ਭਗਵੰਤ ਮਾਨ ਦੀ ਬਠਿੰਡਾ ਵਾਸੀਆਂ ਨੂੰ ਅਪੀਲ, ਬੱਸ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ, ਇਹ ਵੀ ਕੱਢ ਦਿਓ ਇਸ ਵਾਰ
Published : May 7, 2024, 10:45 pm IST
Updated : May 7, 2024, 10:45 pm IST
SHARE ARTICLE
Bhagwant Maan
Bhagwant Maan

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬਠਿੰਡੇ 'ਚ 'ਆਪ' ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਕੀਤਾ ਰੋਡ ਸ਼ੋਅ

Bathinda News : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ 'ਆਪ' ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਰੋਡ ਸ਼ੋਅ ਕਰਦਿਆਂ ਬਾਦਲ ਪਰਿਵਾਰ 'ਤੇ ਤਿੱਖਾ ਹਮਲਾ ਕੀਤਾ। ਮਾਨ ਨੇ ਕਿਹਾ ਕਿ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ ਹੈ, ਇਸ ਵਾਰ ਉਸ ਨੂੰ ਵੀ ਕੱਢ ਦਿਓ।

ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਵਾਰ ਹਰਸਿਮਰਤ ਬਾਦਲ ਦੀ ਜ਼ਮਾਨਤ ਜ਼ਬਤ ਕਰਵਾਉਣ ਨੂੰ ਯਕੀਨੀ ਬਣਾਉਣ। ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਚਾਂਦੀ ਦੇ ਚਮਚੇ ਮੂੰਹ ਵਿੱਚ ਲੈ ਕੇ ਪੈਦਾ ਹੋਏ ਹਨ, ਇਹ ਨਹੀਂ ਜਾਣਦੇ ਕਿ ਗ਼ਰੀਬੀ ਕੀ ਹੁੰਦੀ ਹੈ, ਇਹ ਗ਼ਰੀਬਾਂ ਦੇ ਦੁੱਖ ਦਰਦਾਂ ਨੂੰ ਨਹੀਂ ਜਾਣਦੇ। ਇਹਨਾਂ ਨੇ ਪੰਜਾਬ ਨੂੰ ਦਹਾਕਿਆਂ ਤੱਕ ਲੁੱਟਿਆ, ਪੰਜਾਬੀਆਂ ਦਾ ਖ਼ੂਨ ਚੂਸਿਆ ਅਤੇ ਪਹਾੜਾਂ ਵਿੱਚ ਆਪਣਾ ਸੁਖ-ਵਿਲਾਸ ਬਣਾਇਆ। ਅਸੀਂ ਤੁਹਾਡੇ ਵਰਗੇ ਹਾਂ, ਮੈਂ ਤੁਹਾਡੇ ਵਿੱਚੋਂ ਇੱਕ ਹਾਂ, ਜੇ ਮੈਂ ਤੁਹਾਡੇ ਲੋਕਾਂ ਤੋਂ ਦੋ ਦਿਨ ਵੀ ਦੂਰ ਰਹਾਂ ਤਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਮੈਂ ਇੱਕ ਆਮ ਪਰਿਵਾਰ ਤੋਂ ਹਾਂ, ਮੈਂ ਵੀ ਪਿੰਡ 'ਚ ਰਹਿੰਦਾ ਹਾਂ, ਇਸ ਲਈ ਮੈਂ ਆਮ ਆਦਮੀ ਦੇ ਦੁੱਖ ਅਤੇ ਚਿੰਤਾਵਾਂ ਨੂੰ ਜਾਣਦਾ ਹਾਂ। ਮੈਂ ਤੁਹਾਡੀ ਚਿੰਤਾਵਾਂ ਅਤੇ ਦੁੱਖਾਂ ਨੂੰ ਖ਼ਤਮ ਕਰਨਾ ਚਾਹੁੰਦਾ ਹੈ।

ਹਰਸਿਮਰਤ ਕੌਰ ਬਾਦਲ 'ਤੇ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਹਾਰਨ ਦੀ ਵਾਰੀ ਹੈ, ਉਨ੍ਹਾਂ ਦਾ ਬਾਕੀ ਪਰਿਵਾਰ ਪਹਿਲਾਂ ਹੀ ਹਾਰ ਦਾ ਸਵਾਦ ਚੱਖ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਤਿੰਨ ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕੀਤਾ ਪਰ ਹੁਣ ਚੋਣਾਂ ਦੇ ਸਮੇਂ ਲੋਕਾਂ ਵਿਚਕਾਰ ਜਾ ਕੇ ਉਹ ਝੂਠੇ ਹੰਝੂ ਵਹਾ ਰਹੇ ਹਨ, ਉਨ੍ਹਾਂ ਦੀ ਮਗਰਮੱਛ ਦੇ ਹੰਝੂ ਵਹਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਹਫ਼ਤੇ ਇੰਤਜ਼ਾਰ ਕਰਨਾ ਚਾਹੀਦਾ ਹੈ, ਅਸਲ ਵਿਚ ਉਨ੍ਹਾਂ ਦਾ ਰੋਣ ਦਾ ਕੋਈ ਹੋਰ ਕਾਰਨ ਹੋਵੇਗਾ।  ਭਗਵੰਤ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਸਾਡੀਆਂ ਮਾਵਾਂ-ਭੈਣਾਂ ਨਾਲ ਚੁੰਨੀਆਂ ਬਟਾ ਕੇ ਆਪਣੀ ਗੱਡੀ ਦੀ ਡਿੱਗੀ ਭਰ ਕੇ ਰੱਖ ਦੀ ਹੈ ਪਰੰਤੂ ਬੀਬਾ ਕਦੇ ਖ਼ੁਦ ਬਟਾਈ ਹੋਈ ਚੁੰਨੀ ਨਹੀਂ ਲੈਂਦੀ ਅਤੇ ਬਠਿੰਡੇ ਦੀਆਂ ਮਾਵਾਂ-ਭੈਣਾਂ ਨੂੰ ਬੁੱਧੂ ਬਣਾਉਂਦੀ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਲੁਟੇਰਿਆਂ ਵਿਰੁੱਧ ਇੱਕਜੁੱਟ ਹੋ ਕੇ ਇਸ ਵਾਰ 'ਆਪ' ਨੂੰ 13-0 ਨਾਲ ਜਿਤਾਓ। ਉਨ੍ਹਾਂ ਕਿਹਾ ਕਿ ਉਹ 13 ਗੁਣਾ ਵੱਧ ਤਾਕਤ ਨਾਲ ਪੰਜਾਬ ਨੂੰ ਮੁੜ ਤੋਂ ‘ਸੋਨੇ ਦੀ ਚਿੜੀ’ ਬਣਾ ਦੇਣਗੇ।

ਭਗਵੰਤ ਮਾਨ ਨੇ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਂ 43,000 ਸਰਕਾਰੀ ਨੌਕਰੀਆਂ ਦਿੱਤੀਆਂ, ਬਿਜਲੀ ਮੁਫ਼ਤ ਕੀਤੀ। ਉਨ੍ਹਾਂ ਨੇ ਆਪਣੇ ਫ਼ਾਇਦੇ ਲਈ ਬਠਿੰਡਾ ਥਰਮਲ ਪਲਾਂਟ ਬੰਦ ਕਰ ਦਿੱਤਾ, ਪਰ ਮੈਂ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਜੀਵੀਕੇ ਥਰਮਲ ਪਲਾਂਟ ਖ਼ਰੀਦ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਇਨ੍ਹਾਂ ਲੋਕਾਂ ਖ਼ਿਲਾਫ਼ ਗ਼ੁੱਸਾ ਹੈ, ਪਰ ਚਿੰਤਾ ਨਾ ਕਰੋ। ਮੈਨੂੰ ਸੁੱਖ ਵਿਲਾਸ ਅਤੇ ਇਸ ਦੀ ਜ਼ਮੀਨ ਦੀ ਕਾਗ਼ਜ਼ੀ ਟ੍ਰੇਲ ਮਿਲ ਗਈ ਹੈ। ਜਲਦੀ ਹੀ ਮੈਂ ਇਸ ਨੂੰ ਪੰਜਾਬ ਲਈ ਵਾਪਸ ਲਿਆਵਾਂਗਾ। ਅਸੀਂ ਉੱਥੇ ਇੱਕ ਸਰਕਾਰੀ ਸਕੂਲ ਖੋਲ੍ਹਾਂਗੇ, ਇਹ ਪਹਿਲਾ ਸਕੂਲ ਹੋਵੇਗਾ ਜਿੱਥੇ ਹਰ ਕਲਾਸ-ਰੂਮ ਦੇ ਨਾਲ ਇੱਕ ਪੂਲ ਹੋਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਸੋਚ ਰਹੇ ਸਨ ਕਿ ਪੰਜਾਬ ਉਨ੍ਹਾਂ ਦੀ ਜੱਦੀ ਜਾਇਦਾਦ ਹੈ। ਅਸੀਂ ਆਪਣੇ ਸੂਬੇ ਨੂੰ ਇਨ੍ਹਾਂ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ ਅਤੇ ਬਠਿੰਡਾ ਆਖ਼ਰੀ ਕੜੀ ਹੈ।  ਉਨ੍ਹਾਂ ਕਿਹਾ ਕਿ ਇਹ ਸਿਆਸਤਦਾਨ ਸਾਡੇ ਵਰਗੇ ਆਮ ਲੋਕਾਂ ਨੂੰ ‘ਮਲੰਗ’ ਕਹਿੰਦੇ ਹਨ ਕਿਉਂਕਿ ਇਨ੍ਹਾਂ ਨੇ ਸਾਡਾ ਰਾਜ ਲੁੱਟਿਆ ਅਤੇ ‘ਰਜਵਾੜੇ’ ਬਣ ਗਏ। ਜੋ ਵੀ ਉਨ੍ਹਾਂ ਦਾ ਹੈ ਉਹ ਉਨ੍ਹਾਂ ਦਾ ਨਹੀਂ ਹੈ, ਇਹ ਸਭ ਕੁਝ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਲੁੱਟਿਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਅਸੀਂ ਮੋਦੀ ਨੂੰ ਦਿੱਲੀ ਅਤੇ ਪੰਜਾਬ ਵਿੱਚ ਕਿਵੇਂ ਰੋਕਿਆ। ਮੈਂ ਕਿਹਾ ਕਿ ਇਹ ਤਾਂ ਸਧਾਰਨ ਜਿਹੀ ਗੱਲ ਹੈ, ਕਮਲ ਚਿੱਕੜ ਵਿੱਚ ਖਿੜਦਾ ਹੈ ਅਤੇ 'ਝਾੜੂ' ਨਾਲ ਅਸੀਂ ਉਸ ਚਿੱਕੜ ਨੂੰ ਸਾਫ਼ ਕਰਦੇ ਹਾਂ, ਇਸ ਲਈ ਦਿੱਲੀ ਅਤੇ ਪੰਜਾਬ ਵਿੱਚ ਕਮਲ ਨਹੀਂ ਖਿੜਿਆ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਦੇ ਦੋ ਸੰਸਦ ਮੈਂਬਰ ਜਿੱਤੇ ਸਨ ਪਰ ਇਸ ਵਾਰ ਪੰਜਾਬ ਵਿੱਚ ਉਨ੍ਹਾਂ ਦਾ ਕੋਈ ਵੀ ਸੰਸਦ ਨਹੀਂ ਜਿੱਤੇਗਾ।

