
ਲੋਕਾਂ ਨੇ ਲਗਾਏ ਸਿਮਰਜੀਤ ਬੈਂਸ 'ਤੇ ਜ਼ਮੀਨ ਹੜੱਪਣ ਦੇ ਇਲਜ਼ਾਮ
ਫ਼ਤਿਹਗੜ੍ਹ ਸਾਹਿਬ: ਲੋਕ ਸਭਾ ਹਲਕਾ ਲੁਧਿਆਣਾ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦਾ ਹਲਕਾ ਫਤਿਹਗੜ੍ਹ ਸਾਹਿਬ ਵਿਚ ਮੁਰਦਾਬਾਦ ਦੇ ਨਾਅਰਿਆਂ ਨਾਲ ਵਿਰੋਧ ਕੀਤਾ ਗਿਆ। ਦਰਅਸਲ, ਚੋਣ ਪ੍ਰਚਾਰ ਕਰਨ ਗਏ ਬੈਂਸ 'ਤੇ ਕੁਝ ਨੌਜਵਾਨਾਂ ਨੇ ਨਾਜਾਇਜ਼ ਕਬਜ਼ੇ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਉਨ੍ਹਾਂ ਦੀ ਵੀਡੀਓ ਬਣਾਈ। ਇਸ ਦੌਰਾਨ ਬੈਂਸ ਨੇ ਨੌਜਵਾਨਾਂ ਨੂੰ ਆਪਣੀ ਵੀਡੀਓ ਬਣਾਉਣ ਤੋਂ ਰੋਕਿਆ ਪਰ ਨੌਜਵਾਨ ਦੇ ਕਬਜ਼ੇ ਵਾਲੇ ਸਵਾਲ ਤੋਂ ਬੈਂਸ ਟਲਦੇ ਹੋਏ ਨਿਕਲ ਗਏ।
Protest Against Simarjeet Bains
ਨੌਜਵਾਨਾਂ ਦੇ ਵਿਰੋਧ ਕਰਨ 'ਤੇ ਬੈਂਸ ਦੇ ਸਮਰਥਕਾਂ ਵਿਚੋਂ ਇਕ ਸਮਰਥਕ ਨੇ ਥੱਪੜ ਮਾਰਨ ਦੀ ਵੀ ਧਮਕੀ ਦਿਤੀ ਪਰ ਵਿਰੋਧ ਕਰ ਰਹੇ ਨੌਜਵਾਨ ਨੇ ਬੈਂਸ ਵਿਰੁਧ ਜੱਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਇਸ ਦੌਰਾਨ ਵਿਰੋਧ ਕਰ ਰਹੇ ਨੌਜਵਾਨਾਂ ਵਿਚੋਂ ਇਕ ਨੇ ਬੈਂਸ 'ਤੇ ਇਲਜ਼ਾਮ ਲਗਾਇਆ ਕਿ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ 'ਚ 20 ਲੱਖ ਦੀ ਮਿੱਟੀ ਕੱਢ ਕਿ ਵੇਚੀ ਗਈ।
Protest Against Simarjeet Bains