ਬਦੀ ਉੱਤੇ ਨੇਕੀ ਦੀ ਜਿੱਤ ਦੁਸਹਿਰਾ
Published : Oct 8, 2019, 1:18 pm IST
Updated : Oct 15, 2021, 10:44 am IST
SHARE ARTICLE
Dussehra
Dussehra

ਸਾਡੇ ਦੇਸ਼ 'ਚ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਸਾਰੇ ਖੇਤਰਾਂ 'ਚ ਵੱਖ-ਵੱਖ ਰੂਪਾਂ 'ਚ ਮਨਾਇਆ ਜਾਂਦਾ ਹੈ।

ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ 'ਚ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਸੀਤਾ ਜੀ ਨੂੰ ਉਸ ਦੀ ਕੈਦ 'ਚੋਂ ਛੁਡਾਇਆ ਸੀ। ਕਿਹਾ ਜਾਂਦਾ ਹੈ ਕਿ ਰਾਮ ਅਤੇ ਰਾਵਣ 'ਚ ਯੁੱਧ ਨਰਾਤਿਆਂ ਦੌਰਾਨ ਹੋਇਆ ਸੀ। ਰਾਵਣ ਦੀ ਮੌਤ ਅਸ਼ਟਮੀ ਅਤੇ ਨੌਮੀ ਦੇ ਸੰਧੀਕਾਲ 'ਚ ਹੋਈ ਸੀ ਅਤੇ ਅੰਤਿਮ ਸੰਸਕਾਰ ਦਸਮੀ ਨੂੰ ਹੋਇਆ ਸੀ, ਇਸ ਲਈ ਦਸਮੀ ਨੂੰ ਇਹ ਤਿਉਹਾਰ ਦੁਸਹਿਰੇ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਸਾਡੇ ਦੇਸ਼ 'ਚ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਸਾਰੇ ਖੇਤਰਾਂ 'ਚ ਵੱਖ-ਵੱਖ ਰੂਪਾਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਵਿਅਕਤੀ ਆਪਣੇ ਅੰਦਰ ਲਾਲਚ, ਮੋਹ, ਹੰਕਾਰ, ਆਲਸ, ਹਿੰਸਾ ਵਰਗੀਆਂ ਭਾਵਨਾਵਾਂ ਦਾ ਅੰਤ ਕਰਨ ਲਈ ਪ੍ਰੇਰਿਤ ਹੁੰਦਾ ਹੈ। ਲੰਕਾਪਤੀ ਰਾਵਣ ਇਕ ਬਹੁਤ ਵੱਡਾ ਵਿਦਵਾਨ-ਗਿਆਨੀ ਅਤੇ ਬਲਸ਼ਾਲੀ ਰਾਜਾ ਸੀ ਪਰ ਉਸ ਦਾ ਹੰਕਾਰ ਉਸ ਨੂੰ ਲੈ ਡੁੱਬਿਆ। ਦੁਸਹਿਰੇ ਤੋਂ ਕੁਝ ਦਿਨ ਪਹਿਲਾਂ 'ਰਾਮਲੀਲਾ' ਸ਼ੁਰੂ ਹੋ ਜਾਂਦੀ ਹੈ। ਰਾਮਲੀਲਾ 'ਚ ਨਾਟਕ ਦੇ ਰੂਪ 'ਚ ਸ਼੍ਰੀ ਰਾਮ ਅਤੇ ਰਾਵਣ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਨੂੰ ਨਾਟਕ ਦੇ ਰੂਪ 'ਚ ਵੱਖ-ਵੱਖ ਪਾਤਰਾਂ ਵਲੋਂ ਮੰਚ 'ਤੇ ਦਿਖਾਇਆ ਜਾਂਦਾ ਹੈ। ਲੋਕ ਬੜੇ ਚਾਅ ਨਾਲ ਰਾਮਲੀਲਾ ਦੇਖਣ ਜਾਂਦੇ ਹਨ।

ਦੁਸਹਿਰੇ ਦੇ ਦਿਨ ਰਾਵਣ ਅਤੇ ਉਸ ਦੇ ਦੋਵੇਂ ਪਾਸੇ ਮੇਘਨਾਦ ਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਰੱਸੀਆਂ ਦੀ ਸਹਾਇਤਾ ਨਾਲ ਬੰਨ੍ਹ ਕੇ ਖੜ੍ਹਾ ਕੀਤਾ ਜਾਂਦਾ ਹੈ ਅਤੇ ਉਸ ਵਿਚ ਖੂਬ ਸਾਰੇ ਪਟਾਕੇ, ਆਤਿਸ਼ਬਾਜ਼ੀਆਂ ਲਾ ਦਿੱਤੀਆਂ ਜਾਂਦੀਆਂ ਹਨ। ਸ਼ਾਮ ਨੂੰ ਜਦੋਂ ਤਿੰਨਾਂ ਦੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ ਤਾਂ ਪਟਾਕਿਆਂ ਦੀ ਗੜਗੜਾਹਟ ਨਾਲ ਪੂਰਾ ਵਾਤਾਵਰਣ ਗੂੰਜ ਉੱਠਦਾ ਹੈ। ਇਸ ਮੌਕੇ 'ਤੇ ਮੇਲੇ 'ਚ ਰੌਣਕ ਦੇਖਣਯੋਗ ਹੁੰਦੀ ਹੈ। ਰਾਵਣ ਸੰਪੂਰਨ ਵੇਦਾਂ ਦਾ ਗਿਆਤਾ, ਬਲਸ਼ਾਲੀ, ਸ਼ਸਤਰ-ਵਿੱਦਿਆ 'ਚ ਮਾਹਿਰ ਅਤੇ ਸ਼ਿਵ ਭਗਤ ਸੀ।

ਉਸ ਨੇ ਆਪਣੇ ਜੀਵਨ 'ਚ ਹੰਕਾਰ 'ਚ ਆ ਕੇ ਮਾਤਾ ਸੀਤਾ ਦਾ ਹਰਣ ਕਰਨ ਵਰਗੀ ਭਿਆਨਕ ਗਲਤੀ ਕੀਤੀ ਜਿਸ ਕਾਰਨ ਉਹ ਭਗਵਾਨ ਸ਼੍ਰੀ ਰਾਮ ਦੇ ਹੱਥੋਂ ਮਾਰਿਆ ਗਿਆ। ਨਰਾਤਿਆਂ ਤੋਂ ਇਕ ਦਿਨ ਪਹਿਲਾਂ ਵੱਖਰੇ ਮਿੱਟੀ ਦੇ ਬਰਤਨ 'ਚ ਜੌਂ ਬੀਜਣ ਦੀ ਰਵਾਇਤ ਹੈ ਜੋ ਦੁਸਹਿਰੇ ਦੀ ਪੂਜਾ ਲਈ ਹੁੰਦੀ ਹੈ। ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਲਈ ਪਹਿਲੇ ਨਰਾਤੇ ਨੂੰ ਵੱਖਰੇ ਜੌਂ ਬੀਜੇ ਜਾਂਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement