
Bathinda News : 22 ਜਨਵਰੀ ਦੀ ਸ਼ਾਮ ਤੋਂ ਦੋਵੇਂ ਗੈਂਗਸਟਰਾਂ ਨੇ ਜੇਲ ਅੰਦਰ ਖਾਣਾ ਨਹੀਂ ਖਾਧਾ
Bhatinda News in Punjabi : ਬਠਿੰਡਾ ਦੀ ਹਾਈ ਸਕਿਉਰਟੀ ਕੇਂਦਰੀ ਜੇਲ ਸੁੱਖਾ ਕਾਲਵਾਂ ਗਰੁੱਪ ਦੇ ਦੋ ਗੈਂਗਸਟਰ ਨੇ ਆਪਣੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠ ਗਏ ਹਨ। ਕੈਦੀ ਗੈਂਗਸਟਰ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਅਤੇ ਗੈਂਗਸਟਰ ਗੁਰਪ੍ਰੀਤ ਸਿੰਘ ਭੁੱਖ ਹੜਤਾਲ ’ਤੇ ਬੈਠੇ ਹਨ। 22 ਜਨਵਰੀ ਦੀ ਸ਼ਾਮ ਤੋਂ ਦੋਵੇਂ ਗੈਂਗਸਟਰਾਂ ਨੇ ਜੇਲ ਅੰਦਰ ਖਾਣਾ ਨਹੀਂ ਖਾਧਾ ਸੀ।
ਦੋਵੇਂ ਗੈਂਗਸਟਰਾਂ ਵੱਲੋਂ ਭੁੱਖ ਹੜਤਾਲ ਲਗਾਤਾਰ ਜਾਰੀ ਹੈ। ਜੇਲ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਭੁੱਖ ਹੜਤਾਲ ਸਬੰਧੀ ਸੂਚਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਐਸ ਡੀ ਐਮ ਬਠਿੰਡਾ ਅਤੇ ਡੀਐਸਪੀ ਸਿਟੀ -2 ਨੂੰ ਭੁੱਖ ਹੜਤਾਲ ਸਬੰਧੀ ਦੋਵੇਂ ਗੈਂਗਸਟਰਾਂ ਨਾਲ ਰਾਬਤਾ ਬਣਾਉਣ ਦੀ ਡਿਊਟੀ ਲਗਾਈ ਗਈ ਹੈ।
(For more news apart from Two gangsters are on hunger strike for their demands in high security central jail Bathinda News in Punjabi, stay tuned to Rozana Spokesman)