
ਸਨੌਰ ਪੁਲਿਸ ਥਾਣੇ ਵਿਚ ਬੀਤੇ ਦਿਨੀਂ ਕੁੱਝ ਨੌਜਵਾਨਾਂ ਨੂੰ ਨਜ਼ਾਇਜ਼ ਹਿਰਾਸਤ ‘ਚ ਰੱਖਕੇ ਪੁਲਿਸ ਵਾਲਿਆਂ ਵਲੋਂ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ
ਚੰਡੀਗੜ੍ਹ, ਸਨੌਰ ਪੁਲਿਸ ਥਾਣੇ ਵਿਚ ਬੀਤੇ ਦਿਨੀਂ ਕੁੱਝ ਨੌਜਵਾਨਾਂ ਨੂੰ ਨਜ਼ਾਇਜ਼ ਹਿਰਾਸਤ ‘ਚ ਰੱਖਕੇ ਪੁਲਿਸ ਵਾਲਿਆਂ ਵਲੋਂ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ, ਬੁਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਪੀੜਿਤ ਨੌਜਵਾਨ ਅਮਰਦੀਪ ਸਿੰਘ ਨਾਲ ਰਾਜਿੰਦਰਾ ਹਸਪਤਾਲ ‘ਚ ਮੁਲਾਕਾਤ ਕੀਤੀ ਹੈ। ਹਸਪਤਾਲ 'ਚ ਨੌਜਵਾਨ ਨੂੰ ਪੂਰਾ ਇਨਸਾਫ ਮਿਲਣ ਦਾ ਭਰੋਸਾ ਜਤਾਇਆ ਗੋ ਹੈ।
Jathedar Giani Gurbachan Singh met with victim Sikh Youth
ਦੱਸ ਦਈਏ ਕਿ ਇਸ ਤੋਂ ਬਾਅਦ ਪਟਿਆਲਾ ਦੇ ਦੂਖ-ਨਿਵਾਰਨ ਸਾਹਿਬ ‘ਚ ਸਨੌਰ ਵਿਖੇ ਹੋਈ ਪੁਲਿਸ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ‘ਚ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਿੱਖ ਨੌਜਵਾਨ ਦੀ ਕੁੱਟਮਾਰ ਬਾਰੇ ਮੀਡੀਆ ਦੀਆਂ ਖ਼ਬਰਾਂ ਪਤਾ ਲੱਗਿਆ ਹੈ। ਇਸ ਮਾਮਲੇ ਸਬੰਧੀ ਉਨ੍ਹਾਂ ਨੇ ਗਿਆਨੀ ਗੁਰਬਚਨ ਸਿੰਘ ਨੇ ਪਟਿਆਲਾ ਦੇ ਐੱਸ.ਐੱਸ.ਪੀ ਨਾਲ ਗੱਲਬਾਤ ਕੀਤੀ ਹੈ ਅਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਸਾਫ ਲਈ ਪੀੜਤ ਸਿੱਖ ਨੌਜਵਾਨ ਦੇ ਨਾਲ ਖੜੀ ਹੈ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੁਲਿਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੁਲਿਸ ਜਾਂਚ ਵਿਚ ਆਪਣੇ ਬੰਦੇ ਦੀ ਮਦਦ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਜ਼ਾਇਜ਼ ਹਿਰਾਸਤ ‘ਚ ਰੱਖਕੇ ਕੁੱਟਮਾਰ ਕਰਨ ਦੇ ਮਾਮਲੇ ‘ਚ ਇਕੱਲੇ ਏ.ਐੱਸ.ਆਈ. ‘ਤੇ ਨਹੀਂ ਸਗੋਂ ਸਾਰੇ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।
Jathedar Giani Gurbachan Singh met with victim Sikh Youth
ਦੱਸ ਦਈਏ ਕਿ ਇਸ ਮਾਮਲੇ ਵਿਚ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਏ.ਐਸ.ਆਈ. ਨਰਿੰਦਰ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ ਅਤੇ ਕੱਲ ਮਾਮਲਾ ਦਰਜ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਪੂਰੇ ਸੰਸਾਰ ਪੱਧਰ ਤੇ ਹੀ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਂ। ਉਨ੍ਹਾਂ ਨੇ ਇਸ ਘਟਨਾ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਲਈ ਨਰਮਾਈ ਨਹੀਂ ਵਰਤੀ ਜਾਣੀ ਚਾਹੀਦੀ ਅਤੇ ਸਬੰਧਤ ਵਿਅਕਤੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।