
ਮ੍ਰਿਤਕ ਲੜਕੀ ਕੋਲੋਂ ਮਿਲਿਆ ਸੁਸਾਈਡ ਨੋਟ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਇੰਜੀਨੀਅਰਿੰਗ ਦੀ ਵਿਦਿਆਰਥਣ ਨੇ ਯੂਨੀਵਰਸਿਟੀ ਦੇ ਹੋਸਟਲ 'ਚ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦੀ ਪਹਿਚਾਣ ਰੇਣੂ ਬਾਲਾ (20) ਜੋ ਕਿ ਪਠਾਨਕੋਟ ਦੇ ਪਿੰਡ ਪਿੰਡ ਨੰਗਲ ਭੋਰ ਦੀ ਰਹਿਣ ਵਾਲੀ ਸੀ। ਮ੍ਰਿਤਕ ਲੜਕੀ ਯੂਨੀਵਰਸਿਟੀ ਵਿਚ ਬੀਟੈਕ ਦੂਜੇ ਸਾਲ (ਫੂਡ ਐਂਡ ਟੈਕਨਾਲੋਜੀ) 'ਚ ਪੜ੍ਹ ਰਹੀ ਸੀ।
Hang
ਲੜਕੀ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਜਿਸ 'ਚ ਉਸਨੇ ਲਿਖਿਆ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਸਦੇ ਮਾਤਾ-ਪਿਤਾ ਉਸ 'ਤੇ ਹੋਰ ਪੈਸਾ ਖਰਚ ਕਰਨ। ਲੜਕੀ ਨੇ ਲਿਖਿਆ ਕੇ ਮਾਪੇ ਭਰਾ ਸੌਰਵ ਤੇ ਧਿਆਨ ਦੇਣ ਅਤੇ ਖ਼ੁਦ ਦਾ ਖਿਆਲ ਰੱਖਣ । ਪੁਲਿਸ ਮੁਤਾਬਕ ਘਟਨਾ ਸ਼ਨਿੱਚਰਵਾਰ ਸ਼ਾਮ ਕਰੀਬ 6 ਵਜੇ ਸਾਹਮਣੇ ਆਈ।
Death
ਦੁਪਹਿਰ ਤੋਂ ਹੀ ਉਹ ਕਮਰੇ ਵਿਚ ਇਕੱਲੀ ਸੀ। ਜਦੋਂ ਉਸ ਦੇ ਨਾਲ ਰਹਿਣ ਵਾਲੀਆਂ ਲੜਕੀਆਂ ਹੋਸਟਲ ਪਰਤਿਆ ਤਾਂ ਉਨ੍ਹਾਂ ਨੇ ਵਾਰ-ਵਾਰ ਹੋਸਟਲ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਕਿਸੇ ਅਣਸੁਖਾਵੀਂ ਘਟਨਾ ਦਾ ਸ਼ੱਕ ਹੋਣ ਤੇ ਉਨ੍ਹਾਂ ਨੇ ਇਸਦੀ ਜਾਣਕਾਰੀ ਹੋਸਟਲ ਦੀ ਵਾਰਡਨ ਨੂੰ ਦਿੱਤੀ ।
ਦਰਵਾਜ਼ਾ ਤੋੜਨ ਤੋਂ ਬਾਅਦ ਜੋ ਕੁਝ ਸਾਹਮਣੇ ਆਇਆ ਉਹ ਦੇਖ ਕੇ ਸਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਲੜਕੀ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਸੀ ।ਇਸ ਸਬੰਧੀ ਥਾਣਾ ਪੀਏਯੂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ।ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।