ਦਹਾਕਿਆਂ ਬਾਅਦ ਸੰਗਤ ਦੀ ਪਵਿੱਤਰ ਵੇਈਂ 'ਚ ਇਸ਼ਨਾਨ ਦੀ ਇੱਛਾ ਹੋਈ ਪੂਰੀ
Published : Nov 7, 2019, 7:56 pm IST
Updated : Nov 7, 2019, 7:56 pm IST
SHARE ARTICLE
Pilgrims dream to perform an 'Ishnan' in holy Bein becomes reality
Pilgrims dream to perform an 'Ishnan' in holy Bein becomes reality

ਵੇਈਂ ਵਿਚੋਂ ਜਲ ਦਾ 'ਚੂਲਾ' ਲੈ ਕੇ ਸੁਭਾਗਾ ਸਮਝ ਰਹੇ ਨੇ ਸ਼ਰਧਾਲੂ

ਸੁਲਤਾਨਪੁਰ ਲੋਧੀ : ਮੂਲ ਮੰਤਰ ਦੀ ਉਤਪਤੀ ਦਾ ਆਧਾਰ ਪਵਿੱਤਰ ਕਾਲੀ ਵੇਈਂ ਵਿਚ ਸੰਗਤ ਵਲੋਂ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇਸ਼ਨਾਨ ਕਰਨ ਦਾ ਸੁਪਨਾ ਦਹਾਕਿਆਂ ਬਾਅਦ ਸੰਪੂਰਨ ਹੋ ਗਿਆ ਹੈ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ ਵੇਂਈ ਵਿਚ ਸੰਗਤ ਦੇ ਇਸ਼ਨਾਨ ਲਈ ਪੁਖਤਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ, ਜੋ ਹਕੀਕਤ ਵਿਚ ਬਦਲ ਗਿਆ ਹੈ।  ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨਤਮਸਤਕ ਹੋਣ ਆਈ ਸੰਗਤ ਮੱਥਾ ਟੇਕਣ ਤੋਂ ਪਹਿਲਾਂ ਪਵਿੱਤਰ ਵੇਈਂ ਵਿਚ ਇਸ਼ਨਾਨ ਕਰਨ ਤੇ ਚੂਲਾ ਲੈਣ ਨੂੰ ਆਪਣਾ ਸੁਭਾਗ ਸਮਝਦੀ ਹੈ।

Pilgrims dream to perform an 'Ishnan' in holy Bein becomes realityPilgrims dream to perform an 'Ishnan' in holy Bein becomes reality

ਗੁਰਦੁਆਰਾ ਸ੍ਰੀ ਸੰਤ ਘਾਟ ਤੋਂ ਲੈ ਕੇ ਬੂਸੋਵਾਲ ਮੋੜ ਤੱਕ 4 ਕਿਲੋਮੀਟਰ ਦੇ ਖੇਤਰ ਵਿਚ ਵੇਈਂ ਦੇ ਕੰਢਿਆਂ ਉੱਪਰ ਬਣੇ ਘਾਟਾਂ ਰਾਹੀਂ ਸ਼ਰਧਾਲੂ ਇਸ਼ਨਾਨ ਕਰਕੇ ਆਪਣਾ ਤਨ, ਮਨ ਪਵਿੱਤਰ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਕੁੱਲ ਲੋਕਾਈ ਦੀ ਸ਼ਰਧਾ ਦੀ ਕੇਂਦਰ ਇਸ ਵੇਈਂ ਦੇ ਕੰਢਿਆਂ ਨੂੰ 4.96 ਕਰੋੜ ਰੁਪਏ ਨਾਲ ਪੱਕਾ ਕਰਕੇ ਮੁਕੇਰੀਆਂ ਹਾਈਡਲ ਤੋਂ ਰੋਜ਼ਾਨਾ 500 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਵੇਈਂ ਦਾ ਪਾਣੀ ਨਿਰਮਲ ਹੋ ਗਿਆ ਹੈ।

Pilgrims dream to perform an 'Ishnan' in holy Bein becomes realityPilgrims dream to perform an 'Ishnan' in holy Bein becomes reality

ਗੁਰਪੁਰਬ ਮੌਕੇ ਮੱਥਾ ਟੇਕਣ ਆਏ ਸ਼ਰਧਾਲੂ ਬਗੀਚਾ ਸਿੰਘ , ਵਾਸੀ ਫਤਿਹਗੜ ਪੰਜਤੂਰ ਨੇ ਕਿਹਾ ਕਿ ਉਹ ਪਿਛਲੇ 21 ਸਾਲ ਤੋਂ ਲਗਾਤਾਰ ਸੁਲਤਾਨਪੁਰ ਲੋਧੀ ਆ ਰਹੇ ਹਨ, ਪਰ ਪਹਿਲੀ ਵਾਰ ਉਨਾਂ ਪਵਿੱਤਰ ਵੇਈਂ ਵਿਚ ਇਸ਼ਨਾਨ ਕੀਤਾ ਹੈ। ਜਿਲਾ ਪ੍ਰਸ਼ਾਸ਼ਨ ਵਲੋਂ ਵੇਈਂ ਕੰਢੇ ਬੀਬੀਆਂ ਦੇ ਇਸ਼ਨਾਨ ਕਰਨ ਲਈ ਵੱਖਰਾ ਪੌਣਾ ਵੀ ਤਿਆਰ ਕੀਤਾ ਗਿਆ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਵੇਂਈ ਉੱਪਰ ਬਣਾਏ ਗਏ ਦੋ ਹਾਈਲੈਵਲ ਬ੍ਰਿਜ ਵੀ ਸੰਗਤ ਲਈ ਬਹੁਤ ਉਪਯੋਗੀ ਸਾਬਿਤ ਹੋ ਰਹੇ ਹਨ। ਸੰਗਤ ਇਨਾਂ ਪੁਲਾਂ ਰਾਹੀਂ ਮੁੱਖ ਪੰਡਾਲ ਤੋਂ ਸਿੱਧਾ ਵੇਂਈ ਉੱਪਰ ਇਸ਼ਨਾਨ ਕਰਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਰਸ਼ਨ ਕਰਨ ਜਾ ਰਹੀ ਹੈ।

Pilgrims dream to perform an 'Ishnan' in holy Bein becomes realityPilgrims dream to perform an 'Ishnan' in holy Bein becomes reality

ਵੇਂਈ ਵਿਚ ਇਸ਼ਨਾਨ ਕਰਨ ਤੇ ਸਮਾਗਮਾਂ ਦੌਰਾਨ ਵੇਂਈ ਦੇ ਕੰਢਿਆਂ ਉੱਪਰ ਚੱਲਣ ਵਾਲੀ ਸੰਗਤ ਲਈ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿੱਥੇ 4 ਕਿਲੋਮੀਟਰ ਤੱਕ ਦੋਹੀਂ ਪਾਸੀਂ ਰੇਲਿੰਗ ਲਗਾਈ ਗਈ ਹੈ ਉੱਥੇ ਹੀ ਐਨ.ਡੀ.ਆਰ.ਐਫ. ਤੇ ਐਸ.ਡੀ.ਆਰ.ਐਫ. ਦੇ 89 ਦੇ ਤੈਰਾਕ ਤਾਇਨਾਤ ਹਨ ਉੱਥੇ ਹੀ 12 ਵਿਸ਼ੇਸ਼ ਕਿਸ਼ਤੀਆਂ ਵੀ ਕਿਸੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਵੇਂਈ ਵਿਚ ਗਸ਼ਤ ਕਰ ਰਹੀਆਂ ਹਨ। ਇਸ ਤੋਂ ਇਲਾਵਾ 12 ਵਾਚ ਟਾਵਰ ਸਥਾਪਿਤ ਕੀਤੇ ਜਾ ਗਏ ਹਨ ਤਾਂ ਜੋ ਦੂਰ ਤੱਕ ਨਿਗਰਾਨੀ ਰੱਖੀ ਜਾ ਸਕੇ।    

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement