ਕੀਰਤਨ ਮੁਕਾਬਲਿਆਂ ਦਾ ਭਾਗ ਤੀਜਾ ਇਸ ਦਿਨ ਹੋ ਰਿਹਾ ਸ਼ੁਰੂ, ਪਹਿਲਾ ਇਨਾਮ 5 ਲੱਖ
Published : Jun 8, 2019, 8:40 pm IST
Updated : Jun 8, 2019, 8:40 pm IST
SHARE ARTICLE
Kirtan Competitions
Kirtan Competitions

2016 ਵਿਚ ਕੀਰਤਨ ਮੁਕਾਬਲਿਆਂ ਦਾ ਭਾਗ ਪਹਿਲਾ ਤੇ ਫਿਰ 2017 ਵਿਚ ਭਾਗ ਦੂਜਾ ਕਰਵਾਇਆ ਗਿਆ ਸੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਇਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਨੌਜੁਆਨੀ ਨੂੰ ਬਚਾਉਣ ਲਈ ਤੇ ਗੁਰਬਾਣੀ ਦੇ ਲੜ ਲਾਉਣ ਲਈ ਵਿਸ਼ੇਸ਼ ਕੀਰਤਨ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ 2016 ਵਿਚ ਕੀਰਤਨ ਮੁਕਾਬਲਿਆਂ ਦਾ ਭਾਗ ਪਹਿਲਾ ਤੇ ਫਿਰ 2017 ਵਿਚ ਭਾਗ ਦੂਜਾ ਕਰਵਾਇਆ ਗਿਆ ਸੀ।

Kirtan CompetitionsKirtan Competitions

ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗਾਵਹੁ ਸਚੀ ਬਾਣੀ’ ਦਾ ਤੀਜਾ ਭਾਗ 10 ਜੂਨ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੇ ਨਿਰੇਦਸ਼ਾ ਮੁਤਾਬਕ ਕਰਵਾਏ ਜਾ ਰਹੇ ਕੀਰਤਨ ਮੁਕਾਬਲਿਆਂ ਵਿਚ 16 ਤੋਂ 25 ਸਾਲ ਦੀ ਉਮਰ ਤੱਕ ਦੇ ਸਿੱਖ ਉਮੀਦਵਾਰ ਭਾਗ ਲੈ ਸਕਦੇ ਹਨ। ਪਹਿਲਾ ਮੁਕਾਬਲਾ 10 ਜੂਨ ਨੂੰ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ (ਅੰਮ੍ਰਿਤਸਰ) ਵਿਚ ਕਰਵਾਇਆ ਜਾਵੇਗਾ।

ਦੂਜਾ ਮੁਕਾਬਲਾ 12 ਜੂਨ ਨੂੰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ (ਬਠਿੰਡਾ), ਤੀਜਾ 15 ਜੂਨ ਨੂੰ ਮਾਤਾ ਸਾਹਿਬ ਕੌਰ ਆਡੀਟੋਰੀਅਮ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ (ਨਵੀਂ ਦਿੱਲੀ) ਤੇ ਚੌਥਾ ਮੁਕਾਬਲਾ 18 ਜੂਨ ਨੂੰ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕਾਲਜ (ਸ੍ਰੀ ਫ਼ਤਹਿਗੜ੍ਹ ਸਾਹਿਬ) ਵਿਚ ਕਰਵਾਇਆ ਜਾਵੇਗਾ।

Kirtan CompetitionsKirtan Competitions

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੀਰਤਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਉਮੀਦਵਾਰ 5 ਲੱਖ ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲੇ ਨੂੰ 3 ਲੱਖ ਰੁਪਏ ਤੇ ਤੀਜੇ ਸਥਾਨ ਵਾਲੇ ਉਮੀਦਵਾਰ ਨੂੰ ਇਕ ਲੱਖ ਰੁਪਇਆ ਇਨਾਮ ਵਜੋਂ ਦਿਤਾ ਜਾਵੇਗਾ। ਇਸ ਤੋਂ ਇਲਾਵਾ ਦੋ ਹੋਰ ਪ੍ਰਤਿਭਾਸ਼ਾਲੀਆਂ ਨੂੰ 50-50 ਹਜ਼ਾਰ ਰੁਪਏ ਦੇ ਇਨਾਮ ਵੀ ਦਿਤੇ ਜਾਣਗੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement