
ਡਾਕਟਰਾਂ ਤੋਂ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਮਿਲਖਾ ਸਿੰਘ ਜੀ ਦੀ ਹਾਲਤ ਹੁਣ ਸਥਿਰ
ਚੰਡੀਗੜ੍ਹ-ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੌਮੀ ਮਾਣ ਅਤੇ ਓਲੰਪੀਅਨ ਮਿਲਖਾ ਸਿੰਘ ਦੀ ਸਿਹਤ ਬਾਰੇ ਖ਼ਬਰਸਾਰ ਲੈਣ ਲਈ ਪੀ.ਜੀਆ.ਈ. ਦੇ ਡਾਕਟਰਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ-Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ
Gurmeet Singh Sodhiਰਾਣਾ ਸੋਢੀ ਨੇ ਅੱਜ ਇਥੇ ਜਾਰੀ ਇਕ ਬਿਆਨ 'ਚ ਕਿਹਾ, “ਮੈਨੂੰ ਪੀ.ਜੀ.ਆਈ. ਦੇ ਡਾਕਟਰਾਂ ਤੋਂ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਮਿਲਖਾ ਸਿੰਘ ਜੀ ਦੀ ਹਾਲਤ ਹੁਣ ਸਥਿਰ ਹੈ ਅਤੇ ਇਲਾਜ ਦਾ ਅਸਰ ਹੋ ਰਿਹਾ ਹੈ।” ਫਲਾਇੰਗ ਸਿੱਖ ਦੇ ਪਰਿਵਾਰ ਨੂੰ ਉਨ੍ਹਾਂ ਦੇ ਬਿਹਤਰ ਇਲਾਜ ਅਤੇ ਡਾਕਟਰੀ ਦੇਖਭਾਲ ਨੂੰ ਯਕੀਨੀ ਬਣਾਉਂਦਿਆਂ ਰਾਣਾ ਸੋਢੀ ਨੇ ਕਿਹਾ ਕਿ “ਮੈਂ ਉਨ੍ਹਾਂ ਦੀ ਜਲਦ ਤੋਂ ਜਲਦ ਅਤੇ ਮੁਕੰਮਲ ਸਿਹਤਯਾਬੀ ਲਈ ਕਾਮਨਾ ਅਤੇ ਅਰਦਾਸ ਕਰਦਾ ਹਾਂ।”
Milkha Singhਇਹ ਵੀ ਪੜ੍ਹੋ-'ਸਿਰਫ ਵੈਕਸੀਨ ਲਾਉਣ ਨਾਲ ਖਤਮ ਨਹੀਂ ਹੋਵੇਗਾ ਕੋਰੋਨਾ'
1960 ਦੇ ਰੋਮ ਓਲੰਪੀਅਨ ਅਤੇ ਸਾਬਕਾ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਨੂੰ 3 ਜੂਨ ਨੂੰ ਸਾਹ ਲੈਣ 'ਚ ਮੁਸ਼ਕਲ ਸਬੰਧੀ ਸ਼ਿਕਾਇਤ ਤੋਂ ਬਾਅਦ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀਆ.ਈ.) ਵਿਖੇ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ-ਕੋਰੋਨਾ ਦੀ ਤਹਿ ਤੱਕ ਜਾਣ ਲਈ ਇੰਟਰਨੈਸ਼ਨਲ ਐਕਸਪਰਟਸ ਨੂੰ ਐਂਟਰੀ ਦੇਵੇ ਚੀਨ : ਬਲਿੰਕੇਨ