116 ਸਾਲ ਦੀ ਬਾਬਾ ਪਾ ਰਿਹਾ ਨੌਜਵਾਨ ਪੀੜ੍ਹੀ ਨੂੰ ਮਾਤ

By : GAGANDEEP

Published : Jul 9, 2021, 5:33 pm IST
Updated : Jul 9, 2021, 5:39 pm IST
SHARE ARTICLE
Fauja Ram
Fauja Ram

ਫੌਜਾ ਰਾਮ ਨੇ ਕਦੇ ਕਿਸੇ ਕਿਸਮ ਦਾ ਨਸ਼ਾ ਨਹੀਂ ਕੀਤਾ

ਮਾਨਸਾ (ਪਰਮਦੀਪ ਰਾਣਾ)  ਕਹਿੰਦੇ ਹਨ ਕਿ ਦਿਲ ਹੋਣ ਚਾਹੀਦਾ ਜਵਾਨ ਉਮਰਾਂ ਵਿਚ ਕੀ ਰੱਖਿਆ ਪਰ ਜਿਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ ਉਹ ਇਸਦੇ ਬਿਲਕੁਲ ਉਲਟ ਹੈ ਕਿਉਂਕਿ  ਇਥੇ ਗੱਲ ਪੂਰੀ ਉਮਰਾਂ ਦੀ ਹੈ  ਮਾਨਸਾ ਦੇ ਪਿੰਡ ਭਾਈ ਦੇਸਾ ਦੀ ਬਾਜ਼ੀਗਰ ਬਸਤੀ ਵਿਚ ਰਹਿਣ ਵਾਲਾ ਬਜ਼ੁਰਗ ਫੌਜਾ ਰਾਮ 116 ਸਾਲ ਦਾ ਹੈ।

Fauja RamFauja Ram

 ਜਵਾਨ ਬਾਬਾ ਕਹਿੰਦੇ ਸਾਈਕਲ ਚਲਾਉਂਦਾ ਤੇ ਕਦੇ ਦੌੜ ਲਗਾਉਂਦਾ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ  ਫੌਜਾ ਰਾਮ ਨੇ ਦੱਸਿਆ ਕਿ ਉਸਦਾ ਪੂਰਾ    ਮਹੰਤ ਫੌਜਾ ਰਾਮ ਹੈ ਤੇ ਉਹ 1948 ਤੋਂ  ਆਪਣੇ ਪੂਰੇ ਪਰਿਵਾਰ ਨਾਲ ਹਿੰਦੁਸਤਾਨ ਆ ਗਿਆ ਸੀ।  ਫੌਜਾ ਦਾ ਕਹਿਣਾ ਹੈ ਕਿ ਉਸ ਨੇ ਦੇਸ਼ ਦੀ ਵੰਡ ਦਾ ਦਰਦ ਆਪਣੀਆਂ ਅੱਖਾਂ ਨਾਲ ਵੇਖਿਆ ਹੈ  ਉਸ ਸਮੇਂ ਉਸ ਦੀ ਉਮਰ 42 ਸਾਲ ਦੀ ਸੀ।  ਉਸਨੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਤੇ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਮਾਰਦੇ ਹੋਏ ਵੇਖਿਆ।

Fauja RamFauja Ram

ਫੌਜਾ ਰਾਮ ਨੇ ਦੱਸਿਆ ਕਿ ਨਹਿਰਾਂ  ਖੂਨ ਦੀਆਂ ਭਰੀਆਂ  ਆਉਂਦੀਆਂ ਸਨ ਵੇਖ ਕੇ ਡਰ ਲੱਗਦਾ ਸੀ ਕਿ ਹੁਣ  ਤਾਂ ਨਹੀਂ ਬਚਦੇ।  ਬਸ  ਰੱਬ ਨੇ ਬਚਾ ਲਿਆ ਤੇ ਇਧਰ ਆ ਗਏ ਤੇ ਹੁਣ ਆਪਣਾ ਟਾਈਮ ਪਾਸ ਕੀ ਜਾਂਦੇ ਆ।  ਉਹਨਾਂ ਦੱਸਿਆ ਕਿ ਮੇਰੇ ਤਿੰਨ ਪੁੱਤਰ ਹਨ ਤੇ ਤਿੰਨੇ ਵਿਆਹੇ ਹੋਏ ਹਨ ਤੇ ਤਿੰਨੇ ਆਪਣੇ ਪਰਿਵਾਰ ਨਾਲ ਖੁਸ਼ੀ ਖੁਸ਼ੀ ਰਹਿ ਰਹੇ ਹਨ। ਆਪਣੀ ਤੰਦਰੁਸਤ ਸਿਹਤ ਦਾ ਰਾਜ ਦੱਸਿਆ ਉਹਨਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਲੋਕਾਂ ਨਾਲ ਵੈਰ ਨਾ ਪਾਓ  ਮੋਹ ਪਿਆਰ ਨਾਲ ਰੱਖੋ ਇਸ ਨਾਲ ਹੀ ਅੱਧੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। 

Fauja Ram  and parmdeep  RanaFauja Ram and parmdeep Rana

ਮਾਨਸਾ ਦੇ ਪਿੰਡ ਭਾਈ ਦੇਸਾ ਦੇ ਰਹਿਣ ਵਾਲੇ ਬਜ਼ੁਰਗ ਫੌਜਾ ਰਾਮ ਰੋਜ਼ਾਨਾ ਸਵੇਰੇ ਤਿੰਨ ਵਜੇ ਉੱਠਕੇ ਸੈਰ ਕਰਨ ਲਈ ਜਾਂਦੇ  ਹਨ ਅਤੇ ਸਾਈਕਲ ਚਲਾਉਂਦੇ ਹਨ।  ਗੱਲਬਾਤ ਕਰਦਿਆਂ  ਫੌਜਾ ਸਿੰਘ  ਨੇ ਕਿਹਾ ਕਿ ਮੈਂ ਕਦੇ ਕਿਸੇ ਕਿਸਮ ਦਾ ਨਸ਼ਾ ਨਹੀ ਕੀਤਾ ਅਤੇ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਹਾਂ ਕਿ ਨਸ਼ਿਆ ਨੂੰ ਛੱਡ ਆਪਣੀ ਜਵਾਨੀ ਵੱਲ ਧਿਆਨ ਦੇਣ ਤਾਂ ਜੋ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣ ਸਕੇ।

Fauja RamFauja Ram

ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਧਾਰਣ ਭੋਜਨ ਹੀ ਖਾਣਾ ਚਾਹੀਦਾ।  ਹਰ ਇਕ ਨੂੰ ਆਪਣੇ ਧਰਮ ਵਿਚ ਵਿਸ਼ਵਾਸ ਰੱਖਦੇ ਹੋਏ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਕੁੱਝ ਕੀਤਾ। ਖੇਡਾਂ ਵੀ ਖੇਡੀਆਂ । ਫੌਜਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਾਕਿਸਤਾਨ  ਜੋ ਖੁਰਾਕ ਮਿਲੀ ਉਹ ਖੁਰਾਕ  ਉਹਨਾਂ ਨੂੰ ਇਧਰ ਨਹੀਂ ਮਿਲੀ ਕਿਉਂਕਿ ਪਾਕਿਸਤਾਨ ਵਿਚ ਉਹ   ਊਠਾਂ ਦਾ ਦੁੱਧ ਪੀਂਦੇ ਸਨ  ਜਿਸ ਵਿਚ ਬਹੁਤ ਤਾਕਤ ਹੁੰਦੀ ਹੈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement