
ਟੋਕੀਉ ਉਲੰਪਿਕ ਵਿਚ ਸ਼ਨੀਵਾਰ ਨੂੰ ਭਾਰਤੀ ਐਥਲੀਟ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ।
ਨਵੀਂ ਦਿੱਲੀ: ਟੋਕੀਉ ਉਲੰਪਿਕ ਵਿਚ ਸ਼ਨੀਵਾਰ ਨੂੰ ਭਾਰਤੀ ਐਥਲੀਟ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ। ਨੀਰਜ ਚੋਪੜਾ ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਇਤਿਹਾਸ ਦੇ ਦੂਜੇ ਅਤੇ ਅਥਲੈਟਿਕਸ ਵਿਚ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ ਹਨ।
Neeraj Chopra
ਹੋਰ ਪੜ੍ਹੋ: ਹਰਿਆਣਾ ਸਰਕਾਰ ਵੱਲੋਂ ਨੀਰਜ ਚੋਪੜਾ ਲਈ 6 ਕਰੋੜ ਤੇ ਨੌਕਰੀ ਦਾ ਐਲਾਨ
ਨੀਰਜ ਚੋਪੜਾ ਦੀ ਇਤਿਹਾਸਕ ਜਿੱਤ ’ਤੇ ਟਵੀਟ ਕਰਦਿਆਂ ਪੀਐਮ ਮੋਦੀ ਨੇ ਲਿਖਿਆ, ‘ਇਤਿਹਾਸ ਲਿਖਿਆ ਗਿਆ ਹੈ। ਟੋਕੀਉ ਵਿਚ ਇਤਿਹਾਸ ਰਚਿਆ ਗਿਆ ਹੈ। ਨੀਰਜ ਚੋਪੜਾ ਨੇ ਅੱਜ ਜੋ ਹਾਸਲ ਕੀਤਾ ਹੈ, ਉਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਨੌਜਵਾਨ ਨੀਰਜ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਉਸ ਨੇ ਬੇਮਿਸਾਲ ਜਨੂਨ ਨਾਲ ਖੇਡਿਆ। ਸੋਨ ਤਮਗਾ ਜਿੱਤਣ ਲਈ ਉਹਨਾਂ ਨੂੰ ਵਧਾਈ।"
Neeraj Chopra
ਹੋਰ ਪੜ੍ਹੋ: ਉਲੰਪਿਕ: ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਪਹਿਲਾ GOLD MEDAL
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਟਵੀਟ ਜ਼ਰੀਏ ਉਹਨਾਂ ਨੂੰ ਵਧਾਈ ਦਿੱਤੀ। ਰਾਮ ਨਾਥ ਕੋਵਿੰਦ ਨੇ ਕਿਹਾ ਕਿ ਨੀਰਜ ਚੋਪੜਾ ਦੀ ਸ਼ਾਨਦਾਰ ਜਿੱਤ ਨੇ ਇਤਿਹਾਸ ਸਿਰਜਿਆ ਹੈ। ਉਹਨਾਂ ਦੀ ਪ੍ਰਾਪਤੀ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਭਾਰਤ ਉਤਸ਼ਾਹਿਤ ਹੈ! ਦਿਲੋਂ ਵਧਾਈਆਂ! ਨੀਰਜ ਚੋਪੜਾ ਦੀ ਇਸ ਪ੍ਰਾਪਤੀ ਤੋਂ ਬਾਅਦ ਦੇਸ਼ ਭਰ ਵਿਚ ਖੁਸ਼ੀ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਇਲਾਵਾ ਕਈ ਨੇਤਾ ਨੀਰਜ ਚੋਪੜਾ ਨੂੰ ਵਧਾਈਆਂ ਦੇ ਰਹੇ ਹਨ।