲੀ ਸਲਪਾਈ ਕਰੇਗਾ।

 

Shahpurkandi Dam: ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦਾ ਉਸਾਰੀ ਪੂਰੀ ਹੋੋ ਚੁੱਕੀ ਹੈ ਅਤੇ ਜਲ ਭੰਡਾਰ ਨੂੰ ਭਰਨ ਦਾ ਕੰਮ ਅੰਤਿਮ ਪੜਾਅ ’ਤੇ ਹੈ। ਇਸ ਤਰ੍ਹਾਂ ਇਸ ਦੇ ਜਲਦੀ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਦੇ ਸ਼ੁਰੂ ਹੋਣ ਨਾਲ ਪ੍ਰਾਜੈਕਟ ਜੰਮੂ ਕਸ਼ਮੀਰ ਅਤੇ ਪੰਜਾਬ ਦੀਆਂ ਸਿੰਜਾਈ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਹ ਡੈਮ ਪੰਜਾਬ ਨੂੰ 206 ਮੈਗਾਵਾਟ ਬਿਜਲੀ ਸਲਪਾਈ ਕਰੇਗਾ।

ਰਾਵੀ ਦਰਿਆ ’ਤੇ ਸਥਿਤ ਇਸ ਡੈਮ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਸ਼ਾਹਪੁਰਕੰਡੀ ਜਲ ਭੰਡਾਰ ਤੋਂ ਸਿੱਧੇ ਰਾਵੀ ਨਹਿਰ ਰਾਹੀਂ ਉਸ ਦਾ ਪਾਣੀ ਦਾ ਬਣਦਾ ਹਿੱਸਾ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਪ੍ਰਾਜੈਕਟ ਦੀ ਪੰਜਾਬ ਵਿੱਚ ਕਰੀਬ 5,000 ਹੈਕਟੇਅਰ ਰਕਬੇ ਅਤੇ ਜੰਮੂ ਕਸ਼ਮੀਰ ਦੇ ਸਾਂਬਾ ਤੇ ਕਠੂਆ ਜ਼ਿਲ੍ਹਿਆਂ ਵਿੱਚ 32,000 ਹੈਕਟੇਅਰ ਰਕਬੇ ਨੂੰ ਸਿੰਜਾਈ ਲਈ ਪਾਣੀ ਦੇਣ ਦੀ ਸਮਰੱਥਾ ਹੈ। ਮਿਲੀ ਜਾਣਕਾਰੀ ਮੁਤਾਬਕ, ਪ੍ਰਾਜੈਕਟ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ। ਹਾਲਾਂਕਿ ਡੈਮ ਸੁਰੱਖਿਆ ਐਕਟ, 2021 ਮੁਤਾਬਕ ਸਮਰੱਥਾ ਅਨੁਸਾਰ ਭਰੇ ਜਾਣ ਤੋਂ ਪਹਿਲਾਂ ਮਾਹਿਰਾਂ ਦੀ ਇਕ ਕਮੇਟੀ ਵੱਲੋਂ ਇਸ ਡੈਮ ਦੀ ਸੁਰੱਖਿਆ ਪਰਖੀ ਜਾਵੇਗੀ। ਇਸ ਜਲ ਭੰਡਾਰ ਨੂੰ ਭਰਨ ਦਾ ਕੰਮ ਨਵੰਬਰ 2024 ਵਿੱਚ ਸ਼ੁਰੂ ਹੋਇਆ ਸੀ।

ਪੰਜਾਬ ਸਰਕਾਰ ਦੇ ਸਿੰਜਾਈ ਵਿਭਾਗ ਦੇ ਚੀਫ਼ ਇੰਜਨੀਅਰ (ਨਹਿਰੀ) ਸ਼ੇਰ ਸਿੰਘ ਨੇ ਕਿਹਾ, ‘‘ਇਸ ਵੇਲੇ ਜਲ ਭੰਡਾਰ ਵਿੱਚ ਮੁੱਢਲਾ ਮਨਜ਼ੂਰਸ਼ੁਦਾ ਪੱਧਰ ਪੂਰਾ ਹੋ ਚੁੱਕਾ ਹੈ ਅਤੇ ਡੈਮ ਦੇ ਬੁਨਿਆਦੀ ਢਾਂਚੇ ’ਤੇ ਇਸ ਦੇ ਅਸਰ ਬਾਰੇ ਨਿਗਰਾਨੀ ਕੀਤੀ ਜਾ ਰਹੀ ਹੈ। ਮਾਹਿਰਾਂ ਦੀ ਟੀਮ ਆਪਣੀ ਰਿਪੋਰਟ ਨੂੰ ਅੰਤਿਮ ਛੋਹਾਂ ਦੇ ਰਹੀ ਹੈ। ਇਕ ਵਾਰ ਡੈਮ ਵਿੱਚ ਤੈਅਸ਼ੁਦਾ ਪਾਣੀ ਦਾ ਪੱਧਰ ਪੂਰਾ ਹੋ ਜਾਂਦਾ ਹੈ ਤਾਂ ਇਸ ਤੋਂ ਰਾਵੀ ਨਹਿਰ ਵਿੱਚ ਪਾਣੀ ਜਾਣਾ ਸ਼ੁਰੂ ਹੋ ਜਾਵੇਗਾ। ਇਸ ਨਾਲ ਜੰਮੂ ਕਸ਼ਮੀਰ ਨੂੰ ਉਸ ਦਾ ਬਣਦਾ ਪਾਣੀ ਦਾ ਹਿੱਸਾ ਮਿਲਣਾ ਆਰੰਭ ਹੋ ਜਾਵੇਗਾ।’’ ਇਸ ਵੇਲੇ ਪਾਣੀ ਦੇ ਵਹਾਓ ਦਾ ਪ੍ਰਬੰਧਨ ਗੇਟਾਂ ਰਾਹੀਂ ਕੀਤਾ ਜਾ ਰਿਹਾ ਹੈ ਪਰ ਡੈਮ ਨਾ ਹੋਣ ਕਰ ਕੇ ਸਪਲਾਈ ਅਨਿਯਮਤ ਹੈ। 

ਇਸ ਡੈਮ ਦੀ ਉਸਾਰੀ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਹੋਈ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤ 2013 ਵਿੱਚ ਆਊਟਸੋਰਸਿੰਗ ਰਾਹੀਂ ਹੋਈ ਸੀ। 17 ਮਹੀਨੇ ਕੰਮ ਚੱਲਣ ਤੋਂ ਬਾਅਦ ਅਗਸਤ 2014 ਵਿੱਚ ਜੰਮੂ ਕਸ਼ਮੀਰ ਸਰਕਾਰ ਨੇ ਇਸ ਨੂੰ ਰੋਕ ਦਿੱਤਾ ਸੀ। ਚੀਫ਼ ਇੰਜਨੀਅਰ ਸ਼ੇਰ ਸਿੰਘ ਨੇ ਕਿਹਾ, ‘‘ਇਹ ਕੰਮ 50 ਮਹੀਨੇ ਬੰਦ ਰਹਿਣ ਮਗਰੋਂ ਸਤੰਬਰ 2018 ਵਿੱਚ ਦੋਵੇਂ ਸੂਬਿਆਂ ਵਿਚਾਲੇ ਇਕ ਸਮਝੌਤਾ ਹੋਣ ਤੋਂ ਬਾਅਦ ਮੁੜ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਕਰੋਨਾ ਮਹਾਮਾਰੀ ਦੌਰਾਨ ਇਸ ਦੀ ਉਸਾਰੀ ਦਾ ਕੰਮ ਪ੍ਰਭਾਵਿਤ ਹੋਇਆ। 2022 ਵਿੱਚ ਪ੍ਰਾਜੈਕਟ ਨੇ ਰਫ਼ਤਾਰ ਫੜੀ। ਇਸ ਵੇਲੇ ਹੈੱਡ ਰੈਗੂਲੇਟਰਾਂ, ਹਾਈਡਲ ਚੈਨਲ ਤੇ ਬੈਰਲ ਆਦਿ ਵੱਖ ਵੱਖ ਹਿੱਸਿਆਂ ਦੇ ਨਾਲ ਡੈਮ ਦੇ ਵੱਡੇ ਹਿੱਸੇ ਦਾ ਕੰਮ ਪੂਰਾ ਹੋ ਚੁੱਕਾ ਹੈ।’’

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement