ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀਆਂ ਅੰਤਮ ਰਸਮਾਂ ਨਿਭਾਉਣ ਬਾਰੇ ਹਦਾਇਤਨਾਮਾ ਜਾਰੀ ਹੋਵੇ : ਗਰੇਵਾਲ
Published : Apr 8, 2020, 5:38 pm IST
Updated : Apr 8, 2020, 5:38 pm IST
SHARE ARTICLE
file Photo
file Photo

ਪੰਜਾਬੀ ਕਲਚਰਲ ਕੌਂਸਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਵਿਡ-19 ਵਾਇਰਸ ਤੋਂ ਪੀੜਤ ਮ੍ਰਿਤਕਾਂ ਦੀਆਂ ਦੇਹਾਂ ਦੀਆਂ ਅੰਤਿਮ ਰਸਮਾਂ ਸਨਮਾਨਜਨਕ ਢੰਗ

ਚੰਡੀਗੜ੍ਹ  (ਗੁਰਉਪੇਦਸ਼ ਭੁੱਲਰ): ਪੰਜਾਬੀ ਕਲਚਰਲ ਕੌਂਸਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਵਿਡ-19 ਵਾਇਰਸ ਤੋਂ ਪੀੜਤ ਮ੍ਰਿਤਕਾਂ ਦੀਆਂ ਦੇਹਾਂ ਦੀਆਂ ਅੰਤਿਮ ਰਸਮਾਂ ਸਨਮਾਨਜਨਕ ਢੰਗ ਨਾਲ ਨਿਭਾਉਣ ਸਬੰਧੀ ਸਖਤ ਹਦਾਇਤਨਾਮਾ ਜਾਰੀ ਕੀਤਾ ਜਾਵੇ ਤਾਂ ਜੋ ਕੋਈ ਵੀ ਪਿੰਡ ਅਤੇ ਸ਼ਹਿਰ ਦੀ ਸ਼ਮਸ਼ਾਨ ਭੂਮੀ ਵਿਚ ਅੰਤਮ ਰਸਮਾਂ ਕਰਨ ਤੋਂ ਰੋਕ ਨਾ ਸਕੇ। ਨਾਲ ਹੀ ਕੌਂਸਲ ਨੇ ਮੰਗ ਕੀਤੀ ਹੈ ਕਿ ਇਸ ਬੀਮਾਰੀ ਦੇ ਫੈਲਣ ਸਬੰਧੀ ਪੈਦਾ ਹੋਏ ਭਰਮ ਅਤੇ ਖ਼ੌਫ਼ ਨੂੰ ਦੂਰ ਕਰਵਾਉਣ ਅਤੇ ਲੋਕਾਂ ਵਿੱਚ ਸਮਾਜਿਕ ਸਰੋਕਾਰਾਂ ਸੰਬੰਧੀ ਵਿਸ਼ਵਾਸ਼ ਬਹਾਲੀ, ਭਰੋਸਾ ਅਤੇ ਭਾਈਚਾਰਕ ਨੇੜਤਾ ਮੁੜ੍ਹ ਬਹਾਲ ਕਰਾਉਣ ਦੇ ਯਤਨ ਕੀਤੇ ਜਾਣ।

ਅੱਜ ਇੱਥੇ ਇੱਕ ਬਿਆਨ ਵਿੱਚ ਪੰਜਾਬੀ ਕਲਚਰਲ ਕੌਂਸਲ (ਰਜਿ) ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਪਿਛਲੇ ਦਿਨਾਂ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਕਰੋਨਾ ਵਾਇਰਸ ਨਾਲ ਫੌਤ ਹੋਏ ਕੁਝ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਵਲੋਂ ਬੀਮਾਰੀ ਫ਼ੈਲਣ ਸਬੰਧੀ ਪੈਦਾ ਹੋਏ ਖ਼ੌਫ਼ ਕਾਰਨ ਸਸਕਾਰ ਦੀਆਂ ਅੰਤਿਮ ਰਸਮਾਂ ਨਿਭਾਉਣ ਅਤੇ ਮ੍ਰਿਤਕ ਦੇਹਾਂ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ। ਉਪਰੰਤ ਸਥਾਨਕ ਪੱਧਰ ਉਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਰਸਮਾਂ ਆਪਣੇ ਪੱਧਰ ਉਪਰ ਹੀ ਨਿਭਾਈਆਂ ਗਈਆਂ।

 ਤਰਕਹੀਣ ਭਰਮਾਂ ਸਦਕਾ ਖ਼ੌਫ਼ਜਦਾ ਲੋਕਾਂ ਵਲੋਂ ਆਪਣੇ ਫ਼ੌਤ ਹੋਏ ਪਰਵਾਰਕ ਮੈਂਬਰਾਂ ਨੂੰ ਤਿਆਗੇ ਜਾਣ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਸਮਾਜ ਸੇਵੀ ਸ੍ਰੀ ਗਰੇਵਾਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਦੀ ਮਾਣਮੱਤੀ ਸਮਾਜਿਕ ਨੇੜਤਾ ਅਤੇ ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਦੀ ਭਾਈਚਾਰਕ ਸਾਂਝ ਨੂੰ ਤਕੜਾ ਝਟਕਾ ਲੱਗਾ ਹੈ ਜਿਸ ਦੇ ਭਵਿੱਖ ਵਿੱਚ ਦੂਰਰਸੀ ਸਿੱਟੇ ਨਿੱਕਲ ਸਕਦੇ ਹਨ।

ਕੌਂਸਲ ਦੇ ਮੁਖੀ ਸ੍ਰੀ ਗਰੇਵਾਲ ਨੇ ਕਿਹਾ ਕਿ ਕਰੋਨਾ ਪੀੜਤ ਮ੍ਰਿਤਕ ਦੇਹਾਂ ਦੇ ਸਨਮਾਨਜਨਕ ਸਸਕਾਰ ਕਰਨ ਜਾਂ ਦਫਨਾਉਣ ਦੇ ਮੁੱਦੇ ਉਤੇ ਸਥਾਨਕ ਸਰਕਾਰਾਂ ਅਤੇ ਪੰਚਾਇਤ ਵਿਭਾਗ ਰਾਹੀਂ ਹੇਠਲੇ ਪੱਧਰ ਤੱਕ ਹਦਾਇਤਨਾਮਾ ਜਾਂ ਆਰਡੀਨੈਂਸ ਜਾਰੀ ਕੀਤਾ ਜਾਣਾ ਚਾਹੀਦਾ ਤਾਂ ਜੋ ਭਾਰਤੀ ਖ਼ਾਸ ਕਰ ਪੰਜਾਬ ਦੀਆਂ ਸਮਾਜਿਕ ਰਵਾਇਤਾਂ ਨੂੰ ਆਂਚ ਨਾਂ ਆਵੇ ਅਤੇ ਕੋਈ ਵੀ ਸ਼ਹਿਰੀ ਜਾਂ ਪਿੰਡ ਵਾਸੀ ਅਜਿਹੇ ਦੁੱਖ ਦੀ ਘੜੀ ਮੌਕੇ ਕਿਸੇ ਨੂੰ ਵੀ ਸਸਕਾਰ ਜਾਂ ਦਫਨਾਉਣ ਤੋਂ ਮਨਾ ਨਾਂ ਕਰ ਸਕੇ। ਅਜਿਹੀ ਉਲੰਘਣਾ ਲਈ ਜੁਰਮਾਨੇ ਜਾਂ ਜੇਲ੍ਹ ਦੀ ਵਿਵਸਥਾ ਕੀਤੀ ਜਾ ਸਕਦੀ ਹੈ।

ਪੰਜਾਬੀ ਕਲਚਰਲ ਕੌਂਸਲ ਨੇ ਮੰਗ ਕੀਤੀ ਹੈ ਕਿ ਕਿਸੇ ਸਥਿਤੀ ਵਿੱਚ ਪੀੜਤ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਸਸਕਾਰ ਨਾਂ ਕਰਨ ਜਾ ਦਫਨਾਉਣ ਤੋਂ ਮਨਾ ਕਰਨ ਦੀ ਸੂਰਤ ਵਿੱਚ ਕੋਈ ਪੱਕੀ ਅਖਤਿਆਰੀ ਕਮੇਟੀ ਕਾਇਮ ਕੀਤੀ ਜਾਵੇ ਜਿਸ ਵਿੱਚ ਇਲਾਕੇ ਦਾ ਕੌਂਸਲਰ/ਨੰਬਰਦਾਰ/ਸਰਪੰਚ ਜਾਂ ਪੰਚਾਇਤ ਮੈਂਬਰ ਆਪਣੇ ਸ਼ਹਿਰ ਜਾਂ ਪਿੰਡ ਵਿੱਚ ਸਸਕਾਰ ਕਰਨ ਜਾਂ ਦਫਨਾਉਣ ਸੰਬੰਧੀ ਅੰਤਿਮ ਰਸਮਾਂ ਨਿਭਾਵੇ। ਇਸ ਤੋਂ ਇਲਾਵਾ ਸੰਬੰਧਤ ਮ੍ਰਿਤਕ ਦਾ ਅੰਤਿਮ ਭੋਗ ਜਾਂ ਰਸਮ ਉਠਾਲਾ/ਚੌਥਾ ਆਦਿ ਕਿਸੇ ਵੀ ਗੁਰਦਵਾਰਾ, ਮੰਦਰ, ਮਸਜਿਦ ਜਾਂ ਚਰਚ ਆਦਿ ਵਿੱਚ ਨਿਭਾਉਣ ਦੀ ਵਿਵਸਥਾ ਪੰਚਾਇਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਹੇਠਲੇ ਪੱਧਰ ਉਤੇ ਕਾਇਮ ਕੀਤੀ ਜਾਵੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement