ਸੋਸ਼ਲ ਮੀਡੀਆ ਮੁਤਾਬਕ ਰਵਨੀਤ ਬਿੱਟੂ ਨਾਲੋਂ ਸਿਮਰਜੀਤ ਬੈਂਸ ਦਾ ਪਲੜਾ ਭਾਰੀ
Published : Apr 8, 2019, 4:44 pm IST
Updated : Apr 9, 2019, 3:05 pm IST
SHARE ARTICLE
Spokesman tv Survey
Spokesman tv Survey

ਸੋਸ਼ਲ ਮੀਡੀਆ ਮੁਤਾਬਕ ਸਪੋਕਸਮੈਨ ਟੀਵੀ ਵਲੋਂ ਜਾਰੀ ਖ਼ਬਰ

ਚੰਡੀਗੜ੍ਹ: 2019 ਲੋਕਸਭਾ ਚੋਣਾਂ ਨੂੰ ਲੈ ਕੇ ਜਿੱਥੇ ਸੂਬੇ ਵਿਚ ਸਿਆਸਤ ਸਰਗਰਮ ਹੈ, ਉੱਥੇ ਹੀ ਸੋਸ਼ਲ ਮੀਡੀਆ ਵੀ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਲੋਕ ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਅਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਸਪੋਕਸਮੈਨ ਟੀਵੀ ਵਲੋਂ ਕੀਤੇ ਗਏ ਪਿਛਲੇ ਇਕ ਸਰਵੇਖਣ ਵਿਚ ਸਾਹਮਣੇ ਆਇਆ ਸੀ ਕਿ ਪੰਜਾਬ ਵਿਚ ਲਗਭੱਗ 70 ਫ਼ੀ ਸਦੀ ਜਨਤਾ ਆਉਂਦੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਹੈ। 

Simarjit Singh BainsSimarjeet Singh Bains

ਨਾਲ ਹੀ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ਦਾ ਝੁਕਾਅ ਕਿਸ ਪਾਰਟੀ ਉਮੀਦਵਾਰ ਵੱਲ ਵਧੇਰੇ ਜਾ ਰਿਹਾ ਹੈ ਅਤੇ ਲੋਕ ਕਿਸ ਪਾਰਟੀ ਤੋਂ ਕੀ-ਕੀ ਉਮੀਦਾਂ ਰੱਖਦੇ ਹਨ। ਇਹ ਸਭ ਬਰੀਕੀ ਨਾਲ ਵੇਖਦੇ ਹੋਏ ‘ਸਪੋਕਸਮੈਨ ਟੀਵੀ’ ਵਲੋਂ ਪੰਜਾਬ ’ਚ ਵੱਖ-ਵੱਖ ਲੋਕਸਭਾ ਸੀਟਾਂ ਨੂੰ ਲੈ ਕੇ ਸਰਵੇਖਣ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਲੋਕਾਂ ਦਾ ਝੁਕਾਅ ਕਿਸ ਪਾਰਟੀ ਵੱਲ ਜ਼ਿਆਦਾ ਹੈ ਅਤੇ ਲੋਕ ਕੀ ਚਾਹੁੰਦੇ ਹਨ।

Fb CommentsFb Comments

ਗੱਲ ਕਰਾਂਗੇ ਲੁਧਿਆਣਾ ਲੋਕਸਭਾ ਸੀਟ ਦੀ, ਜਿੱਥੇ ਕਾਂਗਰਸ ਵਲੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਚੋਣ ਮੈਦਾਨ ਵਿਚ ਉਤਾਰੇ ਗਏ ਹਨ ਅਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਉਮੀਦਵਾਰ ਵਜੋਂ ਸਿਮਰਜੀਤ ਸਿੰਘ ਬੈਂਸ ਨੂੰ ਐਲਾਨਿਆ ਗਿਆ ਹੈ। ਲੁਧਿਆਣਾ ਸੀਟ ਤੋਂ ਕਿਸ ਉਮੀਦਵਾਰ ਦੀ ਜਿੱਤ ਪੱਕੀ ਹੈ ਇਹ ਤਾਂ ਚੋਣਾਂ ਤੋਂ ਬਾਅਦ ਨਤੀਜਿਆਂ ਦੌਰਾਨ ਹੀ ਪਤਾ ਲੱਗੇਗਾ ਪਰ ਇਸ ਸਮੇਂ ਦੌਰਾਨ ਲੋਕਾਂ ਦੇ ਰੁਝਾਨ ਸਬੰਧੀ ਸਰਵੇਖਣ ਕਰਕੇ ਪਤਾ ਲਗਾਇਆ ਗਿਆ ਹੈ, ਜਿਸ ਵਿਚ ਇਹ ਗੱਲ ਸਪੱਸ਼ਟ ਸਾਹਮਣੇ ਆਈ ਹੈ ਕਿ ਲੋਕ ਕੀ ਚਾਹੁੰਦੇ ਹਨ।

Ravneet BittuRavneet Bittu

ਲੋਕਾਂ ਨੇ ਕਮੈਂਟਾਂ ਦੇ ਜ਼ਰੀਏ ਵੀ ਇਹ ਪ੍ਰਗਟਾਵਾ ਕੀਤਾ ਹੈ ਕਿ ਉਹ ਕਿਸ ਉਮੀਦਵਾਰ ਲਈ ਕੀ ਸੋਚ ਰੱਖਦੇ ਹਨ ਅਤੇ ਉਨ੍ਹਾਂ ਲਈ ਕਿਹੜਾ ਉਮੀਦਵਾਰ ਉੱਭਰ ਕੇ ਉਨ੍ਹਾਂ ਦੇ ਹਿੱਤਾਂ ਦਾ ਰਖਵਾਲਾ ਬਣ ਕੇ ਸਾਹਮਣੇ ਆਉਣਾ ਚਾਹੀਦਾ ਹੈ। ਲੁਧਿਆਣਾ ਤੋਂ ਦੋਵਾਂ ਉਮੀਦਵਾਰਾਂ ਵਿਚੋਂ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿਚ ਲੋਕਾਂ ਦਾ ਝੁਕਾਅ ਵਧੇਰੇ ਨਜ਼ਰ ਆ ਰਿਹਾ ਹੈ। ਸਰਵੇਖਣ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕੁਲ ਪੋਲਿੰਗ ਵਿਚੋਂ ਲਗਭੱਗ 77 ਫ਼ੀਸਦੀ ਲੋਕ ਸਿਮਰਜੀਤ ਸਿੰਘ ਬੈਂਸ ਦੀ ਜਿੱਤ ਦੀ ਦਾਅਵੇਦਾਰੀ ਕਰ ਰਹੇ ਹਨ ਅਤੇ ਲਗਭੱਗ 23 ਫ਼ੀਸਦੀ ਲੋਕ ਰਵਨੀਤ ਬਿੱਟੂ ਵਾਲੇ ਪਾਸੇ ਹਨ। 

Fb CommentsFb Comments

ਕੁਝ ਲੋਕਾਂ ਵਲੋਂ ਕੁਮੈਂਟਾਂ ਦੇ ਜ਼ਰੀਏ ਇਹ ਵੀ ਕਿਹਾ ਜਾ ਰਿਹਾ ਹੈ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਰਵਨੀਤ ਬਿੱਟੂ ਨੇ ਇਕ ਵਾਰ ਵੀ ਉਨ੍ਹਾਂ ਦੇ ਹਲਕੇ ਦੀ ਸਾਰ ਨਹੀਂ ਲਈ। ਉੱਥੇ ਹੀ ਸਿਮਰਜੀਤ ਸਿੰਘ ਬੈਂਸ ਬਾਰੇ ਲੋਕਾਂ ਨੇ ਵੱਖ ਵੱਖ ਤਰੀਕਿਆਂ ਨਾਲ ਉਨ੍ਹਾਂ ਦੇ ਭਵਿੱਖ ਵਿਚ ਐਮ.ਪੀ. ਹੋਣ ਦਾ ਦਾਅਵਾ ਕੀਤਾ ਹੈ। ਲੋਕਾਂ ਇਹ ਵੀ ਕਿਹਾ ਕਿ ਬੈਂਸ ਹਰ ਵਾਰ ਭੀੜ ਪੈਣ ’ਤੇ ਉਨ੍ਹਾਂ ਦੇ ਨਾਲ ਖੜੇ ਹੁੰਦੇ ਹਨ। 

Simarjeet Singh BainsSimarjeet Singh Bains

ਇਸ ਸਰਵੇਖਣ ਤੋਂ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਿਮਰਜੀਤ ਸਿੰਘ ਬੈਂਸ ਦਾ ਲੁਧਿਆਣਾ ਸੀਟ ਤੋਂ ਪਲੜਾ ਭਾਰੀ ਹੈ ਅਤੇ  ਲੋਕਾਂ ਵਲੋਂ ਉਨ੍ਹਾਂ ਦੀ ਜਿੱਤ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਹੁਣ ਅੱਗੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਚੋਣਾਂ ਵਿਚ ਲੋਕ ਕਿਸ ਪਾਸੇ ਖੜਦੇ ਹਨ ਅਤੇ ਕੀ ਨਤੀਜੇ ਸਾਹਮਣੇ ਆਉਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement