
ਘਰਾਚੋਂ 'ਚ ਬਣਨ ਵਾਲੇ ਮਾਡਲ ਦਰਵਾਜੇ ਦਾ ਕੰਮ ਸ਼ੁਰੂ ਕਰਵਾਇਆ
ਭਵਾਨੀਗੜ੍ਹ, 7 ਸਤੰਬਰ (ਗੁਰਪ੍ਰੀਤ ਸਿੰਘ ਸਕਰੌਦੀ)-ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਮਿਹਨਤ ਸਦਕਾ ਬਲਾਕ ਦੇ ਪਿੰਡ ਘਰਾਚੋਂ ਵਿਖੇ ਸ਼ਾਨਦਾਰ ਮਾਡਲ ਦਰਵਾਜ਼ਾ ਬਣਾਉਣ ਦੀ ਸ਼ੁਰੂਆਤ ਕੀਤੀ ਗਈ।
ਡੇਰਾ ਕੁਟੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਪ੍ਰਕਾਸ਼ ਸੂਬਾ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਪੁੱਤਰ ਮੋਹਿਲ ਸਿੰਗਲਾ ਨੇ ਇੱਟ ਰੱਖਕੇ ਕੰਮ ਸ਼ੁਰੂ ਕਰਵਾਇਆ। ਵਿਜੇਇੰਦਰ ਸਿੰਗਲਾ ਦੇ ਓ ਐਸ ਡੀ ਜਗਤਾਰ ਸ਼ਰਮਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਵਲੋਂ ਐਡਵੋਕੇਟ ਹਰਦੀਪ ਸ਼ਰਮਾ ਦੀ ਕੋਸ਼ਿਸ਼ ਸਦਕਾ ਇਸ ਦਰਵਾਜੇ ਲਈ ੪.੫ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਉਹਨਾਂ ਦੱਸਿਆ ਕਿ ਸ਼੍ਰੀ ਸਿੰਗਲਾ ਦਾ ਦਾਅਵਾ ਹੈ ਕਿ ਕਿਸੇ ਵੀ ਪਿੰਡ ਵਿਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਸ੍ਰੀ ਗੁਰੂ ਰਵੀਦਾਸ ਕਲੱਬ ਦੇ ਪ੍ਰਧਾਨ ਅਜੈਬ ਸਿੰਘ, ਖਜਾਨਚੀ ਗੁਰਪਿਆਰ ਸਿੰਘ, ਪੰਚ ਕੁਲਵਿੰਦਰ ਸਿੰਘ, ਘਰਾਚੋਂ ਚੌਕੀ ਦੇ ਇੰਚਾਰਜ ਕਿਰਪਾਲ ਸਿੰਘ, ਸੁਖਵੀਰ ਸੁੱਖਾ, ਪੰਚ ਰਾਜਿੰਦਰ ਸਿੰਘ, ਪੰਚ ਗੁਰਚਰਨ ਸਿੰਘ, ਪਰਮਜੀਤ ਸਰਮਾਂ ਮੈਬਰ ਮਾਰਕੀਟ ਕਮੇਟੀ, ਦਰਸਨ ਕੁਮਾਰ, ਰੱਜਾ ਪ੍ਰਧਾਨ ਅਤੇ ਹੋਰ ਕਾਂਗਰਸੀ ਵਰਕਰ ਸ਼ਾਮਿਲ ਹੋ ਕਿ ਕੰਮ ਸੁਰੂ ਕਰਵਾਇਆ ਗਿਆ।
ਫੋਟੋ ਨੰ: ੭ ਐਸਐਨਜੀ ੨੬image