
ਕੈਪਟਨ ਨੇ ਕਿਹਾ, “ਇਧਰੋਂ-ਉਧਰੋਂ ਗ਼ੈਰ-ਪ੍ਰਵਾਨਿਤ ਅੰਕੜੇ ਇਕੱਠੇ ਕਰਨ ਦੀ ਬਜਾਏ ਚੀਮਾ ਤੱਥ ਹਾਸਲ ਕਰਨ ਲਈ ਡੀ.ਜੀ.ਪੀ. ਤਕ ਪਹੁੰਚ ਕਰ ਸਕਦੇ ਸਨ।
ਚੰਡੀਗੜ੍ਹ (ਭੁੱਲਰ): ਵਿਰੋਧੀ ਧਿਰ ਦੇ ਨੇਤਾ ਵਲੋਂ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਗੁੰਮਰਾਹਕੁਨ ਅਤੇ ਸਿਆਸੀ ਤੌਰ ਉਤੇ ਪ੍ਰੇਰਿਤ ਬਿਆਨਬਾਜ਼ੀ ਕਰਨ ਲਈ ਉਸ ਨੂੰ ਆੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt Amarinder Singh) ਨੇ ਅੱਜ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਲਈ ਆਮ ਆਦਮੀ ਪਾਰਟੀ (AAP) ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਾਲ 2022 ਦੇ ਚੋਣ (2022 Elections) ਮੈਦਾਨ ਨੂੰ ਜਿੱਤਣ ਲਈ ਇਹ ਬੁਖਲਾਹਟ ਭਰੀ ਕੋਸ਼ਿਸ਼ ਕੀਤੀ ਹੈ ਜਦਕਿ ਉਹ ਇਸ ਤੋਂ ਪਹਿਲਾਂ ਹੀ ਹੱਥਾਂ ਵਿਚੋਂ ਰੇਤ ਵਾਂਗ ਖਿਸਕਦੀ ਦਾ ਰਹੀ ਅਪਣੀ ਸਿਆਸੀ ਜ਼ਮੀਨ ਨੂੰ ਵੇਖ ਸਕਦੇ ਹਨ।
ਇਹ ਵੀ ਪੜ੍ਹੋ: 27 ਸਤੰਬਰ ਦੇ ਭਾਰਤ ਬੰਦ ਦੀਆਂ ਤਿਆਰੀਆਂ ’ਚ ਜੁਟੇ ਕਿਸਾਨ ਆਗੂ
Captain Amarinder Singh
ਹਰਪਾਲ ਸਿੰਘ ਚੀਮਾ (Harpal Cheema) ਦੁਆਰਾ ਸੂਬੇ ਵਿਚ ਅਪਰਾਧ ਦੇ ਵਧ ਰਹੇ ਮਾਮਲਿਆਂ ਬਾਰੇ ਲਾਏ ਗਏ ਬੇਬੁਨਿਆਦ ਦੋਸ਼ਾਂ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਦੇ ਗ਼ੈਰ-ਜ਼ਿੰਮੇਵਾਰਾਨਾ ਵਤੀਰੇ ਉਤੇ ਹੈਰਾਨੀ ਜ਼ਾਹਰ ਕੀਤੀ ਕਿ ਜਿਸ ਵਲੋਂ ਕੁਝ ਨਿਰਆਧਾਰ ਮੀਡੀਆ ਰਿਪੋਰਟਾਂ ਰਾਹੀਂ ਗ਼ਲਤ ਸੂਚਨਾ ਫੈਲਾਈ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਇਧਰੋਂ-ਉਧਰੋਂ ਗ਼ੈਰ-ਪ੍ਰਵਾਨਿਤ ਅੰਕੜੇ ਇਕੱਠੇ ਕਰਨ ਦੀ ਬਜਾਏ ਚੀਮਾ ਨੂੰ ਤੱਥ ਹਾਸਲ ਕਰਨ ਲਈ ਡੀ.ਜੀ.ਪੀ. ਤਕ ਪਹੁੰਚ ਕਰ ਸਕਦੇ ਸਨ ਜੋ ਉਨ੍ਹਾਂ ਦੇ ਪ੍ਰੈੱਸ ਨੋਟ ਵਿਚ ਜਾਰੀ ਕੀਤੇ ਅੰਕੜਿਆਂ ਤੋਂ ਬਿਲਕੁਲ ਵੱਖ ਹਨ।”
Harpal Cheema
ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿ ਚੀਮਾ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਹੈ ਕਿ ‘ਆਪ’ ਦੀ ਵਿਚਾਰਧਾਰਾ ਝੂਠ ਅਤੇ ਮਨਘੜਤ ਗੱਲਾਂ ਉਤੇ ਅਧਾਰਤ ਹੈ ਅਤੇ ਅਰਵਿੰਦ ਕੇਜਰੀਵਾਲ (Arvind Kejriwal) ਦੀ ਪਾਰਟੀ ਦੇ ਸਾਰੇ ਨੇਤਾ ਧੋਖੇਬਾਜ਼ੀ ਦੇ ਉਸਤਾਦ ਬਣ ਗਏ ਹਨ। ਉਨ੍ਹਾਂ ਕਿਹਾ ਕਿ ਚੀਮਾ ਦੇ ਦਾਅਵਿਆਂ ਤੋਂ ਉਲਟ ਮਾਰਚ, 2017 ਤੋਂ ਉਨ੍ਹਾਂ ਦੀ ਸਰਕਾਰ ਆਉਣ ਤੋਂ ਲੈ ਕੇ ਸੂਬੇ ਵਿਚ ਫ਼ਿਰੌਤੀ ਲਈ ਅਗਵਾ ਨਾਲ ਜੁੜੇ ਸਿਰਫ਼ 38 ਮਾਮਲੇ ਰਿਪੋਰਟ ਹੋਏ। ਇਥੋਂ ਤਕ ਕਿ ਸਾਲ 2017 ਤੋਂ ਫ਼ਿਰੌਤੀ ਲਈ ਅਗਵਾ ਦੇ ਦਰਜ ਮਹਿਜ਼ 38 ਮਾਮਲਿਆਂ (0.5%) ਨੂੰ ਸੁਲਝਾ ਲਿਆ ਅਤੇ ਹਰੇਕ ਘਟਨਾ ਦੇ ਪੀੜਤ ਦੀ ਰਿਹਾਈ ਸਫ਼ਲਤਾਪੂਰਵਕ ਹੋ ਗਈ ਅਤੇ ਹਰੇਕ ਕੇਸ ਵਿਚ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ। ਉਨ੍ਹਾਂ ਕਿਹਾ ਕਿ ਗੰਭੀਰ ਮਾਮਲਿਆਂ ਵਿਚ ਅਪਰਾਧਿਕ ਮੁਕੱਦਮਿਆਂ ਦੀ ਤੇਜ਼ੀ ਨਾਲ ਨਿਗਰਾਨੀ ਕਰਕੇ ਕਈ ਮਾਮਲਿਆਂ ਵਿਚ ਤਾਂ ਸਜ਼ਾਵਾਂ ਵੀ ਹੋ ਗਈਆਂ।
ਇਹ ਵੀ ਪੜ੍ਹੋ: ਸੰਪਾਦਕੀ: ਕਿਸਾਨ ਸੰਘਰਸ਼ ਹੁਣ ਹਰ ਹਿੰਦੁਸਤਾਨੀ ਦੀ ਸੰਪੂਰਨ ਆਜ਼ਾਦੀ ਦਾ ਅੰਦੋਲਨ ਬਣ ਚੁੱਕਾ ਹੈ
Ghar-Ghar Rozgar turns out to be ‘Congressiyan de Ghar Rozgar: Harpal Cheema
ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲੇ ਚੀਮਾ ਵਲੋਂ ਦਸੀਆਂ 7138 ਘਟਨਾਵਾਂ ਤੋਂ ਕੋਹਾਂ ਦੂਰ ਹਨ ਅਤੇ ਚੀਮਾ ਜ਼ਾਹਰਾ ਤੌਰ ਤੇ ਫ਼ਿਰੌਤੀ ਲਈ ਅਗਵਾ ਕਰਨ ਦੇ ਮਾਮਲਿਆਂ ਅਤੇ ਅਗਵਾ ਦੇ ਹੋਰ ਮਾਮਲਿਆਂ ਵਿਚਲਾ ਫ਼ਰਕ ਨਹੀਂ ਕਰ ਸਕਦੇ। ਚੀਮਾ ਦੀ ਸਪੱਸ਼ਟ ਅਗਿਆਨਤਾ ਉੱਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ,“ਫਿਰ ਤਾਂ ਤਹਾਨੂੰ ਸ਼ਾਸਨ ਜਾਂ ਪ੍ਰਸ਼ਾਸਨ ਜਾਂ ਪੁਲੀਸ ਦੇ ਤਜਰਬੇ ਦਾ ਕੁਝ ਨਹੀਂ ਪਤਾ, ਜਿਸ ਕਰ ਕੇ ਇਹ ਹੈਰਾਨੀਜਨਕ ਗੱਲ ਨਹੀਂ ਹੈ।”
ਇਹ ਵੀ ਪੜ੍ਹੋ: ਅੰਤਰਾਰਸ਼ਟਰੀ ਕ੍ਰਿਕਟ ਵਿਚ ਇਹਨਾਂ Cricketers ਨੇ ਪੂਰੇ ਕੀਤੇ 20 ਸਾਲ, ਦੇਖੋ ਲਿਸਟ
ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦੇ ਪੂਰੀ ਤਰ੍ਹਾਂ ਨਾਦਾਨ ਹੋਣ ਕਰਕੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਮੁੜ ਅਜਿਹੀ ਸ਼ਰਮਿੰਦਗੀ ਤੋਂ ਬਚਾਉਣ ਲਈ ਉਹ ਸ੍ਰੀ ਚੀਮਾ ਨੂੰ ਕੁਝ ਸੁਝਾਅ ਦੇਣਾ ਗਲਤ ਨਹੀਂ ਸਮਝਦੇ। ਮੁੱਖ ਮੰਤਰੀ ਨੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਅਸਲ ਤੱਥ ਇਹ ਹੈ ਕਿ ਆਈ.ਪੀ.ਸੀ. ਦੀਆਂ ਧਾਰਾਵਾਂ 363, 364-ਏ, 365 ਅਤੇ 366 ਤਹਿਤ ਦਰਜ ਅਪਰਾਧਿਕ ਕੇਸਾਂ ਦਾ ਇਕ ਸਮੂਹ ਹੈ ਜੋ ਅਗਵਾ ਨਾਲ ਨਜਿੱਠਦੇ ਹਨ। ਇਹ ਧਾਰਾਵਾਂ ਅਗਵਾ (Kidnapping) ਲਈ ਧਾਰਾ 363, ਅਗਵਾ (Abduction) ਲਈ ਧਾਰਾ 364, ਫਿਰੌਤੀ ਲਈ ਅਗਵਾ ਆਦਿ (364-ਏ), ਔਰਤ ਨੂੰ ਵਿਆਹ ਲਈ ਮਜੂਬਰ ਕਰਨ ਵਾਸਤੇ ਅਗਵਾ ਕਰਨਾ ਜਾਂ ਲੁਭਾਉਣਾ (366), ਨਾਬਾਲਗ ਲੜਕੀ ਨੂੰ ਵਰਗਲਾਉਣਾ (366-ਏ) ਸ਼ਾਮਲ ਹਨ।
Captain Amarinder Singh
ਮੁੱਖ ਮੰਤਰੀ ਨੇ ਕਿਹਾ ਕਿ ਬਾਕੀ 7138 ਵਿੱਚੋਂ 87 ਫੀਸਦੀ ਮਾਮਲੇ ਉਧਾਲੇ ਨਾਲ ਸਬੰਧਤ ਅਤੇ 10 ਫੀਸਦੀ ਤੋਂ ਵੱਧ ਦੋ ਧਿਰਾਂ ਵਿਚਕਾਰ ਝੜਪਾਂ ਨਾਲ ਸਬੰਧਤ ਹਨ, ਜਿਸ ਵਿੱਚ ਆਮ ਤੌਰ ’ਤੇ ਅਗਵਾ ਦੇ ਅਪਰਾਧਾਂ ਦੀ ਰਜਿਸਟ੍ਰੇਸ਼ਨ ਸ਼ਾਮਲ ਹੁੰਦੀ ਹੈ ਕਿਉਂਕਿ ਲੋਕ ਜਾਂ ਤਾਂ ਆਪਣੀ ਮਰਜੀ ਨਾਲ ਲਾਪਤਾ ਹੋ ਜਾਂਦੇ ਹਨ ਜਾਂ ਆਪਣੀ ਮਰਜੀ ਨਾਲ ਭੱਜ ਜਾਂਦੇ ਹਨ ਕਿਉਂਕਿ ਉਹ ਆਪਸੀ ਸਹਿਮਤੀ ਨਾਲ ਰਿਸਤੇ ਵਿੱਚ ਹੁੰਦੇ ਹਨ।ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਅਜਿਹੇ ਬਹੁਤ ਸਾਰੇ ਮਾਮਲਿਆਂ ਵਿੱਚ, FIR ਦਰਜ ਕਰਨ ਸਮੇਂ ਪਰਿਵਾਰ ਨੂੰ ਉਨ੍ਹਾਂ ਦੇ ਲਾਪਤਾ ਹੋਣ ਦੇ ਕਾਰਨਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਇਸ ਲਈ ਅਗਵਾ ਦੀ ਰਿਪੋਰਟ ਦਰਜ ਕਰਵਾਉਂਦੇ ਹਨ ਜਿਸ ਬਾਰੇ ਚੀਮਾ ਨਾ ਤਾਂ ਜਾਣਦੇ ਹਨ ਅਤੇ ਨਾ ਹੀ ਜਾਣਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਚੰਦਰਯਾਨ -2 ਨੇ ਚੰਦਰਮਾ ਦੇ ਚੱਕਰ ਵਿਚ ਪੂਰੇ ਕੀਤੇ ਦੋ ਸਾਲ, ਇਸਰੋ ਨੇ ਅੰਕੜੇ ਕੀਤੇ ਜਾਰੀ
ਕੈਪਟਨ ਅਮਰਿੰਦਰ ਨੇ ਚੀਮਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਫਿਰੌਤੀ ਦੇ ਕੇਸਾਂ ਲਈ ਅਗਵਾ ਕਰਨ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦੇ ਅਜਿਹੇ 1032 ਮਾਮਲਿਆਂ ਦੇ ਦਾਅਵੇ ਦੇ ਉਲਟ, ਅਸਲ ਵਿੱਚ ਲੁਧਿਆਣਾ ’ਚ ਸਿਰਫ ਤਿੰਨ ਮਾਮਲੇ ਰਿਪੋਰਟ ਕੀਤੇ ਗਏ ਸਨ ਜੋ ਹੱਲ ਹੋ ਗਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਕਮਿਸ਼ਨਰੇਟ ਅਤੇ ਜ਼ਿਲ੍ਹੇ ਵਿੱਚ 'ਫਿਰੌਤੀ ਲਈ ਅਗਵਾ ਕਰਨ’ ਦੇ ਸਿਰਫ ਦੋ ਮਾਮਲੇ, ਜਦੋਂ ਕਿ ਜਲੰਧਰ ਜ਼ਿਲ੍ਹੇ ਵਿੱਚ ਵਿਰੋਧੀ ਧਿਰ ਦੇ ਆਗੂ ਵੱਲੋਂ ਦਾਅਵਾ ਕੀਤੇ ਗਏ 619 ਮਾਮਲਿਆਂ ਦੇ ਉਲਟ ’ਫਿਰੌਤੀ ਲਈ ਅਗਵਾ ਕਰਨ’ ਦਾ ਇੱਕ ਵੀ ਕੇਸ ਦਰਜ ਨਹੀਂ ਕੀਤਾ ਗਿਆ।