
ਬੀਐਸਐਫ਼ ਦੀ 169ਵੀਂ ਬਟਾਲੀਅਨ ਨੇ ਟਾਹਲੀਵਾਲਾ ਬੀਓਪੀ ਨੇੜੇ ਇਕ ਪਾਕਿ ਨਾਗਰਿਕ ਨੂੰ ਭਾਰਤੀ ਸਰਹੱਦ ਵਿਚ ਦਾਖ਼ਲ ਹੁੰਦਿਆਂ ਗ੍ਰਿਫ਼ਤਾਰ ਕੀਤਾ ਹੈ।
ਜਲਾਲਾਬਾਦ, 7 ਜੂਨ (ਕੁਲਦੀਪ ਸਿੰਘ ਬਰਾੜ): ਬੀਐਸਐਫ਼ ਦੀ 169ਵੀਂ ਬਟਾਲੀਅਨ ਨੇ ਟਾਹਲੀਵਾਲਾ ਬੀਓਪੀ ਨੇੜੇ ਇਕ ਪਾਕਿ ਨਾਗਰਿਕ ਨੂੰ ਭਾਰਤੀ ਸਰਹੱਦ ਵਿਚ ਦਾਖ਼ਲ ਹੁੰਦਿਆਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਨਾਇਛ ਪੁੱਤਰ ਅਰਸ਼ਦ ਮੁਹੰਮਦ ਵਾਸੀ ਗਾਜੀਆਬਾਦ ਪਾਕਿਸਤਾਨ ਵਿਰੁਧ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿਤੀ ਜਾਣਕਾਰੀ ਵਿਚ ਐਚ.ਕੇ. ਤਿਵਾੜੀ ਕੰਪਨੀ ਕਮਾਂਡਰ ਸੀ-169 ਬੀਓਪੀ ਟਾਹਲੀਵਾਲਾ ਨੇ ਦਸਿਆ ਕਿ 6 ਜੂਨ ਸ਼ਾਮ ਕਰੀਬ 7.20 ਵਜੇ ਪਾਕਿ ਨਾਗਰਿਕ ਬੀਓਪੀ ਟਾਹਲੀਵਾਲਾ ਦੇ ਨਜ਼ਦੀਕ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਰਿਹਾ ਸੀ ਅਤੇ ਬੀਐਸਐਫ਼ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਲੈਣ 'ਤੇ ਉਸ ਪਾਸੋ 10 ਰੁਪਏ ਦੀ ਪਾਕਿ ਕਰੰਸੀ ਬਰਾਮਦ ਹੋਈ ਹੈ।