ਪਹਿਲਾਂ ਸਾਡੀਆਂ ਫ਼ਸਲਾਂ ਤਬਾਹ ਕੀਤੀਆਂ ਤੇ ਹੁਣ ਨਸਲਾਂ ਤਬਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ
Published : May 7, 2022, 6:48 am IST
Updated : May 7, 2022, 6:48 am IST
SHARE ARTICLE
image
image

ਪਹਿਲਾਂ ਸਾਡੀਆਂ ਫ਼ਸਲਾਂ ਤਬਾਹ ਕੀਤੀਆਂ ਤੇ ਹੁਣ ਨਸਲਾਂ ਤਬਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ

 

ਅੰਮਿ੍ਤਸਰ, 6 ਮਈ (ਪਰਮਿੰਦਰ ਅਰੋੜਾ) : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਸਿੱਖ ਸੰਸਥਾਵਾਂ, ਬੁੱਧੀ ਜੀਵੀਆਂ, ਪੰਥਕ ਜਥੇਬੰਦੀਆਂ ਨੇ ਬੀਤੇ ਦਿਨੀਂ ਪਟਿਆਲਾ ਵਿਖੇ ਵਾਪਰੀ ਮੰਦਭਾਗੀ ਘਟਨਾ ਨੂੰ  ਲੈ ਕੇ ਵਿਸ਼ੇਸ਼ ਬੈਠਕ ਕੀਤੀ |
ਬੈਠਕ 'ਚ ਉਨ੍ਹਾਂ ਨੇ ਸ਼ਿਵ ਸੈਨਿਕਾਂ ਦਾ ਕਸੂਰ ਨਾ ਕੱਢ ਕੇ ਸਿੱਖਾਂ ਨੂੰ  ਹੀ ਦੋਸ਼ੀ ਠਹਿਰਾਉਣਾ, ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ  ਇਸ ਦਾ ਮਾਸਟਰ ਮਾਈਾਡ ਦਸਣਾ ਤੇ ਸਿੱਖ ਪਰਵਾਰਾਂ 'ਤੇ ਝੂਠੇ ਪਰਚੇ ਦਰਜ ਕਰਨ ਨੂੰ  ਲੈ ਕੇ ਚਿੰਤਨ ਕੀਤਾ | ਜਥੇਦਾਰ ਨੇ ਕਿਹਾ ਕਿ ਇਕ ਸਾਜ਼ਸ਼ ਤਹਿਤ ਸਿੱਖਾਂ ਨੂੰ  ਖ਼ਤਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀਆਂ ਫ਼ਸਲਾਂ ਖ਼ਤਮ ਕੀਤੀਆਂ ਗਈਆਂ ਤੇ ਹੁਣ ਨਸਲਾਂ ਨੂੰ  ਤਬਾਹ ਕਰਨ ਦਾ ਜ਼ੋਰ ਲਾਇਆ ਜਾ ਰਿਹਾ ਹੈ | ਉਨ੍ਹਾਂ ਪ੍ਰਗਟਾਵਾ ਕੀਤਾ ਕਿ ਅੱਜ ਪੰਜਾਬ ਅੰਦਰ 'ਟੈਸਟ ਟਿਊਬ ਬੇਬੀ' ਦਾ ਪ੍ਰਚਲਨ ਖ਼ਤਰਨਾਕ ਪੱਧਰ 'ਤੇ ਹੈ ਜਿਸ ਦੇ ਤਹਿਤ ਬਾਹਰਲੇ ਮਰਦਾਂ ਦਾ ਸੀਮਨ ਪੰਜਾਬ ਦੀਆਂ ਔਰਤਾਂ ਦੀਆਂ ਕੁੱਖਾਂ ਵਿਚ ਰਖਿਆ ਜਾਂਦਾ ਹੈ ਇਸ ਨਾਲ ਸਾਡੀ ਨਸਲ ਨੂੰ  ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਭਾਈ ਪਰਮਪਾਲ ਸਿੰਘ ਵਲੋਂ ਮਤੇ ਪੇਸ਼ ਕਰਦਿਆਂ ਕਿਹਾ ਗਿਆ ਕਿ ਅੱਜ ਦਾ ਇਕੱਠ ਮਿਤੀ 29 ਅਪ੍ਰੈਲ ਨੂੰ  ਪਟਿਆਲਾ ਵਿਖੇ ਹੋਏ ਹਿੰਸਕ ਮਾਮਲੇ 'ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ  ਸਿੱਖ ਕੌਮ ਪ੍ਰਤੀ ਦਮਨਕਾਰੀ ਨੀਤੀ ਮੰਨਦਾ ਹੋਇਆ ਇਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ ਹੈ, ਕਿਉਂਕਿ ਕਈ ਦਿਨ ਪਹਿਲਾਂ ਪੋਸਟਰ ਬਣਾ ਕੇ ਸਿੱਖ ਕੌਮ ਨੂੰ  ਵੰਗਾਰਨ ਵਾਲੇ ਫ਼ਿਰਕਾਪ੍ਰਸਤ ਹਰੀਸ਼ ਸਿੰਗਲੇ ਉਤੇ ਘਟਨਾ ਵਾਪਰਨ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ |
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਰਾਹੀਂ ਚਾਰਾਜੋਈ ਕਰ ਰਹੇ ਬਰਜਿੰਦਰ ਸਿੰਘ ਪਰਵਾਨਾ ਨੂੰ  ਘਟਨਾ ਦਾ ਮਾਸਟਰ ਮਾਈਾਡ ਆਖ ਕੇ ਸਰਕਾਰ ਨੇ ਮੀਡੀਆ ਰਾਹੀਂ ਸਿੱਖ ਕੌਮ ਵਿਰੁਧ ਝੂਠਾ ਬਿਰਤਾਂਤ ਸਿਰਜਿਆ | ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀ ਮਾੜੀ ਨੀਤੀ ਇਥੋਂ ਜੱਗ ਜਾਹਿਰ ਹੁੰਦੀ ਹੈ ਕਿ ਇਕ ਸਖ਼ਸ਼ ਤਲਵਾਰ ਨਾਲ ਗੁਰਸੇਵਕ ਸਿੰਘ ਭਾਣਾ 'ਤੇ ਵਾਰ ਕਰਦਾ ਹੈ ਤੇ ਉਹ ਡੰਡੇ ਨਾਲ ਰੋਕਣ ਦਾ ਯਤਨ ਕਰਦਾ ਹੈ ਪਰ ਸਰਕਾਰ ਡੰਡੇ ਨਾਲ ਰੋਕਣ ਵਾਲੇ 'ਤੇ ਧਾਰਾ 307 ਅਧੀਨ ਪਰਚਾ ਦਰਜ ਕਰਦੀ ਹੈ | ਸਰਕਾਰ ਵਲੋਂ ਸਿੱਖਾਂ 'ਤੇ ਮੰਦਰ 'ਤੇ ਹਮਲੇ ਦਾ ਦੋਸ਼ ਮੜਿ੍ਹਆ ਗਿਆ ਪਰ ਮੰਦਰ ਕਮੇਟੀ ਨੇ ਸਰਕਾਰ ਦੇ ਇਸ ਝੂਠ ਦਾ ਪਰਦਾਫ਼ਾਸ਼ ਕੀਤਾ | ਸਰਕਾਰ ਨੇ 26 ਨਿਰਦੋਸ਼ ਸਿੱਖਾਂ 'ਤੇ ਪਰਚੇ ਦਰਜ ਕਰ ਕੇ ਉਨ੍ਹਾਂ ਦੇ ਪ੍ਰੀਵਾਰਾਂ ਨੂੰ  ਥਾਣੇ 'ਚ ਜ਼ਲੀਲ ਕੀਤਾ |
ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਸਿੱਖਾਂ ਪ੍ਰਤੀ ਸਰਕਾਰ ਦੇ ਝੂਠੇ ਪ੍ਰਾਪੇਗੰਡੇ ਦੀ ਪਰਜੋਰ ਨਿਖੇਧੀ ਕਰਦਾ ਹੋਇਆ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹੈ | ਅਪਣੇ ਤੀਸਰੇ ਮਤੇ 'ਚ ਇਕੱਠ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ  70ਵੇਂ ਦਹਾਕੇ 'ਚ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ  ਕੁਚਲ ਕੇ ਬਾਕੀ ਸੂਬਿਆਂ 'ਚ ਚੋਣਾਂ ਜਿੱਤਣ ਵਾਲੇ ਰਾਹ ਤੁਰਨ ਤੋਂ ਵਰਜਦਿਆਂ ਹੋਇਆਂ ਤਾੜਨਾ ਕੀਤੀ ਕਿ ਸਿੱਖਾਂ ਦੀ ਨਸਲਕੁਸ਼ੀ ਹਕੂਮਤਾਂ ਨੂੰ  ਬਰਬਾਦੀ ਦੇ ਰਾਹ ਲੈ ਗਈ ਸੀ | ਇਸ ਲਈ ਸਿੱਖਾਂ ਦੀਆਂ ਹੱਡੀਆਂ ਦਾ ਤੰਦੂਰ ਤਪਾ ਕੇ ਫ਼ਿਰਕਾ ਪ੍ਰਸਤੀ ਦੀਆਂ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ ਕੀਤਾ ਜਾਵੇ | ਜਥੇਦਾਰ ਨੇ ਕਿਹਾ ਕਿ ਇਕ ਸਾਜ਼ਸ਼ ਤਹਿਤ ਸਿੱਖਾਂ ਨੂੰ  ਖ਼ਤਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀਆਂ ਫ਼ਸਲਾਂ ਖ਼ਤਮ ਕੀਤੀਆਂ ਗਈਆਂ ਤੇ ਹੁਣ ਨਸਲਾਂ ਨੂੰ  ਤਬਾਹ ਕਰਨ ਦਾ ਜ਼ੋਰ ਲਾਇਆ ਜਾ ਰਿਹਾ ਹੈ | ਉਨ੍ਹਾਂ ਪ੍ਰਗਟਾਵਾ ਕੀਤਾ ਕਿ ਅੱਜ ਪੰਜਾਬ ਅੰਦਰ 'ਟੈਸਟ ਟਿਊਬ ਬੇਬੀ' ਦਾ ਪ੍ਰਚਲਨ ਖ਼ਤਰਨਾਕ ਪੱਧਰ 'ਤੇ ਹੈ ਜਿਸ ਦੇ ਤਹਿਤ ਬਾਹਰਲੇ ਮਰਦਾਂ ਦਾ ਸੀਮਨ ਪੰਜਾਬ ਦੀਆਂ ਔਰਤਾਂ ਦੀਆਂ ਕੁੱਖਾਂ ਵਿਚ ਰਖਿਆ ਜਾਂਦਾ ਹੈ ਇਸ ਨਾਲ ਸਾਡੀ ਨਸਲ ਨੂੰ  ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਅੱਜ ਦਾ ਇਕੱਠ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਸਰਕਾਰ ਨੂੰ  ਇਕ ਆਦੇਸ਼ ਕਰਨ ਦੀ ਮੰਗ ਕਰਦਾ ਹੈ ਕਿ ਕਿ ਫਿਰਕਾਪ੍ਰਸਤੀ ਦੀ ਅੱਗ ਫੈਲਾਉਣ ਵਾਲੇ ਨਕਲੀ ਸ਼ਿਵ ਸੈਨਕਾਂ ਨੂੰ  ਸਰਕਾਰ ਵਲੋਂ ਦਿਤੀ ਜਾਂਦੀ ਸੁਰੱਖਿਆ ਤੁਰਤ ਬੰਦ ਕੀਤੀ ਜਾਵੇ ਤੇ ਸਰਕਾਰ ਯਕੀਨੀ ਬਣਾਏ ਕਿ ਹਾਈ ਕੋਰਟ ਦੀ ਦੇਖ ਰੇਖ ਵਿਚ ਹੀ ਸੁਰੱਖਿਆ ਦਿਤੀ ਜਾਵੇ |
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਕੌਮ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਨ ਵਾਲੇ 'ਤੇ ਤੁਰਤ ਪਰਚਾ ਦਰਜ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ | ਛੇਵੇਂ ਤੇ ਆਖ਼ਰੀ ਮਤੇ 'ਚ ਮੰਗ ਕਰਦਿਆਂ ਕਿਹਾ ਕਿ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹਿੰਦੂ ਰਾਸ਼ਟਰ ਜਾਂ ਖ਼ਾਲਿਸਤਾਨ ਦੀ ਮੰਗ ਕਰਨਾ ਕੋਈ ਜ਼ੁਰਮ ਨਹੀਂ ਹੈ | ਇਸ ਲਈ ਸਰਕਾਰ ਜਾਂ ਫ਼ਿਰਕਾਪ੍ਰਸਤ ਸ਼ਰਾਰਤੀ ਅਨਸਰ ਵਾਰ-ਵਾਰ ਸਿੱਖ ਨੌਜਵਾਨੀ ਨੂੰ  ਨਿਸ਼ਾਨਾ ਬਣਾ ਕੇ ਨਾ ਵੰਗਾਰਨ |

 

SHARE ARTICLE

ਏਜੰਸੀ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement