
ਦਿਨ ਬ ਦਿਨ ਸਾਡੇ ਪੰਜਾਬ ਦੀ ਜਵਾਨੀ ਨਸਿਆ ਦੀ ਦਲਦਲ `ਚ ਫਸਦੀ ਜਾ ਰਹੀ ਹੈ
ਦਿਨ ਬ ਦਿਨ ਸਾਡੇ ਪੰਜਾਬ ਦੀ ਜਵਾਨੀ ਨਸਿਆ ਦੀ ਦਲਦਲ `ਚ ਫਸਦੀ ਜਾ ਰਹੀ ਹੈ। ਅਨੇਕਾਂ ਹੀ ਨੌਜਵਾਨਾਂ ਨੇ ਇਸ ਦਲਦਲ `ਚ ਫਸ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਸੂਬੇ `ਚ ਅਜਿਹਾ ਹੀ ਮਾਹੌਲ ਰਿਹਾ ਤਾਂ ਸਾਡੇ ਸੂਬੇ ਦੀ ਜਵਾਨੀ ਖਤਮ ਹੋ ਜਾਵੇਗੀ. ਨਾਲ ਹੀ ਦਸ ਦੇਈਏ ਕਿ ਇਸ ਦਾ ਅਸਰ ਨਿੱਕੇ ਬੱਚਿਆਂ ਤੇ ਪੈ ਸਕਦਾ ਹੈ।
singh
ਇਸ ਉਲਝਣ ਤੋਂ ਕੱਢਣ ਲਈ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ। ਅੱਜ ਦੇ ਸਮੇ ਵਿਚ ਸਿੱਖੀ ਦਾ ਪ੍ਰਚਾਰ ਇੱਕ ਅਨੋਖੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਤੁਹਾਨੂੰ ਦਸ ਦੇਈਏ ਕਿ ਸਿੱਖ ਕੌਮ ‘ਚ ਗੁਰਬਾਣੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ.ਅਤੇ ਬੱਚਿਆਂ ਨੂੰ ਗੁਰਬਾਣੀ ਲੜ੍ਹ ਲਾਉਣ ਲਈ ਇੱਕ ਸਿੰਘ ਵੱਲੋਂ ਬਹੁਤ ਹੀ ਅਨੋਖਾ ਉਪਰਾਲਾ ਕੀਤਾ ਗਿਆ ਹੈ। ਇਸ ਸਿੰਘ ਨੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਉਣ ਲਈ ਇਕ ਕੁਲਚੇ ਦੀ ਰੇਹੜੀ ਲਗਾਈ ਹੋਈ ਹੈ.
kulcha
ਤੇ ਉਸਨੇ ਇਹ ਸਰਤ ਰੱਖੀ ਹੋਈ ਹੈ ਕਿ ਜੋ ਵੀ ਬੱਚਾ ਉਹਨਾਂ ਨੂੰ ਜਪੁਜੀ ਸਾਹਿਬ ਜੀ ਦਾ ਪਾਠ ਸੁਣਾਵੇਗਾ ਉਹਨਾਂ ਵਲੋਂ ਉਸ ਬੱਚੇ ਨੂੰ ਮੁਫ਼ਤ ਕੁਲਚਾ ਦਿੱਤਾ ਜਾਵੇਗਾ.ਨਾਲ ਹੀ ਉਸ ਨੇ ਇਸ ਤੋਂ ਇਲਾਵਾ 25 ਮੂਲ ਮੰਤਰ ਦਾ ਪਾਠ, ਚੌਪਈ ਸਾਹਿਬ ਪਾਠ ਸੁਣਾਉਣ ਵਾਲੇ ਨੂੰ ਕੁਲਚਾ ਮੁਫਤ ਦਿੱਤਾ ਜਾਂਦਾ ਹੈ। ਨਵਾਂ ਸਿੰਘ ਸਜਣ ‘ਤੇ ਉਸਨੂੰ 30 ਦਿਨ ਇੱਕ ਕੁਲਚਾ ਮੁਫਤ ਦਿੱਤਾ ਜਾਂਦਾ ਹੈ।ਇਸ ਸਿੰਘ ਦਾ ਮੁੱਖ ਮਕਸਦ ਬੱਚਿਆਂ ਨੂੰ ਸਿੱਖੀ ਅਤੇ ਗੁਰਬਾਣੀ ਦੇ ਲੜ ਲਗਾਉਣਾ ਹੈ ਅਤੇ ਇਸ ਨੇਕ ਕੰਮ ਨੂੰ ਇਹਨਾਂ ਵੱਲੋਂ ਆਪਣੇ ਕਾਰੋਬਾਰ ਦੇ ਜ਼ਰੀਏ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
kulcha shop
ਦਸ ਦੇਈਏ ਕਿ ਇਹ ਉਪਰਾਲਾ ਪਹਿਲਾ ਵੀ ਅਪਣਾਇਆ ਗਿਆ ਹੈ। ਲੁਧਿਆਣਾ ਦੇ ਵਸਨੀਕ ਇਕ ਸਿੰਘ ਨੇ ਬਰਗਰਾ ਦੀ ਰੇਹੜੀ ਲਗਾ ਕਿ ਇਹ ਮੁਹਿੰਮ ਸ਼ੁਰੂ ਕੀਤੀ ਸੀ। ਉਸ ਲੜੀ ਦੇ ਤਹਿਤ ਹੀ ਹੀ ਹੁਣ ਇਸ ਸਿੰਘ ਨੇ ਇਹ ਉਪਰਾਲਾ ਅਪਣਾਇਆ ਹੈ. ਤਾ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਗਾਇਆ ਜਾਵੇ.ਤੇ ਪੰਜਾਬ ਦੀ ਜਵਾਨੀ ਨੂੰ ਨਸਿਆ ਦੀ ਭੈੜੀ ਬਿਮਾਰੀ ਤੋਂ ਬਚਾਇਆ ਜਾ ਸਕੇ।