
ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸੰਗਤ ਹੋਈ ਧੰਨ ਧੰਨ
ਕਰਤਾਰਪੁਰ ਸਾਹਿਬ : ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਉਤਸਵ ਨੂੰ ਸਮਰਪਤ ਭਾਰਤ ਅਤੇ ਪਾਕਿਸਤਾਨ 'ਚ ਵੱਡੇ ਪੱਧਰ ਦੇ ਸਮਾਗਮਾਂ ਦੀ ਲੜੀ ਸ਼ੁਰੂ ਹੋ ਗਈ ਹੈ। ਪਾਕਿਸਤਾਨ ਸਰਕਾਰ ਵਲੋਂ ਸੰਗਤ ਲਈ ਕੀਤੇ ਪ੍ਰਬੰਧਾਂ ਨੂੰ ਵੇਖ ਕੇ ਹਰ ਕੋਈ ਖ਼ੁਸ਼ ਹੈ। ਬੇਸ਼ੱਕ ਅਚਾਨਕ ਆਈ ਬਰਸਾਤ ਕਾਰਨ ਕੁਝ ਥਾਵਾਂ 'ਤੇ ਪਾਣੀ ਖੜਾ ਸੀ ਪਰ ਸਿੱਖਾਂ ਦੀ ਸ਼ਰਧਾ ਅਤੇ ਪਾਕਿਸਤਾਨੀਆਂ ਦੇ ਬਾਬੇ ਨਾਨਕ ਪ੍ਰਤੀ ਵਿਖਾਏ ਜਾ ਰਹੇ ਪਿਆਰ ਨੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਛੋਟਾ ਕਰ ਦਿੱਤਾ।
Pic-1
ਗੁਰਦੁਆਰਾ ਨਨਕਾਣਾ ਸਾਹਿਬ ਤੋਂ ਤੁਰੇ ਸ਼ਰਧਾਲੂ ਬੀਤੇ ਦਿਨੀਂ ਰਾਤ ਲਗਭਗ 6 ਵਜੇ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ। ਇਥੇ ਸੰਗਤ ਲਈ ਕੀਤੇ ਗਏ ਇੰਤਜ਼ਾਮ ਵੇਖ ਕੇ ਸੰਗਤ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਾ ਰਿਹਾ। ਇਸ ਮੌਕੇ ਅੰਮ੍ਰਿਤਸਰ ਤੋਂ ਪੁੱਜੇ ਧਿਆਨ ਸਿੰਘ ਨੇ ਦਸਿਆ ਕਿ ਕਰਤਾਰਪੁਰ ਸਾਹਿਬ ਪੁੱਜ ਕੇ ਉਨ੍ਹਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ। ਭਾਰਤ ਦੇ ਲੋਕਾਂ ਨੂੰ ਲਗਭਗ 70 ਸਾਲ ਬਾਅਦ ਇਹ ਪਾਵਨ ਮੌਕਾ ਮਿਲਿਆ ਕਿ ਬਾਬੇ ਨਾਨਕ ਦੀ ਵਸਾਈ ਨਗਰ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਬੜੀ ਸੁਚੱਜੀ ਸੇਵਾ ਭਾਵਨਾ ਨਾਲ ਇਥੇ ਪ੍ਰਬੰਧ ਕੀਤੇ ਗਏ ਹਨ।
Pic-2
ਇਕ ਹੋਰ ਸ਼ਰਧਾਲੂ ਗੁਰਮੁਖ ਸਿੰਘ ਨੇ ਦੱਸਿਆ ਕਿ ਅਸੀ ਇਥੇ ਪਹੁੰਚ ਕੇ ਆਪਣੇ ਆਪ ਨੂੰ ਕਾਫ਼ੀ ਖੁਸ਼ਨਸੀਬ ਮਹਿਸੂਸ ਕਰ ਰਹੇ ਹਾਂ। ਇਥੇ ਪਾਕਿ ਸਰਕਾਰ ਵਲੋਂ ਕੀਤੇ ਪ੍ਰਬੰਧਾਂ ਜਿਵੇਂ ਲੰਗਰ, ਰਿਹਾਇਸ਼, ਪਾਣੀ, ਬਿਜਲੀ ਆਦਿ ਤੋਂ ਉਹ ਕਾਫ਼ੀ ਖ਼ੁਸ਼ ਹਨ। ਸੰਗਤ ਨੂੰ ਗੱਦੇ, ਰਜਾਈਆਂ, ਚਾਦਰਾਂ ਆਦਿ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
Pic-3
Pic-4
Pic-5