
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪੀ.ਜੀ.ਆਈ ਹਸਪਤਾਲ ਵਿਖੇ ਅਪਣੇ ਕੁਝ ਟੈਸਟ...
ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪੀ.ਜੀ.ਆਈ ਹਸਪਤਾਲ ਵਿਖੇ ਅਪਣੇ ਕੁਝ ਟੈਸਟ ਕਰਵਾਏ। ਪਿਛਲੇ ਹਫ਼ਤੇ ਵਾਇਰਲ ਬੁਖ਼ਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਟੈਸਟ ਮੁੜ ਕਰਵਾਏ ਹਨ। ਪੀ.ਜੀ.ਆਈ ਦੇ ਡਾਕਟਰਾਂ ਅਨੁਸਾਰ ਸਾਰੇ ਟੈਸਟ ਠੀਕ ਹਨ ਅਤੇ ਮੁੱਖ ਮੰਤਰੀ ਨੂੰ ਵਾਇਰਲ ਬੁਖ਼ਾਰ ਦੀ ਵਜ੍ਹਾ ਕਾਰਨ ਮਾਮੂਲੀ ਜਿਹੀ ਕਮਜ਼ੋਰੀ ਹੈ।
ਡਾਕਟਰਾਂ ਅਨੁਸਾਰ ਉਨ੍ਹਾਂ ਦੇ ਕੀਤੇ ਗਏ ਸਾਰੇ ਟੈਸਟ ਠੀਕ ਨਿਕਲੇ ਹਨ। ਡਾਕਟਰਾਂ ਅਨੁਸਾਰ ਮੁੱਖ ਮੰਤਰੀ ਨੂੰ 48 ਘੰਟੇ ਲਈ ਆਰਾਮ ਦੀ ਸਲਾਹ ਦਿਤੀ ਗਈ ਹੈ।