ਭਗਵੰਤ ਮਾਨ ਨੇ ਕਿਹਾ ਕਿ ਉਹ ਕੁਝ ਵੀ ਨਹੀਂ ਹਨ,  ਲੋਕਾਂ ਦਾ ਪਿਆਰ ਅਤੇ ਸਮਰਥਨ ਹੀ ਉਨ੍ਹਾਂ ਦੀ ਸਬ।ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਤੋਂ ਇਕ-ਇਕ ਪੈਸੇ ਦਾ ਹਿਸਾਬ ਲਵਾਂਗਾ। ਮੈਨੂੰ ਬੱਸ ਤੁਹਾਡਾ ਸਾਥ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਮਾਨਦਾਰ ਆਗੂ ਹਨ। ਉਹ ਦੋ ਸਾਲ ਤੋਂ ਵੱਧ ਸਮੇਂ ਤੋਂ ਮੁੱਖ ਮੰਤਰੀ ਹਨ,ਪਰੰਤੂ ਉਨ੍ਹਾਂ ਨੇ ਇੱਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ, ਕਿਉਂਕਿ ਸਾਨੂੰ ਪੈਸੇ ਦੀ ਲੋੜ ਨਹੀਂ ਹੈ। ਸਾਨੂੰ ਸਿਰਫ਼ ਜਨਤਾ ਦੇ ਪਿਆਰ ਅਤੇ ਸਮਰਥਨ ਦੀ ਲੋੜ ਹੈ। ਲੋਕ ਹੀ ਸਾਡੀ ਅਸਲ ਪੂੰਜੀ ਹਨ, ਪੈਸਾ ਅਤੇ ਜਾਇਦਾਦ ਨਹੀਂ।

ਰੋਡ ਸ਼ੋਅ ਦੇ ਅੰਤ 'ਚ 'ਆਪ' ਦੇ ਬਠਿੰਡਾ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਰੋਡ ਸ਼ੋਅ 'ਚ ਵੱਡੀ ਗਿਣਤੀ 'ਚ ਸ਼ਿਰਕਤ ਕਰਨ 'ਤੇ ਬਠਿੰਡਾ ਵਾਸੀਆਂ ਅਤੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 43 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ। ਨਹਿਰੀ ਪਾਣੀ ਹਰ ਖੇਤ ਦੇ ਸਿਰੇ ਤੱਕ ਪਹੁੰਚਾਇਆ। ਕਿਸਾਨਾਂ ਨੂੰ ਦਿਨ ਵੇਲੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ । ਮੁਹੱਲਾ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਬਣਾਏ ਅਤੇ ਕਈ ਟੋਲ ਪਲਾਜ਼ੇ ਬੰਦ ਕੀਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਪੱਖੀ ਅਤੇ ਲੋਕ ਪੱਖੀ ਕੰਮਾਂ ਅਤੇ ਫ਼ੈਸਲਿਆਂ ਨੂੰ ਪ੍ਰਵਾਨ ਕਰਨ ਅਤੇ ਭਗਵੰਤ ਮਾਨ ਨੂੰ ਹੋਰ ਵੀ ਮਜ਼ਬੂਤ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement