
ਅਜਿਹੇ ਕਈ ਮਾਮਲਿਆਂ ਦੀ ਸ਼ਿਕਾਇਤ ਪੁਲਿਸ ਤਕ ਪਹੁੰਚ ਰਹੀ ਹੈ।
ਮੋਹਾਲੀ: ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਨਾਮ ਤੇ ਸਾਈਬਰ ਠਗ ਲੋਕਾਂ ਨਾਲ ਧੋਖਾਧੜੀ ਕਰ ਰਹੇ ਹਨ। ਇਸ ਯੋਜਨਾ ਨੂੰ ਆਧਾਰ ਬਣਾ ਕੇ ਸਾਈਬਰ ਠਗ ਲੋਕਾਂ ਦੇ ਫੋਨ ਤੇ ਮੈਸੇਜ ਭੇਜ ਰਹੇ ਹਨ। ਇਸ ਦੇ ਹੇਠ ਲਿੰਕ ਦਿੱਤਾ ਹੋਇਆ ਹੈ ਜਿਸ ਨੂੰ ਖੋਲ੍ਹਦੇ ਹੀ ਮੋਬਾਇਲ ਹੈਕ ਹੋ ਜਾਂਦਾ ਹੈ। ਇਸ ਤੋਂ ਬਾਅਦ ਠਗ ਡਾਟਾ ਚੋਰੀ ਕਰ ਕੇ ਸਬੰਧਿਤ ਦਾ ਅਕਾਉਂਟ ਖਾਲੀ ਕਰ ਦਿੰਦੇ ਹਨ। ਅਜਿਹੇ ਕਈ ਮਾਮਲਿਆਂ ਦੀ ਸ਼ਿਕਾਇਤ ਪੁਲਿਸ ਤਕ ਪਹੁੰਚ ਰਹੀ ਹੈ।
Photo
ਮੋਹਾਲੀ ਡਿਸਟ੍ਰਿਕਟ ਸਾਈਬਰ ਸੇਲ ਕੋਲ ਵੀ ਸ਼ਿਕਾਇਤਾਂ ਆ ਰਹੀਆਂ ਹਨ। ਇਹ ਮੈਸੇਜ ਦੇਖਣ ਨੂੰ ਬਿਲਕੁੱਲ ਸਰਕਾਰੀ ਏਜੰਸੀ ਵਾਂਗ ਲਗਦਾ ਹੈ ਜਿਵੇਂ ਕਿਸੇ ਸਰਕਾਰੀ ਏਜੰਸੀ ਨੇ ਭੇਜਿਆ ਹੋਵੇ। ਇਸ ਵਿਚ ਲਿਖਿਆ ਹੁੰਦਾ ਹੈ ਵਧਾਈ ਹੋਵੇ ਤੁਹਾਡੀ 70 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਕੰਫਰਮ ਹੋ ਗਈ ਹੈ। ਅਪਣੀ ਡੀਟੇਲ ਨੂੰ ਵੈਰੀਫਾਈ ਕਰੋ ਅਤੇ ਇਸ ਲਾਈ ਦੇ ਹੇਠ ਲਿੰਕ ਹੁੰਦਾ ਹੈ। ਉਸ ਵਿਚ ਤੁਹਾਡੀ ਸਾਰੀ ਨਿੱਜੀ ਜਾਣਕਾਰੀ ਹੁੰਦੀ ਹੈ ਅਤੇ ਜੇ ਤੁਸੀਂ ਇਸ ਲਿੰਕ ਨੂੰ ਖੋਲੋਗੇ ਤਾਂ ਤੁਹਾਡਾ ਮੋਬਾਇਲ ਹੈਕ ਹੋ ਜਾਵੇਗਾ।
Photo
ਤੁਹਾਨੂੰ ਕੋਈ ਮੈਸੇਜ ਜਾਂ ਫੋਨ ਨਹੀਂ ਆਵੇਗਾ ਕਿਉਂ ਕਿ ਹੈਕ ਹੋਣ ਤੋਂ ਬਾਅਦ ਠਗ ਦੇ ਮੋਬਾਇਲ ਤੇ ਉਹ ਸਾਰਾ ਕੁੱਝ ਮੌਜੂਦ ਹੋਵੇਗਾ। ਠਗ ਤੁਹਾਡੇ ਬੈਂਕ ਅਕਾਉਂਟ ਨੂੰ ਖਾਲੀ ਕਰਨ ਦੇਣਗੇ ਅਤੇ ਬੈਂਕ ਦੁਆਰਾ ਪੁੱਛਿਆ ਜਾਣ ਵਾਲਾ ਓਟੀਪੀ ਨੰਬਰ ਵੀ ਠਗ ਨੂੰ ਹੀ ਆਵੇਗਾ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕੁੱਝ ਹੀ ਸੈਕਿੰਡਾਂ ਵਿਚ ਤੁਹਾਡੇ ਅਕਾਉਂਟ ਵਿਚ ਪਿਆ ਸਾਰਾ ਪੈਸਾ ਠਗ ਦੇ ਅਕਾਉਂਟ ਵਿਚ ਟ੍ਰਾਂਸਫਰ ਹੋ ਗਿਆ ਹੈ।
Photo
ਸਾਈਬਰ ਸੇਲ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਦਸਿਆ ਕਿ ਸਾਈਬਰ ਠਗ ਲੋਕਾਂ ਨੂੰ ਠੱਗਣ ਲਈ ਨਵੇਂ –ਨਵੇਂ ਪਾਪੜ ਵੇਲਦੇ ਹਨ। ਇਸ ਲਈ ਕੋਈ ਅਜਿਹਾ ਮੈਸੇਜ ਆਵੇ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ। ਅਕਸਰ ਹੁੰਦਾ ਹੈ ਕਿ ਘਰ ਵਿਚ ਮੋਬਾਇਲ ਕਈ ਮੈਂਬਰ ਵਰਤ ਲੈਂਦੇ ਹਨ ਅਜਿਹੇ ਵਿਚ ਮੈਸੇਜ ਓਪਨ ਕਰ ਲਿਆ ਤਾਂ ਨੁਕਸਾਨ ਹੋ ਸਕਦਾ ਹੈ।
Photo
ਆਨਲਾਈਨ ਠੱਗੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਧਰਮਿੰਦਰ ਅਤੇ ਸੋਨੂੰ ਤੋਂ ਸਾਈਬਰ ਤੋਂ ਇਕ ਹੋਰ ਸਿਮ ਬਰਾਬਦ ਕੀਤਾ ਹੈ। ਇਸ ਸਿਮ ਨਾਲ ਠੱਗੀ ਕਰਨ ਵਾਲੇ ਸਿਮ ਨੂੰ ਐਕਟੀਵੇਟ ਕੀਤਾ ਗਿਆ ਸੀ। ਸਿਮ ਧਰਮਿੰਦਰ ਨੇ ਅਪਣੇ ਕੋਲ ਰੱਖਿਆ ਹੋਇਆ ਸੀ। ਦਰਅਸਲ ਪੁਲਿਸ ਨੇ ਆਰੋਪੀਆਂ ਤੋਂ ਪੁੱਛਗਿਛ ਕੀਤੀ ਸੀ। ਸਾਈਬਰ ਸੇਲ ਨੇ ਆਰੋਪੀਆਂ ਨੂੰ ਕੋਰਟ ਵਿਚ ਪੇਸ਼ ਕੀਤਾ ਜਿੱਥੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।