
ਨੰਬਰ 4 ਤੇ ਵਾਰਡ ਨੰਬਰ 7 ਇੰਦੌਰ ਨਗਰ ਦੇ ਮੁਹੱਲਾ ਨਿਵਾਸੀਆਂ ਨੇ ਅੱਜ ਸਥਾਨਕ ਜੀ.ਟੀ.ਰੋਡ ਨੂੰ ਜਾਮ ਕੀਤਾ................
ਮੋਗਾ : ਨੰਬਰ 4 ਤੇ ਵਾਰਡ ਨੰਬਰ 7 ਇੰਦੌਰ ਨਗਰ ਦੇ ਮੁਹੱਲਾ ਨਿਵਾਸੀਆਂ ਨੇ ਅੱਜ ਸਥਾਨਕ ਜੀ.ਟੀ.ਰੋਡ ਨੂੰ ਜਾਮ ਕੀਤਾ। ਜਾਣਕਾਰੀ ਅਨੁਸਾਰ ਪਿਛਲੇ 15 ਦਿਨਾਂ ਤੋਂ ਕਿਸੇ ਵੀ ਘਰ 'ਚ ਪਾਣੀ ਦੀ ਸਪਲਾਈ ਨਹੀ ਹੋ ਰਹੀ ਹੈ। ਇਸ ਮੁਹੱਲੇ 'ਚ 2000 ਦੇ ਕਰੀਬ ਪਰਿਵਾਰ ਰਹਿੰਦੇ ਹਨ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀ ਪਹਿਲਾਂ ਇਸ ਸੰਬਧੀ ਨਗਰ ਕੌਸਲ ਤੇ ਨਗਰ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਕਿ ਸਾਡੇ ਮੁਹੱਲੇ 'ਚ ਪਾਣੀ ਦੀ ਸਪਲਾਈ ਨਹੀ ਹੋ ਰਹੀ ਹੈ ਤੇ ਗੰਦਾ ਪਾਣੀ ਆ ਰਿਹਾ ਹੈ। ਦੂਜੇ ਪਾਸੇ ਵਾਰਡ ਨੰਬਰ 4 ਦੇ ਕੌਸਲਰ ਨਰਿੰਦਰ ਸਿੰਘ ਨੇ ਦੱਸਿਆ ਕਿ ਅਸੀ ਕਮਿਸ਼ਨਰ ਤੇ ਮੇਅਰ ਨੂੰ ਇਸ ਸਬੰਧੀ ਜਾਣੂੰ ਕਰਵਾਇਆ ਸੀ।
ਉਹਨਾਂ ਕਿਹਾ ਕਿ ਇਹ ਹਾਈਵੇ ਦੀ ਕਾਰਵਾਈ ਬਣਦੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ। ਜਿਸ ਕਰਕੇ ਮਜਬੂਰ ਹੋ ਕੇ ਮੁਹੱਲਾ ਨਿਵਾਸੀਆਂ ਨੇ ਜਾਮ ਲਗਾਇਆ ਹੈ। ਨਗਰ ਨਿਗਮ ਦੇ ਅਧਿਕਾਰੀ ਸਤੀਸ਼ ਵਰਮਾ ਨੇ ਮੁਹੱਲਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਕਿ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਇਸ ਭਰੋਸੇ ਉਪਰੰਤ ਮੁੱਹਲਾ ਨਿਵਾਸੀਆਂ ਨੇ ਜਾਮ ਖੋਲ ਦਿੱਤਾ। ਇਸ ਮੌਕੇ ਗੁਰਸੇਵਕ ਸਿੰਘ ਸੰਨਿਆਸੀ, ਕੌਸਲਰ ਨਰਿੰਦਰ ਸਿੰਘ, ਸੁਖਮੰਦਰ ਸਿੰਘ, ਸੁਖਵੰਤ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਤੇ ਸਮੂਹ ਮੁਹੱਲਾ ਨਿਵਾਸੀ ਹਾਜਰ ਸਨ।