
ਈ ਖਿਡਾਰੀ ਅਜਿਹੇ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਅਪਣਾ ਕਰੀਅਰ ਕ੍ਰਿਕਟ ਵਿਚ ਹੀ ਬਿਤਾਉਂਦੇ ਹਨ। ਇਸ ਸੂਚੀ ਵਿਚ ਦੁਨੀਆਂ ਦੇ ਦਿੱਗਜ਼ ਕ੍ਰਿਕਟਰਾਂ ਦੇ ਨਾਂਅ ਸ਼ਾਮਲ ਹਨ।
ਨਵੀਂ ਦਿੱਲੀ: ਨੌਜਵਾਨਾਂ ਵਿਚ ਕ੍ਰਿਕਟ ਪ੍ਰਤੀ ਬਹੁਤ ਕਰੇਜ਼ ਹੁੰਦਾ ਹੈ। ਇਸ ਖੇਡ ਦੀ ਦੀਵਾਨਗੀ ਦੁਨੀਆਂ ਭਰ ਵਿਚ ਦੇਖਣ ਨੂੰ ਮਿਲਦੀ ਹੈ। ਕਈ ਖਿਡਾਰੀ ਅਜਿਹੇ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਅਪਣਾ ਕਰੀਅਰ ਕ੍ਰਿਕਟ ਵਿਚ ਹੀ ਬਿਤਾਉਂਦੇ ਹਨ। ਇਸ ਸੂਚੀ ਵਿਚ ਦੁਨੀਆਂ ਦੇ ਦਿੱਗਜ਼ ਕ੍ਰਿਕਟਰਾਂ ਦੇ ਨਾਂਅ ਸ਼ਾਮਲ ਹਨ। ਆਓ ਜਾਣਦੇ ਹਾਂ ਇਹਨਾਂ ਕ੍ਰਿਕਟਰਾਂ ਦੇ ਨਾਂਅ-
Sachin Tendulkar
ਹੋਰ ਪੜ੍ਹੋ: ਅਫ਼ਗਾਨਿਸਤਾਨ ਮੁੱਦੇ 'ਤੇ ਪੀਐਮ ਮੋਦੀ ਦੀ ਬੈਠਕ, ਰਾਜਨਾਥ ਸਿੰਘ, ਅਮਿਤ ਸ਼ਾਹ ਤੇ ਅਜੀਤ ਡੋਭਾਲ ਵੀ ਮੌਜੂਦ
ਸਚਿਨ ਤੇਂਦੁਲਕਰ (Sachin Tendulkar)
ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਦਿੱਗਜ਼ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਕਰੀਅਰ ਕਾਫੀ ਸ਼ਾਨਦਾਰ ਰਿਹਾ ਹੈ। ਉਹਨਾਂ ਨੇ 24 ਸਾਲ ਤੱਕ ਕ੍ਰਿਕਟ ਖੇਡੀ। ਅਪਣੇ 24 ਸਾਲ ਦੇ ਕ੍ਰਿਕਟ ਕਰੀਅਰ ਵਿਚ ਉਹਨਾਂ ਨੇ 463 ਵਨਡੇ ਮੈਚ ਖੇਡੇ ਸੀ। ਇਸ ਤੋਂ ਇਲਾਵਾ ਉਹਨਾਂ ਨੇ ਟੈਸਟ ਮੈਚ ਵਿਚ 15,921 ਅਤੇ ਵਨਡੇ ਵਿਚ 18426 ਦੌੜਾਂ ਬਣਾਈਆਂ ਸਨ।
Shahid Afridi
ਹੋਰ ਪੜ੍ਹੋ: ਕਰਨਾਲ 'ਚ ਕਿਸਾਨ ਮਹਾਂਪੰਚਾਇਤ ਤੋਂ ਪਹਿਲਾਂ ਪ੍ਰਸ਼ਾਸਨ ਦੀ ਵੱਡੀ ਕਾਰਵਾਈ, ਅੱਜ ਰਾਤ ਤੋਂ ਇੰਟਰਨੈੱਟ ਬੰਦ
ਸ਼ਾਹਿਦ ਅਫਰੀਦੀ (Shahid Afridi)
ਪਾਕਿਸਤਾਨ ਦੇ ਆਲਰਾਊਂਡਰ ਖਿਡਾਰੀ ਸ਼ਾਹਿਦ ਅਫਰੀਦੀ ਦਾ ਨਾਂਅ ਵੀ ਇਸ ਸੂਚੀ ਵਿਚ ਸ਼ਾਮਲ ਹੈ। ਉਹਨਾਂ ਨੇ ਆਪਣੇ 22 ਸਾਲਾਂ ਦੇ ਕਰੀਅਰ ਵਿਚ 518 ਮੈਚ ਖੇਡੇ। ਅਫਰੀਦੀ ਨੇ 23.57 ਦੀ ਔਸਤ ਨਾਲ 11196 ਦੌੜਾਂ ਬਣਾਈਆਂ ਸਨ।
Chris Gayle
ਹੋਰ ਪੜ੍ਹੋ: ਕੈਨੇਡਾ ’ਚ ਜਗਮੀਤ ਸਿੰਘ ਖਿਲਾਫ਼ ਪ੍ਰਦਰਸ਼ਨ, ਹਿੰਦੂ ਭਾਈਚਾਰੇ ’ਤੇ ਹਮਲੇ ਸਬੰਧੀ ਚੁੱਪੀ ’ਤੇ ਚੁੱਕੇ ਸਵਾਲ
ਕ੍ਰਿਸ ਗੇਲ (Chris Gayle)
ਇਸ ਸੂਚੀ ਵਿਚ ਵੈਸਟ ਇੰਡੀਜ਼ ਦੇ ਖਿਡਾਰੀ ਕ੍ਰਿਸ ਖੇਲ ਦਾ ਨਾਂਅ ਵੀ ਸ਼ਾਮਲ ਹੈ। ਉਹਨਾਂ ਦਾ ਕ੍ਰਿਕਟ ਕਰੀਅਰ ਵੀ ਕਾਫੀ ਲੰਬਾ ਰਿਹਾ। ਉਹਨਾਂ ਨੇ ਹੁਣ ਤੱਕ ਦੇ ਅਪਣੇ ਕਰੀਅਰ ਵਿਚ 24 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਹਨਾਂ ਨੂੰ ਕ੍ਰਿਕਟ ਖੇਡਦੇ ਹੋਏ 20 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ।
George Gunn
ਹੋਰ ਪੜ੍ਹੋ: ਤਾਲਿਬਾਨ ਨੇ ਪੰਜਸ਼ੀਰ 'ਤੇ ਕਬਜ਼ੇ ਦਾ ਕੀਤਾ ਦਾਅਵਾ, NRF ਨੇ ਦਾਅਵਾ ਕੀਤਾ ਖਾਰਜ
ਜਾਰਜ ਗੰਨ (George Gunn)
ਨਾਟਿੰਘਮਸ਼ਾਇਰ ਦੇ ਸਲਾਮੀ ਬੱਲੇਬਾਜ਼ ਰਹੇ ਜਾਰਜ ਗੰਨ ਦੀ ਗਿਣਤੀ ਦੁਨੀਆ ਦੇ ਸਰਬੋਤਮ ਖਿਡਾਰੀਆਂ ਵਿਚ ਕੀਤੀ ਜਾਂਦੀ ਹੈ। ਉਹਨਾਂ ਨੇ ਆਪਣੇ 23 ਸਾਲ ਦੇ ਕਰੀਅਰ ਵਿਚ ਸਿਰਫ 15 ਟੈਸਟ ਮੈਚ ਖੇਡੇ, ਜਿਨ੍ਹਾਂ ਵਿਚ 40 ਦੀ ਔਸਤ ਨਾਲ 1120 ਦੌੜਾਂ ਬਣਾਈਆਂ ਸਨ।
Frank Woolley
ਹੋਰ ਪੜ੍ਹੋ: ਪੰਜਾਬ-ਹਰਿਆਣਾ ਹਾਈ ਕੋਰਟ ਵਿਚ 445 ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਕੱਲ੍ਹ, ਜਲਦ ਕਰੋ ਅਪਲਾਈ
ਫਰੈਂਕ ਵੂਲੀ (Frank Woolley)
ਫਰੈਂਕ ਐਡਵਰਡ ਵੂਲੀ ਹੁਣ ਤੱਕ ਦੇ ਸਭ ਤੋਂ ਮਹਾਨ ਖੱਬੇ ਹੱਥ ਦੇ ਆਲਰਾਊਂਡਰਾਂ ਵਿਚੋਂ ਇੱਕ ਹਨ। ਉਹਨਾਂ ਨੇ ਇੰਗਲੈਂਡ ਲਈ 64 ਮੈਚ ਖੇਡਦਿਆਂ 36.07 ਦੀ ਔਸਤ ਨਾਲ 3283 ਦੌੜਾਂ ਬਣਾਈਆਂ ਅਤੇ 87 ਵਿਕਟਾਂ ਲਈਆਂ ਸਨ।
Mithali Raj
ਹੋਰ ਪੜ੍ਹੋ: ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਕਾਰਨ ਬੰਦ ਪਏ ਹਾਈਵੇਅ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ
ਮਿਥਾਲੀ ਰਾਜ (Mithali raj)
ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਅੰਤਰਰਾਸ਼ਟਰੀ ਕ੍ਰਿਕਟ ਵਿਚ 22 ਸਾਲ ਪੂਰੇ ਕਰਨ ਵਾਲੀ ਇਕਲੌਤੀ ਮਹਿਲਾ ਕ੍ਰਿਕਟਰ ਹੈ।