ਯੂਥ ਅਕਾਲੀ ਆਗੂ ਕੁਲਵਿੰਦਰ ਸਿੰਘ ਵਿੱਕੀ ਰਿਵਾਜ਼ ਸਣੇ 6 ’ਤੇ ਟੈਕਸ ਚੋਰੀ ਦਾ ਮਾਮਲਾ ਦਰਜ
Published : Nov 7, 2022, 11:09 am IST
Updated : Nov 7, 2022, 11:13 am IST
SHARE ARTICLE
Case has been registered against 6 persons who stole GST
Case has been registered against 6 persons who stole GST

ਫੜੇ ਗਏ ਮੁਲਾਜ਼ਮਾਂ ਵਲੋਂ 4 ਸਾਲ ਤੋਂ ਚਲਾਇਆ ਜਾ ਰਿਹੈ ਜੀ.ਐਸ.ਟੀ. ਚੋਰੀ ਦਾ ਕਾਰੋਬਾਰ

 

ਪਟਿਆਲਾ  : ਪੁਲਿਸ ਚੌਂਕੀ ਬਲਬੇੜ੍ਹਾ ਅਧੀਨ ਆਉਂਦੀ ਅਨਾਜ ਮੰਡੀ ਨੇੜੇ ਬਾਹਰਲੇ ਸੂਬਿਆਂ ਤੋਂ ਮਾਲ ਲਿਆ ਕੇ ਜੀ. ਐਸ. ਟੀ. ਦੀ ਚੋਰੀ ਕਰਦੇ 6 ਵਿਅਕਤੀਆਂ ਨੂੰ ਸਪੈਸ਼ਲ ਸੈਲ ਇੰਚਾਰਜ ਜੀ. ਐਸ. ਸਿਕੰਦ ਤੇ ਬਲਬੇੜ੍ਹਾ ਚੌਂਕੀ ਇੰਚਾਰਜ ਜਸਪ੍ਰੀਤ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਰੁੱਧ ਮੁਕੱਦਮਾ 159 ਤਹਿਤ ਵੱਖ-ਵੱਖ ਧਾਰਾਵਾਂ 420, 465, 467, 468, 120-ਬੀ. ਅਧੀਨ ਦਰਜ ਕੀਤਾ ਗਿਆ ਹੈ।

ਜਿਨ੍ਹਾਂ ਵਿਅਕਤੀਆਂ ਵਿਰੁੱਧ ਥਾਣਾ ਸਦਰ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਵਿਚ ਤਰਸੇਮ ਕੁਮਾਰ ਉਰਫ਼ ਸੰਜੇ ਡੈਂਟਰ, ਰਾਕੇਸ਼ ਕੁਮਾਰ ਉਰਫ਼ ਕੇਛੀ ਪੰਡਤ, ਕੁਲਵਿੰਦਰ ਸਿੰਘ ਉਰਫ਼ ਵਿੱਕੀ ਰਿਵਾਜ, ਗੁਰਪ੍ਰੀਤ ਸਿੰਘ ਕਥੂਰੀਆ ਉਰਫ਼ ਵਿਨਸੀ, ਮਹਿੰਦਰ ਸਿੰਘ ਅਤੇ ਆਜਾਦ ਗੌਤਮ ਸ਼ਾਮਲ ਹਨ। ਸੰਜੇ ਡੈਂਟਰ ਦੱਸਣਯੋਗ ਹੈ ਕਿ ਕਥਿਤ ਤੌਰ ’ਤੇ ਕੁਲਵਿੰਦਰ ਸਿੰਘ ਉਰਫ਼ ਵਿੱਕੀ ਰਿਵਾਜ ਜੋ ਕਿ ਪਟਿਆਲਾ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਹੈ ਤੇ ਰਾਕੇਸ਼ ਕੁਮਾਰ ਉਰਫ਼ ਕੇਛੀ ਪੰਡਤ ਪਹਿਲਾਂ ਕਾਂਗਰਸ, ਫਿਰ ਪੰਜਾਬ ਲੋਕ ਕਾਂਗਰਸ ਤੇ ਹੁਣ ਭਾਜਪਾ ਵਿਚ ਸ਼ਾਮਲ ਦੱਸਿਆ ਜਾ ਰਿਹਾ ਹੈ।

ਸਪੈਸ਼ਲ ਸੈਲ ਇੰਚਾਰਜ ਜੀ. ਐਸ. ਸਿਕੰਦ ਤੇ ਬਲਬੇੜ੍ਹਾ ਚੌਂਕੀ ਇੰਚਾਰਜ ਜਸਪ੍ਰੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਬੇੜ੍ਹਾ ਚੌਂਕੀ ਅਧੀਨ ਆਉਂਦੀ ਅਨਾਜ ਮੰਡੀ ਦੇ ਬਾਹਰ ਪੁਲਿਸ ਵਲੋਂ ਆਉਣ ਜਾਣ ਵਾਲੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਦੇ ਚਲਦਿਆਂ ਜਦੋਂ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਰਿਟਜ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਚਲਾ ਰਹੇ ਵਿਅਕਤੀ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜਮਾਂ ਦੀ ਮੁਸਤੈਦੀ ਨੇ ਕਾਰ ਨੂੰ ਰੋਕ ਲਿਆ ਤੇ ਜੀ. ਐਸ. ਟੀ. ਬਿਨਾਂ ਭਰੇ ਆ ਰਹੇ ਟਰੱਕ ਨੂੰ ਵੀ ਰੋਕ ਲਿਆ, ਜਿਸਨੂੰ ਖੋਲ੍ਹ ਕੇ ਜਦੋਂ ਦੇਖਿਆ ਗਿਆ ਤਾਂ ਉਸ ਵਿਚ ਬਿਨਾਂ ਜੀ. ਐਸ. ਟੀ. ਅਦਾ ਕੀਤੇ ਸਮਾਨ ਲੱਦਿਆ ਹੋਇਆ ਸੀ, ਜਿਸ ਨਾਲ ਸਿੱਧੇ-ਸਿੱਧੇ ਜਿਥੇ ਜੀ. ਐਸ. ਟੀ. ਦੀ ਚੋਰੀ ਕੀਤੀ ਜਾ ਰਹੀ ਸੀ, ਉਥੇ ਪੰਜਾਬ ਸਰਕਾਰ ਨੂੰ ਵੀ ਵੱਡੇ ਪੱਧਰ ’ਤੇ ਚੂਨਾ ਲਗਾਇਆ ਜਾ ਰਿਹਾ ਸੀ।

ਜੀ. ਐਸ. ਸਿਕੰਦ ਨੇ ਦੱਸਿਆ ਕਿ ਫੜੇ ਗਏ ਮੁਲਜਮਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆਂ ਕਿ ਉਹ ਜੀ. ਐਸ. ਟੀ. ਦੀ ਚੋਰੀ ਦਾ ਕਾਰੋਬਾਰ ਪਿਛਲੇ ਚਾਰ ਸਾਲਾਂ ਤੋਂ ਕਰ ਰਹੇ ਸਨ ਤੇ ਇਸ ਸਾਰੇ ਕਾਰੋਬਾਰ ਦੀ ਕਮਾਨ ਸੰਜੇ ਡੈਂਟਰ ਵਲੋਂ ਹੀ ਸੰਭਾਲੀ ਜਾ ਰਹੀ ਸੀ ਤੇ ਹੁਣ ਤੱਕ ਹਜ਼ਾਰਾਂ ਜਾਂ ਲੱਖਾਂ ਵਿਚ ਨਹੀਂ ਬਲਕਿ ਕਰੋੜਾਂ ਵਿਚ ਗੂਡਜ਼ ਸਰਵਿਸ ਟੈਕਸ (ਜੀ. ਐਸ. ਟੀ.) ਦੀ ਚੋਰੀ ਕੀਤੀ ਜਾ ਚੁੱਕੀ ਹੈ। ਪੁੱਛਗਿਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਮਾਲ ਦੂਜੇ ਸੂਬਿਆਂ ਤੋਂ ਬਿਨਾਂ ਜੀ. ਐਸ. ਟੀ. ਅਦਾ ਕੀਤਿਆਂ ਲਿਆਂਦਾ ਜਾਂਦਾ ਸੀ ਉਹ ਪਟਿਆਲਾ ਅਤੇ ਹੋਰ ਵੱਖ-ਵੱਖ ਸ਼ਹਿਰਾਂ ਦੀਆਂ ਫਰਮਾਂ ਨੂੰ ਸਪਲਾਈ ਕੀਤਾ ਜਾਂਦਾ ਸੀ, ਜਿਨ੍ਹਾਂ ਸਬੰਧੀ ਵੀ ਇੰਕਸਾਫ ਹੋਣ ਦੀ ਆਉਣ ਵਾਲੇ ਸਮੇਂ ਵਿਚ ਪੂਰੀ ਸੰਭਾਵਨਾ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement