ਦਲਿਤ ਮਹਿਲਾ ਅਧਿਕਾਰੀ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰਨ 'ਤੇ ਛੇ ਵਿਰੁਧ ਮਾਮਲਾ ਦਰਜ
Published : Aug 2, 2018, 6:18 pm IST
Updated : Aug 2, 2018, 6:18 pm IST
SHARE ARTICLE
Water
Water

ਉਤਰ ਪ੍ਰਦੇਸ਼ ਵਿਚ ਇਕ ਮਹਿਲਾ ਅਧਿਕਾਰੀ ਨੂੰ ਦਲਿਤ ਹੋਣ ਦੇ ਕਾਰਨ ਪਾਣੀ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਇਕ...

ਕੌਸ਼ਾਂਬੀ : ਉਤਰ ਪ੍ਰਦੇਸ਼ ਵਿਚ ਇਕ ਮਹਿਲਾ ਅਧਿਕਾਰੀ ਨੂੰ ਦਲਿਤ ਹੋਣ ਦੇ ਕਾਰਨ ਪਾਣੀ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਇਕ ਪਿੰਡ ਵਿਚ ਗਈ ਜ਼ਿਲ੍ਹੇ ਦੀ ਉਪ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਦੇ ਦਲਿਤ ਹੋਣ ਕਾਰਨ ਕਥਿਤ ਤੌਰ 'ਤੇ ਪਿੰਡ ਦੇ ਮੁਖੀ ਅਤੇ ਗ੍ਰਾਮ ਪੰਚਾਇਤ ਵਿਕਾਸ ਅਧਿਕਾਰੀ ਨੇ ਬਰਤਨ ਵਿਚ ਪਾਣੀ ਦੇਣ ਤੋਂ ਇਨਕਾਰ ਕਰ ਦਿਤਾ। ਘਟਨਾ ਤੋਂ ਨਰਾਜ਼ ਉਪ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਨੇ ਜ਼ਿਲ੍ਹਾ ਅਧਿਕਾਰੀ ਕੋਲ ਇਸ ਸਬੰਧ ਵਿਚ ਸ਼ਿਕਾਇਤ ਕੀਤੀ ਹੈ। 

PolicePoliceਉਪ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਡਾਕਟਰ ਸੀਮਾ ਨੇ ਦਸਿਆ ਕਿ ਡੀਪੀਆਰਓ ਦੇ ਨਿਰਦੇਸ਼ 'ਤੇ ਉਹ ਮੰਗਲਵਾਰ ਨੂੰ ਮੰਝਨਪੁਰ ਵਿਕਾਸ ਖੇਤਰ ਦੇ ਅੰਬਾਵਾ ਪੂਰਬ ਪਿੰਡ ਵਿਚ ਗਈ ਸੀ। ਉਥੇ ਉਨ੍ਹਾਂ ਦੀ ਬੋਤਲ ਦਾ ਪਾਣੀ ਖ਼ਤਮ ਹੋ ਗਿਆ ਸੀ। ਇਸ 'ਤੇ ਉਨ੍ਹਾਂ ਨੇ ਗ੍ਰਾਮ ਪੰਚਾਇਤ ਵਿਕਾਸ ਅਧਿਕਾਰੀ ਅਤੇ ਗ੍ਰਾਮ ਮੁਖੀ ਤੋਂ ਪਾਣੀ ਮੰਗਿਆ। ਦੋਹਾਂ ਨੇ ਉਨ੍ਹਾਂ ਦੇ ਦਲਿਤ ਹੋਣ ਕਾਰਨ ਬਰਤਨ ਵਿਚ ਪਾਣੀ ਦੇਣ ਤੋਂ ਇਨਕਾਰ ਕਰ ਦਿਤਾ। ਜਦੋਂ ਉਨ੍ਹਾਂ ਨੇ ਪਿੰਡ ਵਾਲਿਆਂ ਤੋਂ ਪਾਣੀ ਮੰਗਿਆ ਤਾਂ ਪ੍ਰਧਾਨ ਅਤੇ ਵੀਡੀਓ ਨੇ ਉਨ੍ਹਾਂ ਨੂੰ ਵੀ ਇਸ਼ਾਰਾ ਕਰ ਕੇ ਪਾਣੀ ਦੇਣ ਤੋਂ ਮਨ੍ਹਾਂ ਕਰ ਦਿਤਾ।

Dalit WomensDalit Womensਅਧਿਕਾਰੀ ਨੇ ਦਸਿਆ ਕਿ ਪਾਣੀ ਮੰਗਣ 'ਤੇ ਇਕ ਖੇਤਰ ਪੰਚਾਇਤ ਨੇ ਇਥੋਂ ਤਕ ਆਖ ਦਿਤਾ ਕਿ ਬਰਤਨ ਵਿਚ ਪਾਣੀ ਦੇਣ ਨਾਲ ਬਰਤਨ ਅਸ਼ੁੱਧ ਹੋ ਜਾਵੇਗਾ। ਇਕ ਖ਼ਬਰ ਮੁਤਾਬਕ ਇਸ ਮਾਮਲੇ ਵਿਚ ਛੇ ਲੋਕਾਂ ਦੇ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਵਿਚ ਤਿੰਨ ਗ੍ਰਾਮ ਪ੍ਰਧਾਨ, ਸਕੱਤਰ, ਵੀਡੀਓ ਅਤੇ ਕੋਟੇਦਾਰ ਸ਼ਾਮਲ ਹਨ। ਪੁਲਿਸ ਨੇ ਰਿਪੋਰਟ ਲਿਖਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਸਬੰਧ ਵਿਚ ਜ਼ਿਲ੍ਹਾ ਅਧਿਕਾਰੀ ਮਨੀਸ਼ ਵਰਮਾ ਨੇ ਦਸਿਆ ਕਿ ਉਨ੍ਹਾਂ ਨੇ ਪੁਲਿਸ ਮੁਖੀ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦਾ ਨਿਰਦੇਸ਼ ਦਿਤਾ ਹੈ।

Dalit WomensDalit Womensਖ਼ਬਰ ਮੁਤਾਬਕ ਡੀਐਮ ਦੇ ਨਿਰੇਸ਼ 'ਤੇ ਐਸਪੀ ਪ੍ਰਦੀਪ ਗੁਪਤਾ ਨੇ ਅੰਬਾਵਾ ਪੂਰਬ ਪਿੰਡ ਮੁਖੀ ਸ਼ਿਵਸੰਪਤ, ਸਕੱਤਰ ਰਵਿਦੰਤ ਮਿਸ਼ਰ, ਬੀਡੀਸੀ ਝੱਲਰ ਤਿਵਾੜ, ਕੋਟੇਦਾਰ ਰਾਜੇਸ਼ ਸਿੰਘ, ਭਈਲਾ ਮਕਦੂਮਪੁਰ ਪ੍ਰਧਾਨ ਪਤੀ ਪਵਨ ਯਾਦਵ ਅਤੇ ਸੰਈਬਸਾ ਪ੍ਰਧਾਨ ਅੰਸਾਰ ਅਲੀ ਦੇ ਵਿਰੁਧ ਅਨੁਸੂਚਿਤ ਜਾਤੀ-ਅਨੂਸੂਚਿਤ ਜਨਜਾਤੀ ਕਾਨੂੰਨ ਤਹਿਤ ਨਗਰ ਕੋਤਵਾਲੀ ਵਿਚ ਕੇਸ ਦਰਜ ਕਰਵਾ ਦਿਤਾ ਹੈ। 

Dalit WomensDalit Womensਇਸ ਮਾਮਲੇ ਵਿਚ ਐਸਪੀ ਨੇ ਕਿਹਾ ਕਿ ਜਾਂਚ ਕਰਵਾਈ ਜਾ ਰਹੀ ਹੈ। ਦੋਸ਼ੀਆਂ ੇਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਕ ਰਿਪੋਰਟ ਮੁਤਾਬਕ ਮਹਿਲਾ ਅਧਿਕਾਰੀ ਇਸ ਲਈ ਨਾਰਾਜ਼ ਹੋ ਗਈ ਕਿਉਂਕਿ ਉਨ੍ਹਾਂ ਨੂੰ ਪੀਣ ਲਈ ਮਿਨਰਲ ਵਾਟਰ ਨਹੀਂ ਦਿਤਾ ਗਿਆ। ਇਸ ਲਈ ਉਨ੍ਹਾਂ ਨੇ ਕਈ ਲੋਕਾਂ 'ਤੇ ਦਲਿਤ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ। 

Location: India, Uttar Pradesh, Kanpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement