ਅਮਿੱਟ ਪੈੜਾਂ ਛੱਡਦਾ ਮਿਲਟਰੀ ਲਿਟਰੇਚਰ ਫੈਸਟੀਵਲ 2018 ਹੋਇਆ ਸਮਾਪਤ
Published : Dec 9, 2018, 7:09 pm IST
Updated : Dec 9, 2018, 7:09 pm IST
SHARE ARTICLE
Martial arts draw large crowds
Martial arts draw large crowds

ਇਥੇ ਕਰਵਾਇਆ ਜਾ ਰਿਹਾ ਮਿਲਟਰੀ ਲਿਟਰੇਚਰ ਫੈਸਟੀਵਲ-2018 ਅੱਜ ਅਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ...

ਚੰਡੀਗੜ੍ਹ (ਸਸਸ) : ਇਥੇ ਕਰਵਾਇਆ ਜਾ ਰਿਹਾ ਮਿਲਟਰੀ ਲਿਟਰੇਚਰ ਫੈਸਟੀਵਲ-2018 ਅੱਜ ਅਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸਥਾਨਕ ਲੇਕ ਕਲੱਬ ਵਿਖੇ ਕਰਵਾਏ ਗਏ ਇਸ ਫੈਸਟੀਵਲ ਦੌਰਾਨ ਵੱਡੀ ਗਿਣਤੀ ਵਿਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ਤੇ ਆਨੰਦ ਮਾਣਿਆ। ਇਸ ਫੈਸਟੀਵਲ ਦੇ ਤਿੰਨ ਦਿਨਾਂ ਦੌਰਾਨ ਫੂਡ ਕੋਰਟ ਅਤੇ ਮਾਰਸ਼ਲ ਆਰਟ ਦੇ ਪ੍ਰਦਰਸ਼ਨ ਅਪਰੇਸ਼ਨ, ਵਿਜੇ ਨਾਲ ਸਬੰਧਤ ਹਥਿਆਰਾਂ ਦੀ ਪ੍ਰਦਰਸ਼ਨੀ,

Martial ArtMartial Artਮਿਲਟਰੀ ਆਰਟ ਅਤੇ ਫੋਟੋਗਰਾਫੀ ਪ੍ਰਦਰਸ਼ਨੀ ਤੋ ਇਲਾਵਾ ਕਲੈਰੀਅਨ ਕਾਲ ਥੀਏਟਰ ਵਿਖੇ ਫੌਜੀ ਮਸਲਿਆਂ ਉਤੇ ਵਿਚਾਰ ਚਰਚਾਵਾਂ ਨੇ ਵੱਡੀ ਗਿਣਤੀ ਵਿਚ ਲੋਕਾਂ ਦਾ ਧਿਆਨ ਖਿੱਚਿਆ। ਇਸ ਫੈਸਟੀਵਲ ਦੌਰਾਨ ਫੂਡ ਕੋਰਟ ਵਿਖੇ ਪੰਜਾਬੀ, ਰਾਜਸਥਾਨੀ, ਦੱਖਣ ਭਾਰਤੀ, ਕੌਂਟੀਨੈਂਟਲ ਤੋਂ ਇਲਾਵਾ ਅਜੌਕੇ ਸਮੇਂ ਦੇ ਫਾਸਟ ਫੂਡ ਵੱਲ ਲੋਕਾਂ ਨੇ ਵਹੀਰਾਂ ਘੱਤੀਆਂ। ਇਸ ਮੌਕੇ ਪਰੰਪਰਾਗਤ ਫੌਜੀ ਖਾਣੇ, ਮੱਖਣ, ਲੱਸੀ ਅਤੇ ਵੇਰਕਾ ਦੇ ਦੁੱਧ ਉਤਪਾਦਾਂ ਦੀ ਵੀ ਕਾਫੀ ਮੰਗ ਰਹੀ ਅਤੇ ਲੋਕਾਂ ਨੇ ਇਹਨਾਂ ਦਾ ਖੂਬ ਮਜਾ ਲਿਆ।

Military Literature FestivalMilitary Literature Festivalਚਿੱਤਕਾਰਾ ਯੂਨੀਵਰਸਿਟੀ ਅਤੇ ਹੁਸ਼ਿਆਰਪੁਰ ਦੇ ਫੂਡ ਕਰਾਫਟ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਸੁਵਾਦੀ ਪਕਵਾਨਾਂ ਨੇ ਸਭ ਦਾ ਮਨ ਮੋਹ ਲਿਆ। ਇਥੇ ਖਾਸ ਗੱਲ ਇਹ ਰਹੀ ਕਿ ਭਾਰਤੀ ਫੌਜ ਦੀਆਂ ਅਲੱਗ-ਅਲੱਗ ਰੈਜੀਮੈਂਟਾਂ ਵਲੋਂ ਵਿਖਾਏ ਮਾਰਸ਼ਲ ਆਰਟ ਜਿਵੇਂ ਕਿ ਗੱਤਕਾ, ਫਿਲੀਪੀਨ ਮਾਰਸ਼ਲ ਡਾਂਸ, ਖੁੱਖਰੀ ਡਾਂਸ ਅਤੇ ਇਸ ਤੋਂ ਇਲਾਵਾ ਭੰਗੜੇ ਦਾ ਵੀ ਲੋਕਾਂ ਨੇ ਜੰਮ ਕੇ ਲੁਤਫ ਲਿਆ। ਇਸ ਮੌਕੇ ਕਲੈਰੀਅਨ ਕਾਲ ਥੀਏਟਰ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਜਿਥੇ ਕਈ ਫੌਜੀ ਮਸਲਿਆਂ ਤੇ ਵਿਚਾਰ ਚਰਚਾ ਹੋਈ

Military Literature FestivalMilitary Literature Festivalਜਿਹਨਾਂ ਵਿਚੋਂ ਕਾਰਗਿਲ ਦੀ ਜੰਗ ਦੌਰਾਨ ਭਾਰਤੀ ਫੌਜ ਦੁਆਰਾ ਟਾਇਗਰ ਹਿਲ ਅਤੇ ਰਾਜਾ ਪੁਕੇਟ ਉਤੇ ਕਬਜ਼ਾ ਕਰਨਾ ਪ੍ਰਮੁੱਖ ਵਿਸ਼ੇ ਰਹੇ। ਇਸ ਦੌਰਾਨ ਕਾਰਗਿਲ ਦੀ ਜੰਗ ਮੌਕੇ ਹੀ ਭਾਰਤੀ ਹਵਾਈ ਫੌਜ ਦੁਆਰਾ ਦਿਖਾਏ ਗਏ ਬਹਾਦਰੀ ਦੇ ਕਾਰਨਾਮਿਆਂ ਦੀ ਬਾਤ ਵੀ ਪਾਈ ਗਈ ਅਤੇ ਲੋਕ ਕਾਰਗਿਲ ਜੰਗ ਦੌਰਾਨ ਟਾਇਗਰ ਹਿਲ ਦੀ ਜਿੱਤ ਮੌਕੇ 8 ਸਿੱਖ ਰੈਜੀਮੈਂਟ ਦੀ ਬਹਾਦਰੀ  ਦੇ ਕਿੱਸਿਆਂ ਅਤੇ ਹਥਿਆਰਾਂ ਦੇ ਪ੍ਰਦਰਸ਼ਨ ਤੋਂ ਵੀ ਬਹੁਤ ਆਕਰਸ਼ਿਤ ਹੋਏ। ਇਸ ਫੈਸਟੀਵਲ ਦੌਰਾਨ ਸ਼ਿਰਕਤ ਕਰਨ ਵਾਲੇ ਲੋਕਾਂ ਨੇ ਕਈ ਹਥਿਆਰਾਂ, ਪ੍ਰਦਰਸ਼ਨੀਆਂ ਵਿਚ ਵਿਸ਼ੇਸ਼ ਰੁਚੀ ਵਿਖਾਈ

Military Literature FestivalMilitary Literature Festivalਜਿਵੇਂ ਕਿ ਮੋਰਟਾਰ, ਐਮ.ਐਮ.ਜੀ, ਲੇਜ਼ਰ ਰੇਂਜ ਰਾਡਾਰ, ਡਰੈਗਨੋਟ ਸਨਾਇਪਰ ਰਾਇਫਲ ਜਿਹਨਾਂ ਦਾ ਭਾਰਤੀ ਫੌਜ ਨੇ ਕਾਰਗਿਲ ਜੰਗ ਦੌਰਾਨ ਦੁਸ਼ਮਣ ਨੂੰ ਹਰਾਉਣ ਵਿਚ ਇਸਤਮਾਲ ਕੀਤਾ ਸੀ। ਇਸ ਮੌਕੇ ਕਾਰਗਿਲ ਜੰਗ ਦੌਰਾਨ ਟਾਇਗਰ ਹਿਲ ਉਤੇ ਕਬਜੇ ਲਈ ਹੋਈ ਲੜਾਈ ਦੌਰਾਨ ਭਾਰਤੀ ਫੌਜ ਵਲੋਂ ਕਬਜੇ ਵਿਚ ਕੀਤੇ ਗਏ ਪਾਕਿਸਤਾਨ ਦੇ ਝੰਡੇ, ਪਾਕਿਸਤਾਨੀ ਫੌਜ ਦੇ ਕੈਪਟਨ ਕਰਨਲ ਸ਼ੇਰ ਖਾਨ ਦੀ ਜੈਕੇਟ ਅਤੇ ਪਾਕਿਸਤਾਨੀ ਫੌਜ ਦਾ ਅਸਲਾ ਲੋਕਾਂ ਦੀ ਖਿੱਚ ਦਾ ਵਿਸ਼ੇਸ਼ ਕੇਦਰ ਰਿਹਾ।  

Martial ArtMartial Artਇਸੇ ਤਰ੍ਹਾਂ ਹੀ ਮਿਲਟਰੀ ਆਰਟਸ ਅਤੇ ਫੋਟੋਗ੍ਰਾਫੀ ਪ੍ਰਦਰਸ਼ਨੀਆਂ ਵਿਖੇ ਵੀ ਲੋਕਾਂ ਦਾ ਵੱਡੀ ਗਿਣਤੀ ਵਿਚ ਇਕੱਠ ਆਕਰਸ਼ਣ ਦਾ ਕੇਂਦਰ ਬਣਿਆ। ਪ੍ਰਦਰਸ਼ਣੀ ਵਿਚ ਲਗਾਏ ਗਏ ਵਿਸ਼ੇਸ਼ ਚਿੱਤਰਾਂ ਵਿਚ ਵੀ ਲੋਕਾਂ ਨੇ ਖਾਸ ਰੁਚੀ ਦਿਖਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement