ਬੀਤੇ ਦਿਨੀਂ ਪੁਲਿਸ ਅਤੇ ਧਰਨਾਕਾਰੀਆਂ 'ਚ ਹੋਏ ਟਕਰਾਅ ਤੋਂ ਬਾਅਦ ਬਣੀ ਐਕਸ਼ਨ ਕਮੇਟੀ
Published : Feb 8, 2025, 7:43 pm IST
Updated : Feb 8, 2025, 7:43 pm IST
SHARE ARTICLE
Action committee formed after clash between police and protesters
Action committee formed after clash between police and protesters

39 ਦੇ ਕਰੀਬ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰ ਜੇਲ ਭੇਜਿਆ ਸੀ।

ਫ਼ਰੀਦਕੋਟ: ਬੀਤੇ ਦਿਨੀ ਫਰੀਦਕੋਟ ਦੇ ਪਿੰਡ ਚੰਦਭਾਨ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਦੇ ਕੁਝ ਲੋਕਾਂ ਵੱਲੋਂ ਇੱਕ ਸ਼ੈਲਰ ਮਾਲਕ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਸੀ, ਦਰਅਸਲ ਸ਼ੈਲਰ ਦਾ ਵੇਸਟ ਪਾਣੀ ਮਜ਼ਦੂਰਾਂ ਦੀ ਬਸਤੀ ਵੱਲ ਜਾ ਰਿਹਾ ਸੀ। ਮਜ਼ਦੂਰ ਬਸਤੀ ਵੱਲੋਂ ਸ਼ੈਲਰ ਮਾਲਕ ਦਾ ਵਿਰੋਧ ਕਰਦੇ ਹੋਏ ਧਰਨਾ ਲਗਾਇਆ ਗਿਆ ਸੀ ਜਿਸ ਧਰਨੇ ਨੂੰ ਖਤਮ ਕਰਾਉਣ ਲਈ ਪੁਲਿਸ ਵੱਲੋਂ ਲਾਠੀ ਚਾਰਜ ਕਰਨਾ ਪਿਆ ਸੀ। ਭੜਕੇ ਹੋਏ ਧਰਨਾਕਾਰੀਆਂ ਵੱਲੋਂ ਵੀ ਪੁਲਿਸ ਉੱਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।

ਧਰਨਾਕਾਰੀਆਂ ਨੂੰ ਖਦੇੜਦੇ ਹੋਏ ਪੁਲਿਸ ਵੱਲੋਂ ਜਵਾਬੀ ਪੱਥਰਬਾਜ਼ੀ ਅਤੇ ਲਾਠੀ ਚਾਰਜ ਕੀਤਾ ਗਿਆ ਨਾਲ ਹੀ ਹਵਾਈ ਫਾਇਰ ਵੀ ਕੀਤੇ ਗਏ ਪਰ ਇਸੇ ਦੌਰਾਨ ਇੱਕ ਤਸਵੀਰ ਹੋਰ ਸਾਹਮਣੇ ਆਈ ਸੀ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਕੁੱਜ ਪ੍ਰਾਈਵੇਟ ਲੋਕਾਂ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਫਾਇਰਿੰਗ ਕੀਤੀ ਗਈ ਅਤੇ ਪੁਲਿਸ ਦੀ ਮਦਦ ਨਾਲ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਕੀਤੀ ਗਈ ।

 ਇਸ ਸਾਰੇ ਘਟਨਾਕ੍ਰਮ ਵਿੱਚ ਪੁਲਿਸ ਵੱਲੋਂ 39 ਦੇ ਕਰੀਬ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰ ਜੇਲ ਭੇਜਿਆ ਗਿਆ ਪਰ ਉੱਥੇ ਹੁਣ ਇਸ ਨੂੰ ਲੈ ਕੇ ਕਿਸਾਨ ਮਜ਼ਦੂਰ ਵਰਗ ਵੱਲੋਂ ਪੁਲਿਸ ਦੇ ਖਿਲਾਫ ਇੱਕ ਵਿਰੋਧ ਜਾਹਿਰ ਕੀਤਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ ਮਸਲੇ  ਨੂੰ ਜਾਤੀ ਰੰਗਤ ਦਿੰਦੇ ਹੋਏ ਨਜਾਇਜ਼ ਤੌਰ ਤੇ ਮਜ਼ਦੂਰਾਂ ਦਾ ਕੁਟਾਪਾ ਕੀਤਾ ਗਿਆ।

 ਹੁਣ ਇੱਕ ਐਕਸ਼ਨ ਕਮੇਟੀ ਹੋਂਦ ਵਿੱਚ ਆਈ ਹੈ ਜਿਸ ਨੂੰ ਚੰਦਭਾਨ ਪੁਲਿਸ ਜਬਰ ਵਿਰੋਧੀ ਐਕਸ਼ਨ ਕਮੇਟੀ ਦਾ ਨਾਮ ਦਿੱਤਾ ਗਿਆ ਹੈ। ਸਾਰੇ ਮਾਮਲੇ ਵਿੱਚ ਉਹ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਇਨਸਾਫ ਦੀ ਮੰਗ ਕਰਦੇ ਹਨ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ 10 ਫਰਵਰੀ ਨੂੰ ਐਸਐਸਪੀ ਫਰੀਦਕੋਟ ਦਾ ਦੇ ਦਫਤਰ ਦਾ ਘਿਰਾਓ ਕੀਤਾ ਜਾਏਗਾ ਜਿਸ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਉਹਨਾਂ ਦਾ ਸਾਥ ਦੇਣਗੀਆਂ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement