Patiala News: ਪਟਿਆਲਾ 'ਚ ਦਿਲ ਦਹਿਲਾਉਣ ਵਾਲੀ ਘਟਨਾ, ਘਰ ’ਚ ਟੋਆ ਪੁੱਟ ਕੇ ਦੱਬੀ ਨਾਬਾਲਗ ਲੜਕੇ ਦੀ ਲਾਸ਼

By : GAGANDEEP

Published : Dec 9, 2023, 10:05 am IST
Updated : Dec 9, 2023, 10:05 am IST
SHARE ARTICLE
 Patiala News
Patiala News

Patiala News: ਮਾਂ-ਪਿਓ ਹਨ ਦਿਮਾਗੀ ਤੌਰ 'ਤੇ ਪਰੇਸ਼ਾਨ

 Dead body of a minor boy was buried by digging a hole in the house in Patiala: ਪਟਿਆਲਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਜੈ ਜਵਾਨ ਕਾਲੋਨੀ ਦੇ ਇਕ ਘਰ ਦੇ ਕਮਰੇ ਵਿਚ ਨਾਬਾਲਗ ਲੜਕੇ ਦੀ ਦੱਬੀ ਹੋਈ ਲਾਸ਼ ਬਰਾਮਦ ਹੋਈ ਹੈ। ਲਾਸ਼ ਆਕੜੀ ਹੋਈ ਸੀ ਤੇ ਉਸ ਵਿਚੋਂ ਮੁਸ਼ਕ ਵੀ ਆ ਰਹੀ ਸੀ, ਜਿਸ ਨੂੰ ਪੁਲਿਸ ਟੀਮ ਦੀ ਹਾਜ਼ਰੀ ਵਿਚ ਬਾਹਰ ਕੱਢਿਆ ਗਿਆ ਹੈ।

ਇਹ ਵੀ ਪੜ੍ਹੋ: Health News: ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਮੂਲੀ, ਆਉ ਜਾਣਦੇ ਹਾਂ ਕਿਉਂ

ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੜਕੇ ਦੀ ਲਾਸ਼ ਘਰ ’ਚ ਦੱਬੀ ਹੋਈ ਸੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਲੜਕੇ ਦੇ ਪਿਤਾ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਸੀ। ਫ਼ਿਲਹਾਲ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਤੇ ਪ੍ਰਵਾਰ ਨੇ ਲਾਸ਼ ਦਾ ਸਸਕਾਰ ਕਰ ਦਿਤਾ ਹੈ।

ਇਹ ਵੀ ਪੜ੍ਹੋ: Health News: ਸ਼ੂਗਰ ਫ਼ਰੀ ਪਦਾਰਥ ਵੀ ਕਰ ਸਕਦੇ ਹਨ ਨੁਕਸਾਨ 

ਜਾਣਕਾਰੀ ਅਨੁਸਾਰ ਜੈ ਜਵਾਨ ਕਾਲੋਨੀ ਦੇ ਕੱਚੇ ਮਕਾਨ ’ਚ ਭਗਵਾਨ ਦਾਸ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਰਹਿੰਦਾ ਸੀ। ਮੁਹੱਲਾ ਵਾਸੀਆਂ ਅਨੁਸਾਰ ਉਸ ਦੀਆਂ ਦੋ ਬੇਟੀਆਂ ਹਨ ਤੇ ਤੇ ਇਕ ਬੇਟਾ ਸੀ ਜਦੋਂਕਿ ਪਤਨੀ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਹੈ। ਅੱਵਲ ਨਾਂ ਦਾ ਉਸ ਦਾ ਲੜਕਾ ਜਿਸ ਦੀ ਉਮਰ ਕਰੀਬ 17 ਸਾਲ ਸੀ, ਉਹ ਵੀ ਬਚਪਨ ਤੋਂ ਦਿਮਾਗ਼ੀ ਤੌਰ ’ਤੇ ਕਮਜ਼ੋਰ ਸੀ ਤੇ ਬਿਮਾਰ ਰਹਿੰਦਾ ਸੀ।

ਇਸ ਸਦਮੇ ਕਰ ਕੇ ਭਗਵਾਨ ਦਾਸ ਦੀ ਦਿਮਾਗ਼ੀ ਹਾਲਤ ਵੀ ਵਿਗੜ ਗਈ। ਦੋਵੇਂ ਬੇਟੀਆਂ 10ਵੀਂ ਤੇ 12ਵੀਂ ਜਮਾਤ ਵਿਚ ਪੜ੍ਹ ਰਹੀਆਂ ਹਨ ਤੇ ਇਹੀ ਪਰਿਵਾਰ ਦਾ ਧਿਆਨ ਰੱਖ ਰਹੀਆਂ ਹਨ। ਭਰਾ ਦੀ ਹੋਈ ਮੌਤ ਤੇ ਘਰ ਵਿਚ ਦੱਬਣ ਬਾਰੇ ਕੁੜੀਆਂ ਨੇ ਆਪਣੀ ਮਾਸੀ ਨੂੰ ਦੱਸਿਆ ਸੀ, ਉਸੇ ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਥਾਣਾ ਸਿਵਲ ਲਾਈਨਜ਼ ਪੁਲਿਸ ਟੀਮ ਨੇ ਘਰ ਵਿਚ ਤਲਾਸ਼ੀ ਲੈਂਦਿਆਂ ਇਕ ਕਮਰੇ ਵਿਚ ਦੱਬੀ ਹੋਈ ਲਾਸ਼ ਨੂੰ ਬਾਹਰ ਕੱਢਿਆ ਤੇ ਮ੍ਰਿਤਕ ਦਾ ਸਸਕਾਰ ਕਰ ਦਿਤਾ।

Location: India

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement